Thursday, September 28, 2023  

ਅਪਰਾਧ

ਚਿੱਟੇ ਨਾਲ,ਨੌਜ਼ਵਾਨ ਦੀ ਮੌਤ

September 17, 2023

 ਬੱਧਨੀ ਕਲਾਂ,17 ਸਤੰਬਰ (ਜੰਗੀਰ ਸਿੰਘ) : ਪਿੰਡ ਬੁੱਘੀਪੁਰੇ ਦੇ ਇੱਕ ਨੌਜ਼ਵਾਨ ਨੇ, ਚਿੱਟੇ ਦੇ ਨਸ਼ੇ ਦੀ ਓਵਰ ਡੋਜ਼ ਲੈ ਕੇ, ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।ਜਾਣਕਾਰੀ ਮੁਤਾਬਿਕ ਅਮਨਦੀਪ ਸਿੰਘ ਪੁੱਤਰ ਕੇਵਲ ਸਿੰਘ, ਵਾਸੀ ਬੁੱਘੀਪੁਰਾ, ਜਿਸ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਪਿਛਲੇ ਸਮੇਂ ਤੋਂ ਉਹ ਬੁਰੀ ਸੰਗਤ ਵਿੱਚ ਪੈ ਕੇ, ਚਿੱਟੇ ਦੇ ਨਸ਼ੇ ਦਾ ਆਦੀ ਹੋ ਗਿਆ ਸੀ। ਪਿੰਡ ਦਾ ਹੀ ਇੱਕ ਹੋਰ ਨੌਜਵਾਨ, ਬਲਦੀਪ ਸਿੰਘ, ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਅਮਨਦੀਪ ਸਿੰਘ ਅਤੇ ਉਹ ਲੜਕਾ ਸ਼ਹਿਰ ਤੋਂ ਚਿੱਟੇ ਦਾ ਨਸ਼ਾ ਲੈ ਕੇ ਆਏ। ਅਮਨਦੀਪ ਨੇ ਚਿੱਟੇ ਦੇ ਟੀਕੇ ਦੀ ਓਵਰ ਡੋਜ਼ ਲੈ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਨਾਲ ਦੇ ਲੜਕੇ ਨੇ ਹੀ, ਅਮਨਦੀਪ ਦੇ ਘਰ ਜਾ ਕੇ ਦੱਸਿਆ, ਕਿ ਉਸ ਦੀ ਮੌਤ ਚਿੱਟੇ ਦਾ ਟੀਕਾ (ਓਵਰ ਡੋਜ਼) ਲਗਾਉਣ ਨਾਲ ਹੋਈ ਹੈ।ਮਹਿਮੇ ਵਾਲੀ ਸੜਕ 'ਤੇ' ਉਸਦੀ ਲਾਸ਼ ਪਈ ਸੀ, ਜੋ ਪਿੰਡ ਲਿਆਂਦੀ ਗਈ। ਜਦ ਇਸ ਘਟਨਾ ਦਾ, ਪਿੰਡ ਵਾਸੀਆਂ ਨੂੰ ਪਤਾ ਲੱਗਾ, ਤਾਂ ਪਿੰਡ ਵਾਸੀਆਂ ਵਿੱਚ ਮੌਜੂਦਾ ਸਰਕਾਰ, ਪੁਲਿਸ ਪ੍ਰਸ਼ਾਸਨ, ਖ਼ਿਲਾਫ ਬਹੁਤ ਹੀ ਰੋਸ ਪਾਇਆ ਗਿਆ।ਪਿੰਡ ਵਾਸੀਆਂ ਨੇ ਮਿ੍ਤਕ ਅਮਨਦੀਪ ਸਿੰਘ ਦੀ ਲਾਸ਼ ਨੂੰ, ਵੱਡੀ ਸੜਕ ਤੇ ਰੱਖ ਕੇ, ਸਰਕਾਰ ਵਿਰੁੱਧ ਧਰਨਾ ਲਗਾਇਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।ਇਸ ਸਬੰਧੀ ਪੁਲਿਸ ਚੌਂਕੀ ਦੇ ਇੰਚਾਰਜ, ਸਹਾਇਕ ਥਾਣੇਦਾਰ ਮੋਹਕਮ ਵੱਲੋਂ, ਕਾਰਵਾਈ ਕਰਦਿਆਂ ਮਿ੍ਰਤਕ ਅਮਨਦੀਪ ਸਿੰਘ ਨਾਲ, ਚਿੱਟੇ ਦੇ ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨ ਬਲਦੀਪ ਸਿੰਘ ਅਤੇ ਇੱਕ ਹੋਰ ਅਣਪਛਾਤੇ ਨੌਜ਼ਵਾਨ , ਵਿਰੁੱਧ ਮੁਕੱਦਮਾ ਦਰਜ ਕਰਕੇ, ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ