ਮੱਲਪੁਰ ਅੜਕਾਂ 18 ਸਤੰਬਰ 2023
(ਜਗਤਾਰ ਸਿੰਘ ਜੱਬੋਵਾਲ)
ਬਲਾਕ ਨਵਾਂਸ਼ਹਿਰ ਦੇ ਪਿੰਡ ਜੱਬੋਵਾਲ ਵਿਖੇ ਪਿੰਡ ਵਾਸੀਆਂ ਵੱਲੋਂ ਸ਼ਮਸ਼ਾਨ-ਘਾਟ ਦੇ ਵਿੱਚ ਭੱਠੀ ਲਗਾਉਣ ਦੇ ਲਈ ਪਿੰਡ ਦੇ ਪਤਵੰਤੇ ਸੱਜਣ ਨੇ ਸ਼ਮਸ਼ਾਨ ਘਾਟ ਦੇ ਕੰਮਾਂ ਨੂੰ ਦੇਖਣ ਦੇ ਲਈ ਵਿਸ਼ੇਸ਼ ਤੌਰ ਤੇ ਗਏ।ਪਿੰਡ ਦੇ ਆਗੂ ਹਰ ਕੰਮ ਨੂੰ ਬੜੀ ਲੱਗਣ ਨਾਲ ਕਰਦੇ ਹਨ। ਪਿੰਡ ਦੇ ਵਿੱਚ ਸਮਾਜਿਕ ਭਾਈਚਾਰੇ ਦੀ ਸਾਂਝ ਨੂੰ ਮਜ਼ਬੂਤ ਕਰਨ ਲਈ ਪਿੰਡ ਦੀ ਸ਼ਮਸ਼ਾਨ ਘਾਟ ਵਿੱਚ ਜੋ ਸੰਸਕਾਰ ਕਰਨ ਲਈ ਵੱਖ ਵੱਖ ਸ਼ੈੱਡਾਂ ਬਣੀਆਂ ਹੋਈਆਂ ਸਨ ਉਨ੍ਹਾਂ ਨੂੰ ਇੱਕ ਕਰਨ ਲਈ ਪਿੰਡ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਸੱਜਣ ਨਾਲ ਵਿਚਾਰ ਵਟਾਂਦਰਾ ਕੀਤਾ। ਇਹ ਫ਼ੈਸਲਾ ਕੀਤਾ ਕਿ ਇੱਕ ਹੀ ਸ਼ੈੱਡ ਦੇ ਵਿੱਚ ਸਭ ਦੇ ਸ਼ਮਸ਼ਾਨ ਹੋਣੇ ਚਾਹੀਦੇ ਹਨ। ਜਿਸ ਦੀ ਸਭ ਨੇ ਹਾਮੀ ਭਰੀ। ਵਿਕਾਸ ਦੇ ਕੰਮ ਨੂੰ ਚਲਾਉਣ ਦੀ ਗੱਲ ਕਹੀ।ਸਾਰੇ ਪਿੰਡ ਵਿੱਚ ਢਾਲ (ਨਗਦ ਰਾਸ਼ੀ) ਵੀ ਮੰਗੀ 15 ਗਈ।ਪਿੰਡ ਵਾਸੀਆਂ ਨੇ ਅਪਣਾ-ਅਪਣਾ ਬਣਦਾ ਸਹਿਯੋਗ ਦਿੱਤਾ।ਇਸ ਮੌਕੇ ਤੇ ਰਛਪਾਲ ਸਿੰਘ,ਕਰਨੈਲ ਸਿੰਘ ਨਾਗਰਾ, ਹਰੀ ਸਿੰਘ, ਰਘਵੀਰ ਸਿੰਘ, ਗੁਰਨੇਕ ਸਿੰਘ, ਬਲਜੀਤ ਸਿੰਘ ਪੰਚ, ਬਲਜੀਤ ਸਿੰਘ ਫਗਵਾੜਾ, ਬਲਜਿੰਦਰ ਰਾਜ ਇਟਲੀ, ਸਤਨਾਮ ਸਿੰਘ, ਸੁਰਜੀਤ ਸਿੰਘ, ਹਰਿੰਦਰ ਸਿੰਘ, ਕੁਲਵਿੰਦਰ ਸਿੰਘ ਨੰਬਰਦਾਰ, ਤਲਵਿੰਦਰ ਸਿੰਘ ਖੇਲਾ, ਜੋਗਾ ਸਿੰਘ ਹਾਜ਼ਰ ਸਨ।