Thursday, September 28, 2023  

ਅਪਰਾਧ

ਪਾਕਿਸਤਾਨੀ ਡਰੋਨ ਵੱਲੋ ਸੁੱਟੀ ਸਰਹੱਦ ਤੋ ਢਾਈ ਕਿਲੋਗ੍ਰਾਮ ਹੈਰੋਇਨ ਬਰਾਮਦ

September 17, 2023

ਮਮਦੋਟ 17 ਸਤੰਬਰ ( ਜੋਗਿੰਦਰ ਸਿੰਘ ਭੋਲਾ ) :  ਹਿੰਦ - ਪਾਕ ਸਰਹੱਦ ਤੇ ਜਿੱਥੇ ਸਤਲੁਜ ਦਰਿਆ ਨੇ ਤਬਾਹੀ ਮਚਾਈ ਹੋਈ ਹੈ ਉਥੇ ਨਸ਼ਾ ਤਸਕਰ ਹੜਾ ਦੇ ਪਾਣੀ ਦੀ ਆੜ ਹੇਠ ਭਾਰਤ ਵਿੱਚ ਲਗਾਤਾਰ ਘੁਸਪੈਠ ਕਰਨ ਦੀਆ ਕੋਸ਼ਿਸ਼ਾ ਵਿੱਚ ਲੱਗੇ ਹੋਏ ਹਨ ਜਿੰਨਾ ਨੂੰ ਸਰਹੱਦ ਤੇ ਤੈਨਾਤ ਬੀਐਸਐਫ ਦੇ ਚੌਕਸ ਜਵਾਨਾ ਨੇ ਨਸ਼ਾ ਤਸਕਰਾ ਦੀ ਹਰ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਹੈ । ਬੀ.ਐਸ.ਐਫ ਦੀ 136 ਬਟਾਲੀਅਨ ਅਤੇ ਪੰਜਾਬ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਹਿੰਦ-ਪਾਕ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋ ਅੰਦਰ ਭਾਰਤੀ ਖੇਤਰ ਵਿੱਚ ਪਿੰੰਡ ਗੱਟੀ ਰਾਜੋ ਕੀ ( ਹੁਸੈਨੀ ਵਾਲਾ ) ਵਿਖੇ ਖੇਤਾ ਵਿੱਚ ਇੱਕ ਪਾਕਿਸਤਾਨੀ ਡਰੋਨ ਸੁੱਟੀ ਢਾਈ ਕਿਲੋਗ੍ਰਾਮ ਬਰਾਮਦ ਕੀਤੀ ਗਈ
ਬੀਐਸਐਫ ਦੇ ਪਬਲਿਕ ਰਿਲੇਸ਼ਨ ਅਫਸਰ ਅਨੁਸਾਰ ਅੱਜ ਸਵੇਰੇ 0410 ਵਜੇ, ਬੀਐਸਐਫ ਨੇ ਪਿੰਡ - ਗੱਟੀ ਰਾਜੋਕੇ ਨੇੜੇ ਸਰਹੱਦ ਤੇ ਪਾਕਿਸਤਾਨੀ ਡਰੋਨ ਦੀ ਹਲਚਲ ਨੂੰ ਦੇਖਿਆ ਜਿਸ ਤੇ ਤੁਰੰਤ ਕਾਰਵਾਈ ਕਰਦਿਆ ਬੀਐਸਐਫ ਦੇ ਜਵਾਨਾਂ ਨੇ ਡਰੋਨ ਨੂੰ ਅੱਗੇ ਜਾਣ ਤੋ ਰੋਕਦਿਆ ਹੋਇਆ ਡਰੋਨ ਤੇ ਫਾਇਰਿੰਗ ਕੀਤੀ ਗਈ ਇਸ ਉਪਰੰਤ ਬੀਐਸਐਫ ਤੇ ਪੰਜਾਬ ਪੁਲਿਸ ਦੇ ਨਾਲ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ। ਸਵੇਰੇ 0635 ਵਜੇ ਦੇ ਕਰੀਬ ਤਲਾਸ਼ੀ ਦੌਰਾਨ ਫ਼ੌਜੀਆਂ ਨੇ ਪਿੰਡ ਗੱਟੀ ਰਾਜੋਕੇ ਦੇ ਨੇੜੇ ਇੱਕ ਖੇਤ ਵਿੱਚੋਂ 01 ਵੱਡੇ ਆਕਾਰ ਦਾ ਪੈਕੇਟ ਬਰਾਮਦ ਕੀਤਾ, ਜਿਸ ਵਿੱਚ ਲੋਹੇ ਦੀ ਹੁੱਕ (ਡਰੋਨ ਨਾਲ ਲਟਕਣ ਲਈ) ਹੈਰੋਇਨ (ਕੁੱਲ ਵਜ਼ਨ - ਲਗਭਗ 2.5 ਕਿਲੋ) ਹੋਣ ਦਾ ਸ਼ੱਕ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨਾਲ ਤਸਕਰੀ ਦੀ ਇੱਕ ਹੋਰ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ