Thursday, September 28, 2023  

ਅਪਰਾਧ

ਕਾਰ ਸਵਾਰ ਨਸ਼ਾ ਤਸਕਰ ਥਾਣਾ ਕੂੰਮ ਪੁਲਿਸ ਨੇ 20 ਗ੍ਰਾਮ ਨਸ਼ੀਲੇ ਪਦਾਰਥ ਨਾਲ ਕੀਤਾ ਕਾਬੂ

September 17, 2023

ਲੁਧਿਆਣਾ , 17 ਸਤੰਬਰ ( ਕਿਰਨਵੀਰ ਸਿੰਘ ਮਾਂਗਟ ) : ਪੁਲਿਸ ਕਮਿਸ਼ਨਰ ਆਈ ਪੀ ਐਸ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਦੀ ਚਲਾਈ ਗਈ ਮੁਹਿੰਮ ਤਹਿਤ ਥਾਣਾ ਕੂੰਮ ਕਲਾਂ ਅਧੀਨ ਪੈਂਦੀ ਕਟਾਣੀ ਚੋਂਕੀ ਦੀ ਪੁਲਿਸ ਵਲੋਂ ਇਕ ਕਾਰ ਸਵਾਰ ਨਸ਼ਾ ਤਸਕਰ ਚੰਡੀਗੜ ਰੋਡ ਚੱਕ ਸਰਵਣ ਨਾਥ ਪਿੰਡ ਨਜਦੀਕ 20 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਪੁਲਿਸ ਅਨੁਸਾਰ ਕਾਬੂ ਕੀਤੇ ਨਸ਼ਾ ਤਸਕਰ ਦੀ ਪਹਿਚਾਣ ਵਰਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਪਾਂਗਲੀਆਂ ਦੇ ਰੂਪ ਵਿੱਚ ਹੋਈ । ਥਾਣਾ ਕੂੰਮ ਕਲਾਂ ਦੇ ਮੁੱਖੀ ਸਬ ਇੰਸਪੈਕਟਰ ਗਗਨਦੀਪ ਸਿੰਘ ਨੇ ਦਸਿਆ ਕਿ ਉਹਨਾਂ ਵਲੋਂ ਇਲਾਕਾ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਗਸ਼ਤ ਅਤੇ ਨਾਕਾ ਬੰਦੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਇਕ ਕਾਰ ਸਵਾਰ ਨਸ਼ਾ ਤਸਕਰ ਇਲਾਕਾ ਵਿੱਚ ਨਸ਼ਾ ਸਪਲਾਈ ਕਰਦਾ ਹੈ । ਜਿਸ ਦੀ ਜਾਣਕਾਰੀ ਮਿਲਦੇ ਹੀ ਉਹਨਾਂ ਵਲੋਂ ਨਸ਼ਾ ਤਸਕਰ ਨੂੰ ਕਾਬੂ ਕਰਨ ਲਈ ਸਪੇਸ਼ਲ ਟੀਮ ਬਣਾਈ ਗਈ ਜਿਸ ਵਿੱਚ ਕਟਾਣੀ ਕਲਾਂ ਚੋਂਕੀ ਦੇ ਇੰਚਾਰਜ ਧਰਮਪਾਲ ਥਾਣੇਦਾਰ ਜਗਪਾਲ ਸਿੰਘ ਥਾਣੇਦਾਰ ਪਰਮਜੀਤ ਸਿੰਘ ਦੀ ਟੀਮ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਦੀ ਜਾਣਕਾਰੀ ਹਸਿਲ ਕਰਕੇ ਚੰਡੀਗੜ ਰੋਡ ਤੇ ਪਿੰਡ ਪਾਂਗਲੀਆਂ ਨਾਕਾ ਬੰਦੀ ਕਰਕੇ ਦੋਸ਼ੀ ਤਸਕਰ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਦੋਸ਼ੀ ਖਿਲਾਫ ਨਸ਼ਾ ਤਸਕਰੀ ਦਾ ਥਾਣੇਦਾਰ ਮੇਜਰ ਸਿੰਘ ਵਲੋਂ ਮਾਮਲਾ ਦਰਜ ਕਰਕੇ ਦੋਸ਼ੀ ਤਸਕਰ ਨੂੰ ਪੇਸ਼ ਅਦਾਲਤ ਕਰ ਰਿਮਾਂਡ ਤੇ ਲੇ ਕੇ ਜਾਂਚ ਸ਼ੁਰੂ ਕੀਤੀ । ਦੋਸ਼ੀ ਤਸਕਰ ਨਸ਼ਾ ਕਿਥੋਂ ਲੇ ਕੇ ਆਉਂਦਾ ਹੈ ਅਤੇ ਇਸ਼ ਨਾਲ ਹੋਰ ਕਹਿੜੇ ਵਿਅਕਤੀ ਸਾਮਿਲ ਹਨ ਇਸ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ