ਪੰਜਾਬ

ਜ਼ਿਲ੍ਹਾ ਲਿਖਾਰੀ ਸਭਾ ਨੇ "ਹਾਸਿਆਂ ਦੀ ਚੀਖ਼" ਪੁਸਤਕ ਕੀਤੀ ਲੋਕ ਅਰਪਣ

September 18, 2023

ਸ੍ਰੀ ਫ਼ਤਹਿਗੜ੍ਹ ਸਾਹਿਬ/ 18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ) :

ਜ਼ਿਲ੍ਹਾ ਲਿਖਾਰੀ ਸਭਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਨੌਜਵਾਨ ਸ਼ਾਇਰ, ਪ੍ਰੋ.ਦੇਵ ਮਲਿਕ (ਸੁਖਦੇਵ ਸਿੰਘ) ਦੀ ਪਲੇਠੀ ਕਾਵਿ-ਪੁਸਤਕ "ਹਾਸਿਆਂ ਦੀ‌ ਚੀਖ਼" ਮਾਤਾ ਗੁਜਰੀ ਕਾਲਜ , ਫਤਿਹਗੜ੍ਹ ਸਾਹਿਬ ਵਿਖੇ ਲੋਕ ਅਰਪਣ ਕੀਤੀ ਗਈ।ਸਮਾਗਮ ਦੀ ਪ੍ਰਧਾਨਗੀ ਪਰਮਜੀਤ ਕੌਰ ਸਰਹਿੰਦ ਨੇ ਕੀਤੀ।ਡਾ.ਕੁਲਬੀਰ ਮਲਿਕ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ, ਫਿਰੋਜ਼ਪੁਰ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ, ਡਾ. ਸੋਮਪਾਲ ਹੀਰਾ,ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਨੇ ਮੁੱਖ ਵਕਤਾ ਵਜੋਂ ਅਤੇ ਸਾਬਕਾ ਪ੍ਰਿੰਸੀਪਲ ਡਾ. ਜਲੌਰ ਸਿੰਘ ਖੀਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਫੂਲਜੀਤ ਕੌਰ ਸੰਗੀਤਕਾਰ ਤੇ ਸਿਤਾਰ ਵਾਦਕ ਖ਼ਾਸ ਤੌਰ 'ਤੇ ਕੋਟਕਪੂਰਾ ਤੋਂ ਪੁੱਜੇ ਤੇ ਮੰਚ 'ਤੇ ਹਾਜ਼ਰ ਹੋ‌ ਕੇ ਸਮਾਗਮ ਦੀ ਸ਼ਾਨ 'ਚ ਵਾਧਾ ਕੀਤਾ। ਮਨਦੀਪ ਸਿੰਘ ਖਨੌਰੀ, ਸੌਰਭ ਦਾਦਰੀ, ਲਵਪ੍ਰੀਤ ਸਿੰਘ ਰੈਲੋਂ ਤੇ ਦੀਪਕ ਨੇ ਸੇਵਾ ਦੀ ਸ਼ਲਾਘਾ ਯੋਗ ਭੂਮਿਕਾ ਨਿਭਾਈ।ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਡਿਪਟੀ ਡਾਇਰੈਕਟਰ ਰਮਿੰਦਰਜੀਤ ਸਿੰਘ ਵਾਸੂ, ਮੈਨੇਜਰ ਊਧਮ ਸਿੰਘ ਤੇ ਗੁਰਵਿੰਦਰ ਸਿੰਘ ਨੇ ਸਮੁੱਚੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਈ।ਦੇਵ ਮਲਿਕ ਦੇ ਪਿਤਾ ਚਮਕੌਰ ਸਿੰਘ,ਮਾਤਾ ਨਛੱਤਰ ਕੌਰ ਤੇ ਭਰਾ ਤਰਲੋਚਨ ਸਿੰਘ ਸੋਨੀ ਪਿੰਡ ਸੇਖਾ ਕਲਾਂ ਮੋਗਾ ਤੋਂ ਆ ਕੇ ਆਪਣੇ ਪੁੱਤਰ ਦੀ ਮਾਣਮੱਤੀ ਪ੍ਰਾਪਤੀ ਮੌਕੇ ਸ਼ਰੀਕ ਹੋਏ। ਪ੍ਰਸਿੱਧ ਕਹਾਣੀਕਾਰ ਮਰਹੂਮ ਪ੍ਰੇਮ ਗੋਰਖੀ ਦੀ ਬੇਟੀ ਨਵਰੂਪ ਕੌਰ ਗੋਰਖੀ ਵਿਸ਼ੇਸ਼ ਸੱਦੇ 'ਤੇ ਚੰਡੀਗੜ੍ਹ ਤੋਂ ਪਹੁੰਚੇ।ਮੰਚ ਸੰਚਾਲਨ ਬੀਬੀ ਪਰਮਜੀਤ ਕੌਰ ਸਰਹਿੰਦ ਤੇ ਸਭਾ ਦੇ ਪ੍ਰੈੱਸ ਸਕੱਤਰ ਅਮਰਬੀਰ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਕੀਤਾ।"ਹਾਸਿਆਂ ਦੀ‌ ਚੀਖ਼" ਬਾਰੇ ਪਰਮਜੀਤ ਕੌਰ ਸਰਹਿੰਦ ਨੇ ਸੰਖੇਪ ਪਰ ਪੁਖ਼ਤਾ ਜਾਣਕਾਰੀ ਦਿੰਦਿਆਂ ਕਿਹਾ ਕਿ ਦੇਵ ਇੱਕ ਮਿਹਨਤਕਸ਼ ਪਰਿਵਾਰ ਵਿੱਚ ਜਨਮਿਆ ਤੇ ਆਪ‌ ਮਿਹਨਤ-ਮੁਸ਼ੱਕਤ ਕਰਦਾ ਇਸ ਪੁਸਤਕ ਦਾ ਸਿਰਜਕ‌ ਬਣਿਆਂ ਤੇ ਸਹਾਇਕ ਪ੍ਰੋਫ਼ੈਸਰ ਦੇ ਅਹੁਦੇ 'ਤੇ ਪੁੱਜਿਆ‌ ਜੋ ਮਾਪਿਆਂ, ਅਧਿਆਪਕਾਂ ਤੇ ਸਾਡੀ ਸਭ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਇਸ‌ ਲੇਖਕ ਨੇ ਛੋਟੀ ਉਮਰੇ ਜਿਵੇਂ ਮੱਲਾਂ ਮਾਰੀਆਂ ਹਨ ਇਹ ਨੌਜਵਾਨ ਵਰਗ ਲਈ ਇੱਕ ਮਿਸਾਲ ਹੈ। ਮੁੱਖ ਮਹਿਮਾਨ ਡਾ. ਮਲਿਕ ਨੇ ਕਿਹਾ ਕਿ ਦੇਵ ਮੇਰਾ ਬਹੁਤ ਲਾਇਕ ਸ਼ਗਿਰਦ ਹੈ ਮੈਂ ਚਾਹੁੰਦਾ ਹਾਂ ਕਿ ਅੱਗੋਂ ਇਹ‌ ਵੀ ਆਪਣੇ ਸ਼ਗਿਰਦਾਂ ਨੂੰ ਨਵੀਆਂ ਪੈੜਾਂ ਪਾਉਣ ਦੇ‌ ਸਮਰੱਥ‌ ਬਣਾਵੇ। ਡਾ. ਜਲੌਰ ਸਿੰਘ ਖੀਵਾ ਨੇ ਦੇਵ ਦੀਆਂ ਪ੍ਰਾਪਤੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ‌ ਭਾਸ਼ਾ ਬਾਰੇ ਜਾਣਕਾਰੀ ਦਿੱਤੀ। ਡਾ. ਫੂਲਜੀਤ ਕੌਰ ਨੇ ਦੇਵ ਬਾਰੇ ਕਿਹਾ ਕਿ ਇਹ ਮੁੱਢੋਂ ਹੀ ਬਹੁਤ ਮਿਹਨਤੀ, ਆਗਿਆਕਾਰ ਤੇ ਜ਼ਿੰਮੇਵਾਰ ਵਿਦਿਆਰਥੀ ਰਿਹਾ। ਪ੍ਰੋ. ਸਾਧੂ ਸਿੰਘ ਪਨਾਗ ਨੇ ਪੁਸਤਕ ਬਾਰੇ ਵਿਚਾਰ ਚਰਚਾ ਕੀਤੀ ਤੇ ਦੇਵ ਨੂੰ ਹੋਰ ਮਿਹਨਤ ਕਰਨ ਲਈ ਕਿਹਾ। ਡਿਪਟੀ ਡਾਇਰੈਕਟਰ ਰਮਿੰਦਰਜੀਤ ਸਿੰਘ ਵਾਸੂ ਨੇ ਦੇਵ ਦੀ ਪੁਸਤਕ ਬਾਰੇ ਕਿਹਾ ਕਿ ਇਹ‌ ਸਾਡੀ ਮਾਂ ਪਰਮਜੀਤ ਕੌਰ ਸਰਹਿੰਦ ਦਾ ਸੁਹਿਰਦ ਯਤਨ ਹੈ ਤੇ ਦੇਵ ਦੀ‌ ਮਿਹਨਤ।ਦੇਵ ਮਲਿਕ ਨੇ ਆਪਣੀ " ਹਾਸਿਆਂ ਦੀ‌ ਚੀਖ਼ " ਬਾਰੇ ਕਿਹਾ ਮੈਂ ਤਾਂ ਕੁਝ ਸ਼ਬਦ ਝਰੀਟਾਂ ਹੀ‌ ਮਾਰੀਆਂ ਸਨ ਪਰ ਮਾਂ ਸਮਾਨ ਪਰਮਜੀਤ ਕੌਰ ਸਰਹਿੰਦ ਨੇ ਆਪ ਮਿਹਨਤ ਕਰਕੇ ਇਸ ਨੂੰ ਪੁਸਤਕ ਰੂਪ ਦਿੱਤਾ ਤੇ ਝਰੀਟਾਂ ਤੋਂ ਲੋਕ ਅਰਪਣ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ।ਪੁਸਤਕ ਲੋਕ ਅਰਪਣ ਕਰਨ ਉਪਰੰਤ ਲਿਖਾਰੀ ਸਭਾ ਵੱਲੋਂ ਡਾ. ਮਲਿਕ, ਡਾ. ਹੀਰਾ, ਡਾ. ਖੀਵਾ, ਡਾ. ਫੂਲਜੀਤ ਕੌਰ , ਨਵਰੂਪ ਕੌਰ ਗੋਰਖੀ, ਦੇਵ ਮਲਿਕ ਦੇ ਮਾਤਾ-ਪਿਤਾ ਤੇ‌ ਭਰਾ ਦਾ ਲੋਈਆਂ, ਫੁੱਲਕਾਰੀਆਂ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਅੰਤ ਵਿੱਚ ਪਰਮਜੀਤ ਕੌਰ ਸਰਹਿੰਦ ਨੇ ਆਏ‌ ਮਹਿਮਾਨਾਂ ਦਾ ਨਿਮਰ ਸ਼ਬਦਾਂ ਨਾਲ਼ ਧੰਨਵਾਦ ਕੀਤਾ।

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਨਸ਼ਿਆਂ ਦੇ ਖਾਤਮੇ ਲਈ ਖੇਡਾਂ ਬਹੁਤ ਜ਼ਰੂਰੀ- ਜੋੜਾਮਾਜਰਾ

ਨਸ਼ਿਆਂ ਦੇ ਖਾਤਮੇ ਲਈ ਖੇਡਾਂ ਬਹੁਤ ਜ਼ਰੂਰੀ- ਜੋੜਾਮਾਜਰਾ

ਮਾਨਸਾ ਵਿੱਚ 3 ਤੋਂ 18 ਅਕਤੂਬਰ ਤੱਕ ਮਨਾਇਆ ਜਾਵੇਗਾ 36ਵਾਂ ਡੈਂਟਲ ਪੰਦਰਵਾੜਾ

ਮਾਨਸਾ ਵਿੱਚ 3 ਤੋਂ 18 ਅਕਤੂਬਰ ਤੱਕ ਮਨਾਇਆ ਜਾਵੇਗਾ 36ਵਾਂ ਡੈਂਟਲ ਪੰਦਰਵਾੜਾ

ਡਾ.ਬਲਜੀਤ ਕੌਰ ਵੱਲੋਂ ਬਿਜਲੀ ਦੀਆਂ ਸਮਸਿਆਵਾਂ ਦੇ ਹੱਲ ਲਈ ਐਡਵਰਡਗੰਜ  ਮਲੋਟ ਵਿਖੇ ਲਗਾਇਆ ਗਿਆ ਕੈਂਪ

ਡਾ.ਬਲਜੀਤ ਕੌਰ ਵੱਲੋਂ ਬਿਜਲੀ ਦੀਆਂ ਸਮਸਿਆਵਾਂ ਦੇ ਹੱਲ ਲਈ ਐਡਵਰਡਗੰਜ ਮਲੋਟ ਵਿਖੇ ਲਗਾਇਆ ਗਿਆ ਕੈਂਪ

ਵਰਦੇਵ ਸਿੰਘ ਮਾਨ ਵੱਲੋਂ 5 ਪਿੰਡਾ ਨੂੰ ਪਾਣੀ ਵਾਲੀਆਂ ਟੈਂਕ ਤਕਸੀਮ

ਵਰਦੇਵ ਸਿੰਘ ਮਾਨ ਵੱਲੋਂ 5 ਪਿੰਡਾ ਨੂੰ ਪਾਣੀ ਵਾਲੀਆਂ ਟੈਂਕ ਤਕਸੀਮ

ਗਣੇਸ਼ ਮਹਾਰਾਜ ਦੀ ਵਿਸ਼ਾਲ ਸ਼ੋਬਾ ਯਾਤਰਾ ਕੱਢੀ

ਗਣੇਸ਼ ਮਹਾਰਾਜ ਦੀ ਵਿਸ਼ਾਲ ਸ਼ੋਬਾ ਯਾਤਰਾ ਕੱਢੀ

ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ ਨੂੰ ਆਰਥਿਕ ਸਹਾਇਤਾ ਦਿੱਤੀ ਗਈ

ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ ਨੂੰ ਆਰਥਿਕ ਸਹਾਇਤਾ ਦਿੱਤੀ ਗਈ

28 ਨੂੰ ਖਟਕੜਕਲਾਂ ਵਿਖੇ ਇਨਕਲਾਬ ਫੈਸਟੀਵਲ ਚ ਮੁੱਖ ਮੰਤਰੀ ਮਾਨ ਪਹੁੰਚਣਗੇ

28 ਨੂੰ ਖਟਕੜਕਲਾਂ ਵਿਖੇ ਇਨਕਲਾਬ ਫੈਸਟੀਵਲ ਚ ਮੁੱਖ ਮੰਤਰੀ ਮਾਨ ਪਹੁੰਚਣਗੇ

ਐਸ.ਡੀ.ਐਚ ਤਪਾ ਵਿਖੇ ਲਗਾਏ ਕੈਂਪ ਦੌਰਾਨ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਖ਼ੁਦ ਖੂਨਦਾਨ ਕਰਕੇ ਲੋਕਾਂ ਨੂੰ ਕੀਤਾ ਪ੍ਰੇਰਿਤ

ਐਸ.ਡੀ.ਐਚ ਤਪਾ ਵਿਖੇ ਲਗਾਏ ਕੈਂਪ ਦੌਰਾਨ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ ਨੇ ਖ਼ੁਦ ਖੂਨਦਾਨ ਕਰਕੇ ਲੋਕਾਂ ਨੂੰ ਕੀਤਾ ਪ੍ਰੇਰਿਤ

ਕੈਨੇਡਾ-ਭਾਰਤ ਵਿਚਾਲੇ ਚੱਲ ਰਹੇ ਤਣਾਅ ਨੂੰ ਜਲਦ ਖ਼ਤਮ ਕਰੇ : ਅਕਾਲੀ ਆਗੂ

ਕੈਨੇਡਾ-ਭਾਰਤ ਵਿਚਾਲੇ ਚੱਲ ਰਹੇ ਤਣਾਅ ਨੂੰ ਜਲਦ ਖ਼ਤਮ ਕਰੇ : ਅਕਾਲੀ ਆਗੂ

ਜਵਾਨੀ ਤੇ ਕਿਰਸਾਨੀ ਬਚਾਉਣ ਲਈ ਕੇਂਦਰ ਸਰਕਾਰ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਨੂੰ ਦੇਵੇ ਇਜਾਜ਼ਤ - ਗੁਰੂ ਪਤਾਪ ਖੋਸਾ

ਜਵਾਨੀ ਤੇ ਕਿਰਸਾਨੀ ਬਚਾਉਣ ਲਈ ਕੇਂਦਰ ਸਰਕਾਰ ਪੰਜਾਬ 'ਚ ਖਸਖਸ ਦੀ ਖੇਤੀ ਕਰਨ ਨੂੰ ਦੇਵੇ ਇਜਾਜ਼ਤ - ਗੁਰੂ ਪਤਾਪ ਖੋਸਾ