ਮਲੋਟ,19 ਸਤੰਬਰ
(ਤਾਪ ਸੰਦੂ)-
ਇਲਾਕੇ ਦੀ ਨਾਮਵਰ ਸਹਿ ਵਿੱਦਿਅਕ ਸੰਸਥਾ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਈਨਾਖੇੜਾ ਵਿਖੇ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ | ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਅੰਡਰ 21 ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਕਾਲਜ ਨੇ ਓਵਰ ਆਲ ਚੈਂਪੀਅਨ ਦਾ ਖਿਤਾਬ ਹਾਸਲ ਕੀਤਾ ਹੈ। ਸਰਕਲ ਸਟਾਈਲ ਕਬੱਡੀ 21-30 ਸਾਲ ਉਮਰ ਵਰਗ ਵਿੱਚ ਲੜਕਿਆਂ ਨੇ ਪਹਿਲਾ ਸਥਾਨ, ਵਾਲੀਵਾਲ ਸਮੈਸਿੰਗ 21-30 ਸਾਲ ਉਮਰ ਵਰਗ ਵਿੱਚ ਤੀਜਾ ਸਥਾਨ ਅਤੇ ਸਰਕਲ ਸਟਾਈਲ ਕਬੱਡੀ ਅੰਡਰ 21 ਸਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਜਸ਼ਨਦੀਪ ਕੌਰ ਨੇ 100 ਮੀਟਰ ਵਿੱਚ ਪਹਿਲਾ, 400 ਮੀਟਰ ਵਿੱਚ ਪਹਿਲਾ, ਗੋਰਾ ਬਾਈ ਨੇ 100 ਮੀਟਰ ਵਿੱਚ ਤੀਜਾ, ਭਾਵਨਾ ਕੁਮਾਰੀ ਨੇ 200 ਮੀਟਰ ਵਿੱਚ ਦੂਜਾ, ਗਗਨਦੀਪ ਕੌਰ ਨੇ 1500 ਮੀਟਰ ਵਿੱਚ ਪਹਿਲਾ, ਤੇ ੪੦੦ ਮੀਟਰ ਵਿੱਚ ਤੀਜਾ, ਕੋਮਲ ਨੇ 200 ਮੀਟਰ ਵਿੱਚ ਪਹਿਲਾ ਅਤੇ 800 ਮੀਟਰ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿੱਚ ਲਖਵਿੰਦਰ ਕੌਰ ਨੇ ਪਹਿਲਾ ਅਤੇ ਬਲਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਮੁਕਾਬਲਿਆਂ ਵਿੱਚ 21-30 ਸਾਲ ਉਮਰ 19 ਵਰਗ ਵਿੱਚ ਅਮਰਜੀਤ ਸਿੰਘ ਨੇ 100 ਮੀਟਰ ਵਿੱਚ ਪਹਿਲਾ ਤੇ ਲੰਬੀ ਛਾਲ ਵਿੱਚ ਦੂਜਾ ਸਥਾਨ, ਜੋਬਨ ਸਿੰਘ ਨੇ ਗੋਲਾ ਸੁੱਟਣ ਵਿੱ ਪਹਿਲਾ ਸਥਾਨ, ਅੰਕੁਸ਼ ਨੇ ਦੂਜਾ ਅਤੇ ਅਰਸ਼ਪ੍ਰੀਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਾਹੁਲ ਨੇ 200 ਮੀਟਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੇ ਖੇਡ ਵਿੰਗ ਦੇ ਇੰਚਾਰਜ ਸਟੇਟ ਐਵਾਰਡੀ ਜੋਗਿੰਦਰ ਸਿੰਘ ਨੇ 56-64 ਸਾਲ ਉਮਰ ਵਰਗ ਮੁਕਾਬਲਿਆਂ ਵਿੱਚ 8੦੦ ਮੀਟਰ ਵਿੱਚ ਦੂਜਾ ਅਤੇ 3000 ਮੀਟਰ ਵਾਕ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਮੈਨੇਜਮੈਂਟ ਦੇ ਚੇਅਰਮੈਨ ਮਨਦੀਪ ਸਿੰਘ ਬਰਾੜ, ਜਰਨਲ ਸਕੱਤਰ ਲਖਵਿੰਦਰ ਸਿੰਘ ਰੋਹੀਵਾਲਾ, ਸਕੱਤਰ ਪਿਰਤਪਾਲ ਸਿੰਘ ਗਿੱਲ, ਖ਼ਜ਼ਾਨਚੀ ਦਲਜਿੰਦਰ ਸਿੰਘ ਸੰਧੂ, ਕਾਲਜ ਦੇ ਪ੍ਰਿੰਸੀਪਲ ਡਾ.ਰਜਿੰਦਰ ਸਿੰਘ ਸੇਖੋਂ ਵੱਲੋਂ ਇੰਚਾਰਜ ਜੋਗਿੰਦਰ ਸਿੰਘ ਅਤੇ ਖਿਡਾਰੀਆਂ ਨੂੰ ਕਾਲਜ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।