ਰਾਜਪੁਰਾ,17 ਸਤੰਬਰ (ਏ ਪੀ ਸਿੰਘ ਵਿਰਕ) : ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਨਮ ਦਿਨ ਮੌਕੇ ਭਾਜਪਾ ਜਿਲ੍ਹਾ ਪਟਿਆਲਾ ਉੱਤਰੀ ਦੇ ਪ੍ਰਧਾਨ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਵਿੱਚ ਸੀਨੀਅਰ ਭਾਜਪਾ ਵਰਕਰਾਂ ਦਾ ਸਨਮਾਨ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਆਗੂ ਸਾਬਕਾ ਡੀ.ਜੀ.ਪੀ. ਪੰਜਾਬ ਸ. ਪੀ.ਐਸ.ਗਿੱਲ ਨੇ ਸ਼ਿਰਕਤ ਕੀਤੀ।ਵਰਕਰ ਸਨਮਾਨ ਸਮਾਰੋਹ ਵਿੱਚ 70 ਸਾਲ ਤੋਂ ਵੱਧ ਉਮਰ ਦੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਨਮਾਨਿਤ ਹੋਣ ਵਾਲਿਆਂ ਵਿਚ ਡਾ: ਵੇਦ ਪ੍ਰਕਾਸ਼ ਥਾਪਰ, ਸ੍ਰੀ ਮੋਹਨ ਲਾਲ ਮੁਖੇਜਾ, ਸ੍ਰੀ ਰਾਮ ਚੰਦ ਬੱਬਰ, ਸ੍ਰੀ ਓ.ਪੀ.ਪਾਸ਼ੀ, ਸ੍ਰੀ ਗੁਰਦਾਸ ਸਚਦੇਵਾ, ਸ੍ਰੀ ਓਮ ਸ਼ਰਮਾ, ਸ੍ਰੀ ਜੁਗਲ ਕਿਸ਼ੋਰ, ਸ੍ਰੀ ਪ੍ਰੇਮ. ਥੰਮਣ, ਸ੍ਰੀ ਵਿਜੇ ਕੁਮਾਰ, ਸ੍ਰੀ ਸੋਮ ਨਾਥ, ਸ੍ਰੀ ਸਰਦਾਰਾ ਸਿੰਘ ਸ਼ਾਮਲ ਸਨ।ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਸੀਨੀਅਰ ਵਰਕਰ ਪਾਰਟੀ ਦੀ ਪੂੰਜੀ ਹਨ ਅਤੇ ਅਸੀਂ ਇਨ੍ਹਾਂ ਤੋਂ ਸੇਧ ਲੈ ਕੇ ਹੀ ਪੰਜਾਬ ਵਿਚ ਕਾਮਯਾਬੀ ਹਾਸਲ ਹੋਵੇਗੀ ।ਇਸ ਪ੍ਰੋਗਰਾਮ ਵਿੱਚ ਕੇਕ ਕੱਟਣ ਤੋਂ ਬਾਅਦ ਸ਼੍ਰੀ ਨਰੇਂਦਰ ਮੋਦੀ ਦੀ ਤੰਦਰੁਸਤੀ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਰਾਜਪੁਰ ਸ੍ਰੀ ਜਗਦੀਸ਼ ਕੁਮਾਰ ਜੱਗਾ, ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੰਦਾ, ਜ਼ਿਲ੍ਹਾ ਮੀਤ ਪ੍ਰਧਾਨ ਨਰੇਸ਼ ਧੀਮਾਨ, ਯਸ਼ ਪਾਲ ਟੰਡਨ, ਦਫ਼ਤਰ ਸਕੱਤਰ ਵਿਸ਼ੂ ਸ਼ਰਮਾ, ਓਮ ਪ੍ਰਕਾਸ਼ ਭਾਰਤੀ, ਨੱਥੂ ਰਾਮ ਸ਼ਰਮਾ, ਮਹਿਲਾ ਮੋਰਚਾ ਦੀ ਕਿਰਨ ਹੰਸ, ਅਵਿਨਾਸ਼ ਕੌਰ, ਵੀਨਾ।ਚੌਧਰੀ, ਵਿਸ਼ਾਖਾ ਬਾਵਾ, ਚੰਚਲ ਅਰੋੜਾ ਅਤੇ ਯੁਵਾ ਮੋਰਚਾ ਦੇ ਚਰਨਜੀਤ ਚੰਨੀ, ਮੋਨੂੰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।