Thursday, September 28, 2023  

ਅਪਰਾਧ

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਚਿੱਟੇ ਦਿਨ ਔਰਤ ਪਾਸੋ ਸਕੂਟਰੀ ਅਤੇ ਮੋਬਾਈਲ ਖੋਹਿਆ

September 17, 2023

ਭਿੱਖੀਵਿੰਡ 17 ਸਤੰਬਰ (ਹਰਜਿੰਦਰ ਸਿੰਘ ਗੋਲਣ) :  ਸਰਹੱਦੀ ਪਿੰਡ ਨਾਰਲੀ ਮੋੜ ਵਿਖੇ ਬਾਅਦ ਦੁਪਿਹਰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਔਰਤ ਪਾਸੋਂ ਉਸਦੀ ਸਕੂਟਰੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਜਿਹਨਾਂ ਨੇ ਮੂੰਹ ਆਪਣੇ ਕਪੜੇ ਨਾਲ ਟੱਕੇ ਹੋਏ ਸਨ ਪਿੰਡ ਨਾਰਲੀ ਮੋੜ ਆਪਣੀ ਸਕੂਟਰੀ ਦੇ ਸਵਾਰ ਹੋ ਕੇ ਆ ਰਹੀ ਕੰਵਲਜੀਤ ਕੌਰ ਪੁਤਰੀ ਰਣਜੀਤ ਸਿੰਘ ਵਾਸੀ ਨਾਰਲੀ ਪੁਲਿਸ ਥਾਣਾ ਖਾਲੜਾ ਪਾਸੋਂ ਦੁਪਹਿਰ ਤਿੰਨ ਵਜੇ ਦੇ ਦਰਮਿਆਨ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸਕੂਟਰੀ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ। ਦੱਸਣਯੋਗ ਹੈ ਕੰਵਲਜੀਤ ਕੌਰ ਪਾਸੋਂ ਸਕੂਟਰੀ ਅਤੇ ਮੋਬਾਈਲ ਖੋਹਦੇ ਸਮੇਂ ਵਿਰੋਧ ਕਰਨ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਔਰਤ ਦੀ ਕੁੱਟਮਾਰ ਵੀ ਕੀਤੀ ਅਤੇ ਮੌਕੇ ਤੇ ਫਰਾਰ ਹੋ ਗਏ। ਕੰਵਲਜੀਤ ਕੌਰ ਨੇ ਲੁੱਟ ਖੋਹ ਦੀ ਵਾਰਦਾਤ ਸੰਬੰਧੀ ਪੁਲਿਸ ਥਾਣਾ ਖਾਲੜਾ ਵਿਖੇ ਪਹੁੰਚ ਕੇ ਰਿਪੋਰਟ ਦਰਜ ਕਰਵਾ ਦਿੱਤੀ। ਜਦੋਂ ਕੇ ਪੁਲਿਸ ਥਾਣਾ ਖਾਲੜਾ ਮੁਖੀ ਬਲਵਿੰਦਰ ਸਿੰਘ ਵੱਲੋਂ ਦੋਸ਼ੀਆਂ ਨੂੰ ਫੜਨ ਲਈ ਪਲੀਸ ਨਾਕੇ ਲਵਾ ਕੇ ਘੇਰਾਬੰਦੀ ਕੀਤੀ ਹੋਈ ਹੈ ਤਾਂ ਜੋ ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਜਾ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ