Thursday, September 28, 2023  

ਲੇਖ

ਚੰਗੇ ਮਾੜੇ ਦੀ ਸੋਝੀ ਕਰਵਾਉਂਦੀਆਂ ਨੇ ਕਿਤਾਬਾਂ

September 15, 2023

ਕਿਤਾਬਾਂ ਗਿਆਨ ਦਾ ਅਮੁੱਲ ਭੱਡਾਰ ਹਨ। ਇਹ ਮਨੁੱਖ ਦੀਆਂ ਸਭ ਤੋਂ ਚੱਗੀਆਂ ਮਿੱਤਰ ਹੁੱਦੀਆਂ ਹਨ। ਇਹ ਮਨੁੱਖ ਨੂੰ ਸੁਚੱਜੀ ਜੀਵਨ-ਜਾਚ ਸਿਖਾਉਂਦੀਆਂ ਹਨ। ਇਹ ਮਨੁੱਖੀ ਰਹਿਣੀ-ਬਹਿਣੀ ਨੂੰ ਉੱਚਾ ਚੁੱਕਦੀਆਂ ਹਨ। ਚੱਗੀਆਂ ਕਿਤਾਬਾਂ ਪੜ੍ਹਨ ਨਾਲ ਮਨੁੱਖ ਦਾ ਗਿਆਨ ਤਾਂ ਵੱਧਦਾ ਹੀ ਹੈ, ਸਗੋਂ ਉਸ ਦਾ ਨਜ਼ਰੀਆ ਵੀ ਬਹੁਤ ਵਿਸ਼ਾਲ ਹੋ ਜਾਂਦਾ ਹੈ।ਕਿਉਂਕਿ ਕਿਤਾਬਾਂ ਅਜਿਹਾ ਸ਼ਾਹੀ ਖਜ਼ਾਨਾ ਹਨ ਜਿਨ੍ਹਾਂ ਵਿੱਚ ਸੋਨਾ,ਚਾਂਦੀ ਤੇ ਹੀਰੇ ਜਵਾਹਰਾਤ ਨਹੀਂ ਬਲਕਿ ਗਿਆਨ ,ਉੱਚ ਬੁੱਧੀ ਵਿਚਾਰ ਅਤੇ ਭਾਵਨਾਵਾਂ ਜਮਾਂ ਹੁੱਦੀਆਂ ਹਨ,ਜੋ ਸਾਡੇ ਮਨ ਦੇ ਅੱਦਰੂਨੀ ਜਗਤ ਨੂੰ ਰੌਸ਼ਨ ਕਰਦੀਆਂ ਹਨ। ਕਿਤਾਬਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।
ਪਰ ਅਜੋਕੇ ਯੁੱਗ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਕਾਫੀ ਘੱਟ ਗਿਆ ਹੈ। ਇਸ ਦਾ ਮੁੱਖ ਕਾਰਨ ਸਮਾਜ ਵਿੱਚ ਨਵੀਂ ਤਕਨਾਲੋਜੀ ਦਾ ਆਉਣਾ ਹੈ । ਹੁਣ ਜਥਿਆਦਾਤਰ ਮਨੁੱਖ ਖਾਸ ਕਰਕੇ ਵਿਦਿਆਰਥੀ ਵਰਗ ਵਿਹਲੇ ਸਮੇਂ ਨੂੰ ਘੱਟਿਆਂ ਬੱਧੀ ਮੋਬਾਇਲ, ਕੰਪਿਊਟਰ, ਟੀ.ਵੀ. ਆਦਿ ਸੋਸ਼ਲ ਮੀਡੀਆ ’ਤੇ ਬਿਤਾ ਰਿਹਾ ਹੈ।ਬੇਸ਼ੱਕ ਇਹ ਸਾਧਨ ਵੀ ਮਨੁੱਖ ਦੇ ਗਿਆਨ ਨੂੰ ਵਧਾਉਂਦੇ ਹਨ ਪਰ ਕਿਤਾਬਾਂ ਨੂੰ ਪਿੱਛੇ ਛੱਡ ਦੇਣਾ ਠੀਕ ਨਹੀਂ. ਇੱਕ ਚੱਗੀ ਕਿਤਾਬ ਸੁਹਿਰਦ ਦੋਸਤ ਵਰਗੀ ਹੁੱਦੀ ਹੈ । ਇਹ ਚੱਗੇ ਮਾੜੇ ਦੀ ਸੋਝੀ ਕਰਵਾਉਂਦੀ ਹੈ। ਇਕੱਲੇਪਨ ਵਿੱਚ ਇਹ ਮਨੁੱਖ ਦੀ ਸਾਥੀ ਹੁੱਦੀ ਹੈ । ਕਿਉਂਕਿ ਇਹ ਕੇਵਲ ਗਿਆਨ ਪ੍ਰਦਾਨ ਨਹੀਂ ਕਰਦੀ ਬਲਕਿ ਉਸਦਾ ਮਨੋਰੱਜਨ ਕਰਕੇ ਉਸਨੂੰ ਮਾਨਸਿਕ ਅਤੇ ਸਰੀਰਕ ਥਕਾਵਟ ਤੋਂ ਰਾਹਤ ਮਹਿਸੂਸ ਕਰਵਾਉਂਦੀ ਹੈ।
ਕਿਤਾਬਾਂ ਪੜ੍ਹਨ ਨਾਲ ਮਨ ਨੂੰ ਅਤਿ ਦੀ ਤਸੱਲੀ, ਸਕੂਨ ਅਤੇ ਖੁਸ਼ੀ ਮਿਲਦੀ ਹੈ। ਇਹ ਮਨੁੱਖ ਦੀਆਂ ਪ੍ਰੇਰਨਾ ਸਰੋਤ ਹੁੱਦੀਆਂ ਹਨ। ਵਿਅਕਤੀਆਂ ਦੀਆਂ ਵੱਖ-ਵੱਖ ਰੁਚੀਆਂ ਅਨੁਸਾਰ ਕਿਤਾਬਾਂ ਦੀ ਗਿਣਤੀ ਅਤੇ ਘੇਰਾ ਬਹੁਤ ਜਥਿਆਦਾ ਵਿਸ਼ਾਲ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਆਦਿ ਵਿੱਚ ਹਰ ਵਿਸ਼ੇ ਦੀਆਂ ਵੱਨ-ਸੁਵੱਨੀਆਂ ਕਿਤਾਬਾਂ, ਮੈਗਜ਼ੀਨ, ਰਸਾਲੇ ਆਦਿ ਨਾਲ ਭਰਪੂਰ ਲਾਇਬ੍ਰੇਰੀਆਂ ਹਨ। ਚੱਗੀਆਂ ਅਤੇ ਉਸਾਰੂ ਪ੍ਰੇਰਨਾ ਦੇਣ ਵਾਲੀਆਂ ਕਿਤਾਬਾਂ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਚੱਗੀਆਂ ਸਾਹਿਤਕ ਕਿਤਾਬਾਂ ਮਨੁੱਖ ਵਿੱਚ ਅਜਿਹਾ ਗਿਆਨ ਭਰ ਕੇ ਉਸ ਨੂੰ ਜਾਗਰੂਕ, ਵਧੀਆ ਸੋਚ ਦਾ ਧਾਰਨੀ, ਸਮੇਂ ਦਾ ਹਾਣੀ ਬਣਾ ਕੇ ਸਭਿਆਚਾਰਕ ਪੱਖਾਂ ਤੋਂ ਜਾਣੂ ਕਰਵਾਉਂਦੀਆਂ ਹਨ।ਕਿਤਾਬਾਂ ਪੜ੍ਹਨ ਨੂੰ ਤਾਂ ਰੂਹ ਦੀ ਖੁਰਾਕ ਮੰਨਿਆ ਜਾਂਦਾ ਹੈ ਇਹ ਖੁਰਾਕ ਚੱਗੀ, ਨਰੋਈ ਅਤੇ ਸੱਤੁਲਿਤ ਹੋਣੀ ਜ਼ਰੂਰੀ ਹੈ। ਕਿਉਂਕਿ ਚੰਗੀਆਂ ਕਿਤਾਬਾਂ ਦਾ ਗਿਆਨ ਮਨੁੱਖ ਨੂੰ ਵਧੀਆ ਊਸਾਰੂ, ਸੁਚਾਰੂ, ਯੋਗ ਅਤੇ ਹਿੱਮਤੀ ਬਣਾ ਸਕਦਾ ਹੈ।ਪਰ ਪੈਸੇ ਦੇ ਲਾਲਚੀ ਪ੍ਰਕਾਸ਼ਕਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਅਸ਼ਲੀਲ, ਲੱਚਰ ਅਤੇ ਘਟੀਆ ਕਿਸਮ ਦੀਆਂ ਕਿਤਾਬਾਂ ਮਨੁੱਖ ਦੇ ਚਰਿੱਤਰ ਉੱਤੇ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਮਨੁੱਖੀ ਮਨ ਵਿੱਚ ਵਿਕਾਰ ਪੈਦਾ ਕਰਦੀਆਂ ਹਨ। ਅਸ਼ਲੀਲਤਾ ਅਤੇ ਲੱਚਰਤਾ ਭਰਪੂਰ ਕਿਤਾਬਾਂ ਮਨੁੱਖ ਦੇ ਮਨ ਅਤੇ ਸਰੀਰ ਉਤੇ ਜ਼ਹਿਰ ਵਾਂਗ ਪ੍ਰਭਾਵ ਪਾਉਂਦੀਆਂ ਹਨ। ਸੋ ਚੰਗੇ ਅਤੇ ਯੋਗ ਗਿਆਨ ਵਾਸਤੇ ਅਧਿਆਪਕ ਅਤੇ ਮਾਪੇ ਆਪਣੇ ਬੱਚਿਆਂ ਦੀ ਉਮਰ ਅਨੁਸਾਰ ਕਿਤਾਬਾਂ ਪੜ੍ਹਨ ਲਈ ਉਨ੍ਹਾਂ ਦੀ ਚੋਣ ਕਰਨ ਵਿੱਚ ਮੱਦਦ ਕਰਨ। ਘਰ ਵਿੱਚ ਮਾਪਿਆਂ ਨੂੰ ਛੋਟੀ ਉਮਰ ਦੇ ਬੱਚਿਆਂ ਨੂੰ ਅਤੇ ਸਕੂਲ ਵਿੱਚ ਅਧਿਆਪਕਾਂ ਦੁਆਰਾ ਹਰੇਕ ਵਿਦਿਆਰਥੀ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਗਿਆਨ ਵਿਚ ਨਿਰੱਤਰ ਵਾਧਾ ਹੋ ਸਕੇ।
ਬੇਸ਼ੱਕ ਵਿਦਿਆਰਥੀ ਆਪਣੇ ਪਾਠਕ੍ਰਮ ਦੀਆਂ ਕਿਤਾਬਾਂ ਪੜ੍ਹ ਕੇ ਅਗਲੇਰੀ ਜਮਾਤ ਵਿੱਚ ਦਾਖ਼ਲ ਹੁੰਦਾ ਜਾਂਦਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹਨ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਹਰ ਬੱਚੇ ਨੂੰ ਬਚਪਨ ਤੋਂ ਹੀ ਕਿਤਾਬਾਂ ਨਾਲ ਸਾਂਝ ਪਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਸਦੇ ਸਰਬਪੱਖੀ ਵਿਕਾਸ ਵਿੱਚ ਕਿਤਾਬਾਂ ਆਪਣਾ ਯੋਗਦਾਨ ਪਾ ਸਕਣ। ਕਿਹਾ ਜਾਂਦਾ ਹੈ, ਗਿਆਨ ਜਿੰਨਾਂ ਵੰਡਿਆ ਜਾਵੇ ਓਨਾ ਹੀ ਵਧਦਾ ਜਾਂਦਾ ਹੈ। ਅਜਿਹਾ ਗਿਆਨ ਉਚਕੋਟੀ ਦੇ ਵਿਦਵਾਨਾਂ ਦੀਆਂ ਕਿਤਾਬਾਂ ਤੋਂ ਲਿਆ ਜਾ ਸਕਦਾ ਹੈ।
ਮਨੁੱਖੀ ਜੀਵਨ ਨੂੰ ਵਧੀਆ ਬਣਾਉਣ ਲਈ ਚੰਗੀਆਂ ਕਿਤਾਬਾਂ ਦੀ ਭੂਮਿਕਾ ਓਨਾ ਹੀ ਮਹੱਤਵ ਰੱਖਦੀ ਹੈ ਜਿੰਨਾਂ ਕਿ ਸਰੀਰ ਵਿੱਚ ਦਿਲ। ਇਹ ਕਿਤਾਬਾਂ ਸਾਨੂੰ ਸਹੀ ਦਿਸ਼ਾ ਵਿੱਚ ਸੋਚਣ- ਸਮਝਣ ਦੀ ਤਾਕਤ ਦਿੰਦੀਆਂ ਹਨ। ਸੋ ਆਓ ਕਿਤਾਬਾਂ ਦੀ ਦੁਨੀਆਂ ਵਿੱਚ ਦਾਖਲ ਹੋਣ ਲਈ ਖੁੱਲ੍ਹੇ ਦਿਲ ਨਾਲ ਚੰਗੀਆਂ ਕਿਤਾਬਾਂ ਖਰੀਦ ਕੇ ਪੜ੍ਹੀਏ, ਵਿਚਾਰਵਾਨ, ਨੇਕ ਆਚਰਣ ਵਾਲੇ ਸੂਝਵਾਨ ਵਿਅਕਤੀ ਬਣ ਕੇ ਸਿੱਧੇ ਰਸਤੇ ’ਤੇ ਚਲਦੇ ਹੋਏ ਜ਼ਿੰਦਗੀ ਵਿੱਚ ਸਫ਼ਲ ਹੋਈਏ।
ਸੁਰੱਈਆ

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ