ਜ਼ਿਲ੍ਹਾ ਫ਼ਰੀਦਕੋਟ ਦੇ ਸਿਹਤ ਕਾਮਿਆਂ ਦੀਆਂ ਮੰਗਾਂ ਸਬੰਧੀ ਵੀ ਦਿੱਤਾ ਮੰਗ ਪੱਤਰ
ਫਰੀਦਕੋਟ, 14 ਸਤੰਬਰ (ਹਰਪ੍ਰੀਤ ਐੱਸ.) : ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਲੁਧਿਆਣਾ ਮੀਟਿੰਗ ਵਿੱਚ ਹੋਏ ਫੈਸਲੇ ਦੇ ਅਨੁਸਾਰ ਅੱਜ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਮੰਗ ਪੱਤਰ ਸਿਵਲ ਸਰਜਨ ਫਰੀਦਕੋਟ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਇਸ ਮੌਕੇ ਸੂਬਾ ਕਮੇਟੀ ਸਾਥੀ ਗਗਨਦੀਪ ਸਿੰਘ ਭੁੱਲਰ ਅਤੇ ਸੁਖਵਿੰਦਰ ਸਿੰਘ ਦੋਦਾ ਨੇ ਦੱਸਿਆ ਕਿ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਲਗਾਤਾਰ ਕੇਡਰ ਦੇ ਨਾਮ ਬਦਲੀ ਨੂੰ ਲੈ ਕੇ, ਕੱਚੇ ਕਾਮੇ ਪੱਕੇ ਕਰਨ,ਕੱਟੇ ਭੱਤਿਆਂ ਨੂੰ ਬਹਾਲ ਕਰਨ, ਮਲਟੀਪਰਪਜ਼ ਕੇਡਰ ਦੇ ਬੰਦ ਪਏ ਟ੍ਰਨਿੰਗ ਸਕੂਲ ਚਾਲੂ ਕਰਨ ਆਦਿ ਅਤੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਹੈ।ਇਸ ਸਬੰਧੀ ਮੀਟਿੰਗਾਂ ਵਿੱਚ ਸਹਿਮਤੀ ਬਣਨ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਮਲਟੀਪਰਪਜ ਕੇਡਰ ਦੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸਾਥੀ ਬਾਬੂ ਸਿੰਘ ਅਤੇ ਜਨਰਲ ਸਕੱਤਰ ਚਰਨਜੀਤ ਸਿੰਘ ਟਹਿਣਾ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਕੇਡਰ ਦੀਆਂ ਮੰਗਾਂ ਮਸਲੇ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।ਅੱਜ ਇਸ ਮੌਕੇ ਸਾਥੀ ਬਲਵਿੰਦਰ ਸਿੰਘ ਬਰਾੜ ਮੁੱਖ ਸਲਾਹਕਾਰ,ਪਰਮਿੰਦਰ ਸਿੰਘ ਵਿੱਤ ਸਕੱਤਰ, ਚਮਕੌਰ ਸਿੰਘ ਬਾਜਾਖਾਨਾ, ਯਾਦਵਿੰਦਰ ਸਿੰਘ ਬਾਜਾਖਾਨਾ,ਜਸਮੇਲ ਸਿੰਘ ਜੱਸੀ,ਬੱੱਬਲਜੀਤ ਸਿੰਘ ਬਲਾਕ ਪ੍ਰਧਾਨ, ਅਮਨਦੀਪ ਕੁਮਾਰ ਬਠਿੰਡਾ,ਲਖਵੀਰ ਸਿੰਘ, ਅਮਨਦੀਪ ਸਿੰਘ ਬਾਜਾਖਾਨਾ,ਮਨਦੀਪ ਸਿੰਘ ਸਾਦਿਕ,ਕੇਵਲ ਸਿੰਘ,ਮਹਿੰਦਰ ਕੁਮਾਰ,ਸੁਨੀਲ ਕੁਮਾਰ,ਕਮਲਜੀਤ ਸਿੰਘ,ਆਦਿ ਆਗੂ ਸਨ।