Thursday, September 28, 2023  

ਅਪਰਾਧ

ਥ੍ਰੀ ਵਹੀਲਰ ਪਲਟਿਆਂ,ਇਕੋ ਪਰਿਵਾਰ ਦੀਆਂ 3 ਔਰਤਾਂ ਜਖ਼ਮੀ

September 17, 2023

ਤਪਾ ਮੰਡੀ, 17 ਸਤੰਬਰ (ਯਾਦਵਿੰਦਰ ਸਿੰਘ ਤਪਾ) : ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿੱਤ ਗੁਰੂਦੇਵ ਢਾਬਾ ਨੇੜੇ ਇੱਕ ਥ੍ਰੀ ਵਹੀਲਰ ਦੇ ਖਤਾਨਾਂ ‘ਚ ਪਲਟਣ ਕਾਰਨ ਇਕੋਂ ਪਰਿਵਾਰ ਦੀਆਂ ਤਿੰਨ ਔਰਤਾਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੰਟੀ ਪੁੱਤਰ ਉਜਾਗਰ ਸਿੰਘ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਅਪਣੇ ਪਰਿਵਾਰ ਸਮੇਤ ਬਠਿੰਡਾ ਤੋਂ ਪਟਿਆਲਾ ਕਾਲੀ ਮਾਤਾ ਦੇ ਦਰਸ਼ਨਾਂ ਲਈ ਥ੍ਰੀ ਵਹੀਲਰ ਤੇ ਸਵਾਰ ਹੋਕੇ ਜਾ ਰਹੇ ਸੀ ਤਾਂ ਅਚਾਨਕ ਮੁੱਖ ਮਾਰਗ ਤੇ ਸਥਿਤ ਗੁਰੂਦੇਵ ਢਾਬਾ ਦੇ ਨੇੜੇ ਚਾਲਕ ਤੋਂ ਵਹੀਲਰ ਦਾ ਸੰਤੁਲਨ ਵਿਗੜਨ ਕਾਰਨ ਖਤਾਨਾਂ ਜਾ ਪਲਟਿਆਂ। ਥ੍ਰੀ ਵਹੀਲਰ ‘ਚ ਸਵਾਰ ਇਕੋ ਪਰਿਵਾਰ ਦੀਆਂ ਤਿੰਨ ਔਰਤਾਂ ਲਛਮੀ ਦੇਵੀ(ਪਤਨੀ),ਬਬਲੀ ਕੌਰ(ਸਾਲੇਹਾਰ) ਅਤੇ ਰਾਣੀ ਕੌਰ(ਅੰਟੀ) ਜਖਮੀ ਹੋ ਗਏ ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੀ ਐਬੂਲੈਸ਼ ਰਾਹੀਂ ਸਿਵਲ ਹਸਪਤਾਲ ਤਪਾ ‘ਚ ਦਾਖਲ ਕਰਵਾਇਆ ਗਿਆ। ਇਸ ਵਹੀਲਰ ‘ਚ ਸਵਾਰ ਪੰਜ ਬੱਚੇ ਅਤੇ ਪੰਜ ਹੋਰ ਸਵਾਰ ਵਾਲ-ਵਾਲ ਬਚ ਗਏ ਪਰ ਬੱਚੇ ਇਸ ਹਾਦਸੇ ਕਾਰਨ ਪੂਰੀ ਤਰ੍ਹਾਂ ਨਾਲ ਘਬਰਾਏ ਹੋਏ ਸਨ। ਮੌਕੇ ਤੇ ਹਾਜਰ ਰਾਹਗੀਰਾਂ ਨੇ ਦੱਸਿਆ ਕਿ ਇਸ ਵਾਹਨ ‘ਚ ਓਵਰਲੋਡ ਸਵਾਰੀਆਂ ਕਾਰਨ ਇਹ ਪਲਟਿਆਂ ਹੈ,ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਵਾਹਨ ਲੋਕਲ ਲਈ ਹੁੰਦੇ ਹਨ ਨਾ ਕਿ ਦੂਰ-ਦੁਰਾਡੇ ਦੀਆਂ ਸਵਾਰੀਆਂ ਢੋਹਣ ਲਈ,ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਮੈਂਬਰ ਹਸਪਤਾਲ ਪਹੁੰਚ ਗਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ