ਕੋਟਕਪੂਰਾ 18 ਸਤੰਬਰ
(ਰੋਮੀ ਕਪੂਰ)
ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਵੰਡ ਮੰਡਲ ਕੋਟਕਪੂਰਾ ਅਧੀਨ ਪੈਂਦੇ ਪਿੰਡਾਂ ਵਿਚ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਗ਼ਰੀਬੀ ਰੇਖਾ ਤੋਂ ਹੇਠਾਂ ਸ਼੍ਰੇਣੀਆਂ ਦੇ ਲੋਕਾਂ ਨੂੰ ਬਿਜਲੀ ਬਿੱਲਾਂ ਵਿਚ 600 ਯੂਨਿਟ ਦੀ ਮੁਆਫੀ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਕੈਂਪ ਲਗਾਏ ਜਾ ਰਹੇ ਹਨ 9 ਇਹ ਕੈਂਪ ਉਹਨਾਂ ਜ਼ਰੂਰਤ ਮੰਦ ਖੱਪਤਕਾਰਾਂ ਲਈ ਲਗਾਏ ਜਾ ਰਹੇ ਹਨ ਜੋ ਲੋਕ ਕਿਸੇ ਕਾਰਨਾਂ ਕਰਕੇ ਪੰਜਾਬ ਸਰਕਾਰ ਵੱਲੋਂ ਮਿਲ ਰਹੀ ਸੁਵਿਧਾ ਮਾਨਣ ਤੋਂ ਵਾਂਝੇ ਰਹਿ ਗਏ ਹਨ 9 ਇਹ ਕੈਂਪ ਮਾਨਯੋਗ ਇੰਜ ਸੰਦੀਪ ਗਰਗ ਉਪ ਮੁੱਖ ਇੰਜ, ਵੰਡ ਹਲਕਾ ਫ਼ਰੀਦਕੋਟ ਅਤੇ ਇੰਜ, ਜਗਤਾਰ ਸਿੰਘ ਵਧੀਕ ਨਿਗਰਾਨ ਇੰਜੀ, ਵੰਡ ਮੰਡਲ ਕੋਟਕਪੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੰਡ ਮੰਡਲ ਕੋਟਕਪੂਰਾ ਅਧੀਨ ਪੈਂਦੇ ਪਿੰਡ - ਵਾੜਾ ਦਰਾਕਾ, ਮੋੜ, ਠਾਰਾ, ਖਾਰਾ, ਕੋਹਾਰਵਾਲਾ, ਬਾਹਮਣ ਵਾਲਾ, ਹਰੀ ਨੌਂ, ਗੋਬਿੰਦਗੜ੍ਹ, ਫ਼ਤਹਿਗੜ੍ਹ, ਮੱਲਾ, ਰੋਮਾਣਾ ਅਜੀਤ ਸਿੰਘ, ਘਣੀਆ, ਦੇਵੀ ਵਾਲਾ ਵਿੱਚ ਹੁਣ ਤੱਕ ਤਕਰੀਬਨ 1070 ਦੇ ਕਰੀਬ ਜ਼ਰੂਰਤ ਮੰਦ ਖੱਪਤਕਾਰਾਂ ਨੂੰ ਇਹਨਾ ਕੈਂਪਾ ਰਾਹੀਂ ਇਸ ਸੁਵਿਧਾ ਦਾ ਫਾਇਦਾ ਦਿੱਤਾ ਜਾ ਚੁੱਕਾ ਹੈ 9 ਅਧਿਕਾਰੀਆਂ ਦੁਆਰਾ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਬਾਕੀ ਰਹਿੰਦੇ ਪਿੰਡਾਂ ਵਿਚ ਅਤੇ ਸ਼ਹਿਰੀ ਇਲਾਕਿਆਂ ਵਿੱਚ ਵੀ ਕੈਂਪ ਲਗਾ ਕੇ ਜ਼ਰੂਰਤ ਮੰਦ ਖੱਪਤਕਾਰਾਂ ਨੂੰ ਪੰਜਾਬ ਸਰਕਾਰ ਦੁਆਰਾ ਬਿਜਲੀ ਬਿੱਲਾਂ ਵਿਚ 600 ਯੂਨਿਟਾਂ ਦੀ ਮੁਆਫ਼ੀ ਦੀ ਸਕੀਮ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ 9 ਇਸ ਮੌਕੇ ਹੋਰਾਂ ਤੋਂ ਇਲਾਵਾ ਇੰਜੀਨੀਅਰ ਚੂਨਿਸ਼ ਜੈਨ ਐੱਸ ਡੀ ਓ ਸਿਟੀ ਅਤੇ ਇੰਜੀਨੀਅਰ ਬਲਵੰਤ ਸਿੰਘ ਐੱਸ ਡੀ ਓ ਸਬ ਅਰਬਨ ਕੋਟਕਪੂਰਾ ਹਾਜ਼ਰ ਸਨ ।