ਸ੍ਰੀ ਫ਼ਤਹਿਗੜ੍ਹ ਸਾਹਿਬ/ 18 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸੈਫਰਨ ਸਿਟੀ ਸਕੂਲ ਮੈਨੇਜਮੈਂਟ ਅਤੇ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਦੇ ਮੈਂਬਰ ਸਾਹਿਬਾਨ ਵਲੋਂ ਸੈਫਰਨ ਸਿਟੀ ਸਕੂਲ ਦੇ ਡਾਇਰੈਕਟਰ ਸਵ. ਸਿਮਰਤ ਸਿੰਘ ਕਾਹਲੋਂ ਦੇ ਜਨਮ-ਦਿਨ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਡਾਕਟਰ ਰੇਨੂੰ ਦੀ ਅਗਵਾਈ ਵਿੱਚ ਸੈਫਰਨ ਸਿਟੀ ਸਕੂਲ, ਕੋਟਲਾ ਬਜਵਾੜਾ, ਫਤਿਹਗੜ੍ਹ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋ ਕਰੀਬ 140 ਦੇ ਕਰੀਬ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੀਆਂ ਅੱਖਾਂ ਦਾ ਚੈੱਕ-ਅਪ ਕੀਤਾ ਗਿਆ ਅਤੇ 30 ਦੇ ਕਰੀਬ ਵਿਦਿਆਰਥੀਆਂ ਨੂੰ ਨਵੀਂਆਂ ਐਨਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਰੋਟਰੀ ਕਲੱਬ ਫਤਿਹਗੜ੍ਹ ਸਾਹਿਬ (ਗੋਲਡ) ਦੇ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਅਤੇ ਚੇਅਰਪਰਸਨ ਮੈਡਮ ਜਸਦੀਪ ਕੌਰ ਕਾਹਲੋਂ ਵਲੋਂ ਸਕੂਲ ਦੇ ਡਾਇਰੈਕਟਰ ਸਵਰਗਵਾਸੀ ਸਿਮਰਤ ਸਿੰਘ ਕਾਹਲੋਂ ਵਲੋਂ ਸਕੂਲ ਅਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਯਾਦ ਕਰਦੇ ਹੋਏ ਉਹਨਾ ਵਲੋਂ ਜਾਰੀ ਸਮਾਜ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਵੀ ਕੀਤਾ ਗਿਆ। ਇਸ ਮੌਕੇ ਰਵਿੰਦਰ ਸਿੰਘ ਖੱਟੜਾ, ਐਡਵੋਕੇਟ ਗੁਲਸ਼ਨ ਅਰੋੜਾ, ਐਡਵੋਕੇਟ ਅੰਕਿਤ ਬਾਂਸਲ, ਐਡਵੋਕੇਟ ਰਾਮ ਸਿੰਘ, ਮਨਦੀਪ ਸਿੰਘ ਖੇੜਾ, ਗੁਰਅਨਾਹਦ ਸਿੰਘ ਕਾਹਲੋਂ, ਗੁਨਤਾਸ ਸਿੰਘ ਕਾਹਲੋਂ , ਚਰਨਜੀਤ ਕੌਰ ਅਤੇ ਆਸ਼ਾ ਰਾਣੀ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ।