Tuesday, September 26, 2023  

ਸਿਹਤ

ਸ੍ਰੀ ਅਨੰਦਪੁਰ ਸਾਹਿਬ ਵਿਖੇ ਡੇੰਗੂ ਬੁਖਾਰ ਦਾ ਕਹਿਰ ਜਾਰੀ

September 17, 2023

40 ਦੇ ਕਰੀਬ ਮਰੀਜ ਸਿਵਲ ਹਸਪਤਾਲ ਵਿਖੇ ਦਾਖਿਲ,  ਇੱਕ ਮਰੀਜ ਨੂੰ 32 ਚੰਡੀਗੜ੍ਹ ਨੂੰ ਕੀਤਾ ਰੈਫਰ

ਸ੍ਰੀ ਅਨੰਦਪੁਰ ਸਾਹਿਬ,17 ਸਤੰਬਰ (ਤਰਲੋਚਨ ਸਿੰਘ) :  ਗੁਰੂ ਨਗਰੀ ਅਤੇ ਇਸ ਦੇ ਪਾਸ ਦੇ ਖੇਤਰਾਂ ਵਿੱਚ ਡੇੰਗੂ ਬੁਖਾਰ ਦਾ ਕਹਿਰ ਲਗਾਤਾਰ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ 'ਚ ਡੇੰਗੂ ਬੁਖਾਰ ਦੇ ਮਰੀਜ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਦ?ਾਖਿਲ ਹੋ ਰਹੇ ਹਨ। ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਜੇਰੇ ਇਲਾਜ ਦੋ ਸਕੇ ਭਰਾਵਾਂ 'ਚੋ ਇੱਕ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ। ਦੱਸਣਯੋਗ ਹੈ ਕਿ ਨਜ਼ਦੀਕੀ ਪਿੰਡ ਦੇ ਵਾਸੀ ਦੋ ਸਕੇ ਭਰਾ ਸੰਜੀਵ ਪੁਰੀ ਅਤੇ ਨੰਦਲਾਲ ਪੁਰੀ ਜੋ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸਨ ਦੇ ਭਤੀਜੇ ਸੁਮਿਤ ਪੁਰੀ ਨੇ ਦੱਸਿਆ ਕਿ ਸੰਜੀਵ ਪੁਰੀ ਦੇ ਸੈਲ ਕੱਟ ਜਾਣ ਕਾਰਨ ਉਨ੍ਹਾ ਨੂੰ ਸਿਵਲ ਹਸਪਤਾਲ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਨੰਦਲਾਲ ਪੁਰੀ ਆਪਣੀ ਮਰਜੀ ਨਾਲ ਇਲਾਜ ਲਈ ਸੋਹਾਨਾ ਵਿਖੇ ਚਲਾ ਗਏ ਹਨ। ਇੱਕ ਨਿੱਜੀ ਲੈਬ ਦੇ ਮਾਲਕ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ 'ਚ ਦੱਸਿਆ ਕਿ ਰੋਜਾਨਾ ਉਨਾਂ ਦੀ ਲੈਬ 'ਚ ਪੜਤਾਲ ਕਰਨ ਉਪਰੰਤ 15 ਤੋ 20 ਮਰੀਜ਼ ਡੇਂਗੂ ਬੁਖਾਰ ਨਾਲ ਪੀੜਤ ਪਾਏ ਜਾਂਦੇ ਹਨ ਜਦੋਂ ਕਿ ਗੁਰੂ ਨਗਰੀ ਵਿਖੇ 10 ਤੋਂ 12 ਲੈਬ ਹਨ ਜਿਨ੍ਹਾਂ 'ਚ ਮਰੀਜਾਂ ਦੀ ਜਾਂਚ ਕੀਤੀ ਜਾਂਦੀ ਹੈ। ਇਸ ਸਬੰਧੀ ਜਦੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੂਮਾਰ ਅਤੇ ਡਾ.ਰਣਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ 'ਚ ਬੁਖਾਰ ਦੇ ਮਰੀਜ਼ ਆ ਰਹੇ ਹਨ ਜਿਨ੍ਹਾਂ 'ਚੋ ਵੱਡੀ ਗਿਣਤੀ ਮਰੀਜ ਹਸਪਤਾਲ ਵਿਖੇ ਜੇਰੇ ਇਲਾਜ ਹਨ ਜਿਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਜ 35 ਤੋਂ 40 ਮਰੀਜ਼ ਦਾਖਿਲ ਹੋਏ ਹਨ ਜਿਨਾਂ 'ਚੋ ਇੱਕ ਨੂੰ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਡਿਪਰੈਸ਼ਨ, ਚਿੰਤਾ ਮਲਟੀਪਲ ਸਕਲੇਰੋਸਿਸ ਦੇ ਜੋਖਮ ਨੂੰ ਸੰਕੇਤ ਕਰ ਸਕਦੀ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਛੂਤਕਾਰੀ BA.5 ਕੋਵਿਡ ਤਣਾਅ ਲਾਗ ਦੇ ਸ਼ੁਰੂ ਵਿੱਚ ਤੇਜ਼ੀ ਨਾਲ ਨਕਲ ਕਰਦਾ ਹੈ: ਅਧਿਐਨ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਭੂਰੜਾ ਵਿਖੇ ਲਗਾਏ ਖੂਨਦਾਨ ਕੈਂਪ ਦੋਰਾਨ 52 ਯੂਨਿਟ ਇਕੱਤਰ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੋਝੀਕੋਡ 'ਤੇ ਨਿਪਾਹ ਦਾ ਡਰ 'ਓਵਰ', ਪਰ ਮਾਸਕ ਅਤੇ ਸੈਨੀਟਾਈਜ਼ਰ ਵਾਪਸ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਕੰਬੋਡੀਆ ਨੇ 7 ਸਾਲਾਂ ਵਿੱਚ ਜ਼ੀਕਾ ਦੀ ਲਾਗ ਦੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਐਡਵਾਂਸਡ ਕੈਂਸਰਾਂ ਦੇ ਇਲਾਜ ਵਿੱਚ ਮਿਸ਼ਰਨ ਇਮਯੂਨੋਥੈਰੇਪੀ ਦਾ ਕੋਈ ਲਾਭ ਨਹੀਂ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਅਦਰਕ ਦੇ ਪੂਰਕ ਆਟੋਇਮਿਊਨ ਰੋਗਾਂ ਦੇ ਇਲਾਜ ਵਿੱਚ ਲਾਭਦਾਇਕ ਹੋ ਸਕਦੇ ਹਨ: ਅਧਿਐਨ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਨਗਰ ਕੌਂਸਲ ਮੋਰਿੰਡਾ ਵਲੋਂ ਸਫਾਈ ਮਿੱਤਰਾ ਸੁਰੱਖਿਆ ਕੈਂਪ ਲਗਾਇਆ

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਕੈਂਪ ਤੇ ਦਸਤਾਰਬੰਦੀ ਮੁਕਾਬਲੇ 

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ

ਖੂਨਦਾਨ ਦੇਣ ਆਏ ਖੂਨਦਾਨੀਆਂ ਨੂੰ ਦੋ ਫਰੂਟੀਆਂ ਦੇ ਕੇ ਕੀਤਾ ਜਾ ਰਿਹਾ ਮਜਾਕ