Thursday, September 28, 2023  

ਅਪਰਾਧ

 ਹੈਰੋਇਨ, ਅਫੀਮ, ਕਾਰ, ਲਾਹਣ ਤੇ ਨਸ਼ੀਲੇ ਕੈਪਸੂਲ ਸਮੇਤ 5 ਗਿ੍ਰਫਤਾਰ

September 17, 2023

ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਕੇ.ਐਲ.ਮੁਕਸਰੀ) :  ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਜਿੱਥੇ ਪੁਲਿਸ ਦੀਆਂ ਅਲੱਗ ਅਲੱਗ ਟੁਕੜੀਆਂ ਬਣਾ ਕੇ ਜਿਲ੍ਹਾ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਨਸ਼ੇ ਦੇ ਸੁਦਾਗਰਾ ਨੂੰ ਫੜ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਪੁਲਿਸ ਵੱਲੋਂ ਵੱਖ ਵੱਖ ਥਾਣਿਆ ਵਿੱਚ 4 ਮੁਕੱਦਮੇ ਦਰਜ ਕਰ 5 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਉਨ੍ਹਾ ਪਾਸੋ 15 ਗ੍ਰਾਮ ਹੈਰੋਇਨ,01 ਕਿਲੋ ਅਫੀਮ, 100 ਲੀਟਰ ਲਾਹਣ ਅਤੇ 200ਨਸ਼ੀਲੇ ਕੈਪਸੂਲ/ਗੋਲੀਆਂ ਬ੍ਰਾਮਦ ਕੀਤੇ ਗਏ ਹਨ ।
ਥਾਣਾ ਲੰਬੀ ਪੁਲਿਸ ਵੱਲੋਂ ਪਿੰਡ ਖਿਓਵਾਲੀ ਨਾਕਾਬੰਦੀ ਦੌਰਾਨ ਇੱਕ ਕਾਰ ਮਾਰਕਾ (Volkswagen)ਵੈਟੋ ਨੰਬਰ Pb-0311-3345 ਆਉਂਦੀ ਦਿਖਾਈ ਦਿੱਤੀ ਜਿਸਨੂੰ ਸ਼ੱਕ ਦੀ ਬਿਨਾਂ ਪਰ ਰੋਕ ਕੇ ਵਿੱਚ ਸਵਾਰ ਵਿਅਕਤੀਆਂ ਦਾ ਨਾਮ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਰਾਜ ਕੁਮਾਰ ਪੁੱਤਰ ਕਸ਼ਮੀਰ ਚੰਦ ਵਾਸੀ ਰਾਜਪੂਰਾ ਮਾਜਰਾ ਅਤੇ ਦੂਸਰੇ ਵਿਅਕਤੀ ਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ਼ ਅਸ਼ਨ ਪੁੱਤਰ ਚਰਨਜੀਤ ਸਿੰਘ ਵਾਸੀ ਅਬੂਬ,ਡੱਬਵਾਲੀ ਦੱਸਿਆ। ਸ਼ੱਕ ਦੇ ਅਧਾਰ ਤੇ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਵਿੱਚੋਂ 1 ਕਿੱਲੋ ਅਫੀਮ ਬ੍ਰਾਮਦ ਹੋਈ ਜਿਸ ਤੇ ਉਕਤ ਦੋਸ਼ੀਆਂ ਥਾਣਾ ਲੰਬੀ ਪੁਲਿਸ ਵਲੋਂ ਮੁੱਕਦਮਾ ਨੰ 209 ਮਿਤੀ 16.09.2023 ਅ/ਧ 183/61/85 ਐਨ. ਡੀ. ਪੀ. ਐਸ ਐਕਟ ਤਹਿਤ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ।
ਥਾਣਾ ਲੰਬੀ ਪੁਲਿਸ ਵੱਲੋਂ ਬ੍ਰਾਏ ਗਸ਼ਤ ਵਾ ਚੈਕਿੰਗ ਦੌਰਾਨ ਮੰਡੀ ਕਿੱਲਿਆਂਵਾਲੀ ਵਿਖੇ ਸਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਚੰਨੂ ਨੂੰ 200 ਨਸ਼ੀਲੇ ਕੈਪਸੂਲ/ਗੋਲੀਆਂ ਸਮੇਤ ਕਾਬੂ ਕਰ ਕੇ ਮੁਕੱਦਮਾ ਨੰ 208 ਮਿਤੀ 16.09.2022 ਅ/ਧ 22/61/85 N4PS 13“, 15(3) “ge 9ndian Medical 3ouncil 1ct 1956 ਤਹਿਤ ਦਰਜ਼ ਕਰ ਥਾਣਾ ਲੰਬੀ ਵਿਖੇ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ।
ਥਾਣਾ ਬਰੀਵਾਲਾ ਪੁਲਿਸ ਵੱਲੋਂ ਮੁਖਬਰ ਦੀ ਇਤਲਾਹ ਤੇ ਹਰਪ੍ਰੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਵੱਟੂ ਤੋਂ 100 ਲੀਟਰ ਲਾਹਣ ਬ੍ਰਾਮਦ ਕੀਤੀ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 61 ਮਿਤੀ 16.09.2023 ਅ/ਧ 61/1/14 ਐਕਸਾਇਜ਼ ਐਕਟ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ।
ਥਾਣਾ ਸਦਰ ਮਲੋਟ ਪੁਲਿਸ ਵੱਲੋਂ ਬ੍ਰਾਏ ਗਸ਼ਤ ਵਾ ਚੈਕਿੰਗ ਦੌਰਾਨ ਇੱਕ ਵਿਅਕਤੀ ਜਿਸ ਦਾ ਨਾਮ ਹਰਜਿੰਦਰ ਸਿੰਘ ਉਰਫ਼ ਡਿਪਟੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਮਲੋਟ ਨੂੰ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਮੁਕੱਦਮਾ ਨੰਬਰ: 101 ਮਿਤੀ 16.09.2023 ਅ/ਧ 21ਬੀ/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਦਰ ਮਲੋਟ ਵਿਖੇ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ