ਜੰਡਿਆਲਾ ਗੁਰੂ, 18
(ਅਨਿਲ ਕੁਮਾਰ)
ਸਵੱਛ ਭਾਰਤ ਮਿਸ਼ਨ ਅਧੀਨ ਸਰਕਾਰ ਅਤੇ ਵਿਭਾਗ ਦੀਆ ਹਦਾਇਤਾ ਅਨੁਸਾਰ ਮਿੱਥੇ ਗਏ ਸ਼ਡਿਊਲ ਅਨੁਸਾਰ ਨਗਰ ਕੌਂਸਲ ਵੱਲੋਂ ਇੰਡੀਅਨ ਸਵੱਛਤਾ ਲੀਗ 2.0 ਦੇ ਤਹਿਤ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਸ਼ਹਿਰ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ। ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਬਾਜਾਰ, ਗਲੀਆ, 15 ਮਹੁੱਲਿਆ ਤੋਂ ਹੁੰਦੀ ਹੋਈ ਦਫ਼ਤਰ ਨਗਰ ਕੌਂਸਲ ਵਿਖੇ ਖਤਮ ਹੋਈ। ਰੈਲੀ ਦੇ ਦੌਰਾਨ ਘਾਹ ਮੰਡੀ ਅਤੇ ਦਫ਼ਤਰ ਨਗਰ ਕੌਂਸਲ ਵਿਖੇ ਇੱਕ ਨੁੱਕੜ ਨਾਟਕ ਖੇਡਿਆ ਗਿਆ, ਰੈਲੀ ਵਿੱਚ ਅਤੇ ਨੁੱਕੜ ਨਾਟਕ ਵਿੱਚ ਸਕੂਲ ਦੇ ਬੱਚਿਆ ਵੱਲੋਂ ਸ਼ਹਿਰ ਵਾਸੀਆਂ ਆਪਣਾ ਸ਼ਹਿਰ ਸਵੱਛ ਸੁੰਦਰ ਬਣਾਉਣ ਦੇ ਲਈ ਆਪਣੇ ਕੂੜੇ ਦੀ ਸਹੀ ਡਿਸਪੋਜ਼ ਆਫ਼ ਦੇ ਲਈ ਸੰਦੇਸ਼ ਦਿੱਤਾ ਗਿਆ। ਸ਼ਹਿਰ ਵਾਸੀਆਂ ਨੂੰ ਆਪਣਾ ਰੋਜਾਨਾ ਦਾ ਵੇਸਟ ਗਲੀਆਂ, ਨਾਲੀਆ ਅਤੇ ਹੋਰ ਜਨਤਕ ਥਾਵਾਂ ਤੇ ਸੁੱਟਣ ਦੀ ਬਜਾਏ ਨਗਰ ਕੌਂਸਲ ਵੱਲੋਂ ਅਤੇ ਸਵੱਛਤਾ ਕਲੱਬ ਜੰਡਿਆਲਾ ਗੁਰੂ ਦੇ ਵਰਕਰਾਂ ਨੂੰ ਹੀ ਅਲੱਗ-ਅਲੱਘ ਕਰਕੇ ਦੇਣ ਦੀ ਅਪੀਲ ਕੀਤੀ ਗਈ। ਇਸ ਰੈਲੀ ਤੋਂ ਬਾਅਦ ਮਨੋਹਰ ਵਾਟਿਕਾ ਸਕੂਲ ਦੇ ਬੱਚਿਆ ਵੱਲੋਂ ?? ਵੇਸਟ ਵਸਤੂਆ ਦੀ ਵਰਤੋਂ ਕਰਦੇ ਹੋਏ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਸੁਖਵਿੰਦਰ ਸਿੰਘ ਸੋਨੀ, ਸ੍ਰੀ ਸਤਿੰਦਰ ਸਿੰਘ, ਸ੍ਰੀ ਸਰਬਜੀਤ ਸਿੰਘ ਡਿੰਪੀ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ, ਸ੍ਰੀ ਨਰੇਸ਼ ਪਾਠਕ, ਸ੍ਰੀ ਸੁਰੇਸ਼ ਕੁਮਾਰ ਫ੍ਰੈਂਡ ਅੰਬੈਂਸਡਰ (ਸਵੱਛ ਭਾਰਤ ਮਿਸ਼ਨ), ਸ੍ਰੀ ਜਗਤਾਰ ਸਿੰਘ ਕਾਰਜ ਸਾਧਕ ਅਫਸਰ, ਸ੍ਰੀ ਜੁਗਰਾਜ ਸਿੰਘ ਸੁਪਰਡੰਟ ਸੈਨੀਟੇਸ਼ਨ, ਸ੍ਰੀ ਬਲਵਿੰਦਰ ਸਿੰਘ ਇੰਸਪੈਕਟਰ, ਸ੍ਰੀ.ਸੰਕਲਪ ਸੈਨੇਟਰੀ ਇੰਸਪੈਕਟਰ, ਸ੍ਰੀਮਾਤਾ ਪ੍ਰਸ਼ਾਦ, ਸ੍ਰੀ.ਸੁਖਦੇਵ ਸਿੰਘ, ਸ੍ਰੀ.ਕੁਲਦੀਪ ਸਿੰਘ, ਸ੍ਰੀ.ਰੇਸ਼ਮ ਲਾਲ, ਸ੍ਰੀ ਕਾਲਾ, ਸ੍ਰੀਮਤੀ ਰੁਪਿੰਦਰ ਕੌਰ ਸੀ.ਐੱਫ, ਸ੍ਰੀਮਤੀ ਪਵਨਪ੍ਰੀਤ ਕੌਰ ਮੋਟੀਵੇਟਰ ਆਦਿ ਸ਼ਾਮਲ ਸਨ।