ਮੱਖੂ, 19 ਸਤੰਬਰ
(ਬਲਵੀਰ ਲਹਿਰਾ):
ਪੂਰੀ ਦੁਨੀਆਂ ਦੇ ਵਿੱਚ ਭਾਰਤ ਮਾਤਾ ਦੀ ਸਿੱਧੀ ਨੂੰ ਫੈਲਾਉਣ ਵਾਲੇ ਕਰੋੜਾਂ ਕਾਰਜਕਰਤਾਵਾਂ ਲਈ ਪ੍ਰੇਰਨਾ ਸਰੋਤ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 73ਵਾਂ ਜਨਮ ਦਿਨ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਨਰਿੰਦਰ ਮੋਦੀ ਜੀ ਦੀ ਫੋਟੋ ਵਾਲਾ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਭਾਜਪਾ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਸ਼ੋਸ਼ਲ ਮੀਡੀਆ ਜਿਲ੍ਹਾ ਫਿਰੋਜ਼ਪੁਰ ਦੇ ਇੰਚਾਰਜ ਸੰਦੀਪ ਸਚਦੇਵਾ, ਜਿਲ੍ਹਾ ਸਕੱਤਰ ਰਜੀਵ ਅਹੂਜਾ, ਜਿਲ੍ਹਾ ਕਾਰਜਕਾਰਨੀ ਮੈਂਬਰ ਰਜੀਵ ਕਪੂਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲ ਦੇ ਕਾਰਜਕਾਲ ਵਿਚ ਭਾਰਤ ਹਰ ਖੇਤਰ ਵਿਚ ਤਰੱਕੀ ਕੀਤੀ ਅਤੇ ਅੱਜ ਪੂਰੇ ਵਿਸ਼ਵ ਵਿਚ ਭਾਰਤ ਇਕ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਮੌਕੇ ਭਾਜਪਾ ਜਿਲ੍ਹਾ ਫਿਰੋਜ਼ਪੁਰ ਪ੍ਰਧਾਨ ਅਵਤਾਰ ਸਿੰਘ ਜ਼ੀਰਾ, ਜਥੇ, ਕਾਰਜ ਸਿੰਘ ਆਹਲਾਂ ਮੰਡਲ ਮਖੂ ਪ੍ਰਧਾਨ, ਸੰਦੀਪ ਸਚਦੇਵਾ ਜਿਲ੍ਹਾ ਇੰਚਾਰਜ ਸ਼ੋਸ਼ਲ ਮੀਡੀਆ, ਰਾਜੀਵ ਅਹੂਜਾ ਜਿਲ੍ਹਾ ਸਕੱਤਰ, ਜਤਿਨ ਸ਼ਰਮਾ ਕੋ-ਇੰਚਾਰਜ ਸ਼ੋਸ਼ਲ ਮੀਡੀਆ, ਰਾਜੀਵ ਕਪੂਰ ਜਿਲ੍ਹਾ ਕਾਰਜਕਾਰਨੀ ਮੈਂਬਰ, ਸੁਰਿੰਦਰਪਾਲ ਰਾਜੂ ਗਰੋਵਰ ਸ਼ੋਸ਼ਲ ਮੀਡੀਆ, ਰਣਜੀਤ ਸਿੰਘ ਜਨਰਲ ਸਕੱਤਰ, ਰਮਨ ਸ਼ਰਮਾ, ਮਨੀਸ਼ ਸਚਦੇਵਾ, ਅਮਿਤ ਅਰੋੜਾ, ਗੁਰਸੇਵਕ ਸਿੰਘ, ਰਿੰਪਲ ਨਾਰੰਗ ਅਤੇ ਸਾਥੀਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।