ਪਟਨਾ, 19 ਸਤੰਬਰ
ਬਿਹਾਰ ਦੇ ਸੀਵਾਨ ਜ਼ਿਲੇ 'ਚ ਮਹਾਵੀਰੀ ਮੇਲੇ ਦੌਰਾਨ ਇਕ ਟਾਵਰ ਦਾ ਝੂਲਾ ਡਿੱਗਣ ਕਾਰਨ ਘੱਟੋ-ਘੱਟ 10 ਲੋਕ ਜ਼ਖਮੀ ਹੋ ਗਏ।
ਇਹ ਘਟਨਾ ਸੋਮਵਾਰ ਦੇਰ ਰਾਤ ਕਰੀਬ 11.30 ਵਜੇ ਬਸੰਤਪੁਰ ਪਿੰਡ 'ਚ ਵਾਪਰੀ।
ਜ਼ਖਮੀਆਂ ਨੂੰ ਸਥਾਨਕ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ 'ਚੋਂ ਕੁਝ ਨੂੰ ਸਦਰ ਹਸਪਤਾਲ, ਸੀਵਾਨ ਰੈਫਰ ਕਰ ਦਿੱਤਾ ਗਿਆ।
ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਕਿਉਂਕਿ ਉਨ੍ਹਾਂ ਵਿਚੋਂ ਕੁਝ ਨੇ ਆਪਣੇ ਆਪ ਨੂੰ ਬਚਾਉਣ ਲਈ ਟਾਵਰ ਦੇ ਝੂਲੇ ਤੋਂ ਛਾਲ ਮਾਰ ਦਿੱਤੀ।
"ਝੂਲੇ ਦੇ ਬੇਸ ਪਿਲਰ ਦਾ ਨਟ-ਬੋਲਟ ਢਿੱਲਾ ਸੀ ਅਤੇ ਇਸ ਕਾਰਨ ਇਹ ਹਾਦਸਾ ਵਾਪਰਿਆ। ਝੂਲੇ ਦੇ ਇੱਕ ਪਾਸੇ ਝੁਕਣ ਕਾਰਨ ਦਹਿਸ਼ਤ ਵਰਗੀ ਸਥਿਤੀ ਪੈਦਾ ਹੋ ਗਈ। ਇਸ ਹਾਦਸੇ ਵਿੱਚ 10 ਵਿਅਕਤੀ ਜ਼ਖਮੀ ਹੋ ਗਏ। ਅਸੀਂ ਸਪੀਡ ਤੈਅ ਕਰ ਦਿੱਤੀ ਹੈ ਅਤੇ ਝੂਲੇ ਦੀ ਉਚਾਈ,” ਜੀਬੀ ਨਗਰ ਤਰਵਾੜਾ ਦੇ ਐਸਐਚਓ ਅਖਿਲੇਸ਼ ਪ੍ਰਸਾਦ ਨੇ ਕਿਹਾ।