ਸੁਨਾਮ
(ਸ਼ੈਲੀ ਬਾਂਸਲ)
ਅਨਾਜ ਮੰਡੀਆਂ ਵਿੱਚ ਕੰਮ ਕਰਦੇ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਪਿਛਲੇ ਛੇ ਸਾਲਾਂ ਵਿੱਚ ਬਹੁਤ ਨਿਗੂਣੀ ਵਧਾਈ ਗਈ ਹੈ ਜਿਸ ਕਾਰਨ ਪੰਜਾਬ ਭਰ ਦੀਆਂ ਮੰਡੀਆਂ ਦੇ ਮਜ਼ਦੂਰਾਂ ਵੱਲੋਂ 20 ਸਤੰਬਰ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੱਜ ਗੱਲਾਂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁੱਡਾ ਅਤੇ ਮੰਡੀ ਮਜਦੂਰ ਯੂਨੀਅਨ ਦੇ ਪ੍ਰਧਾਨ ਖਟਕ ਨੇ ਆੜਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਹੜਤਾਲ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਸ 36 ਮੌਕੇ ਮਜ਼ਦੂਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਚੀਮਾ ਨੇ ਕਿਹਾ ਕਿ ਮੰਡੀ ਮਜ਼ਦੂਰਾਂ ਦੀ ਉਜਰਤ ਵਿੱਚ ਤੁਰੰਤ ਵਾਧਾ ਕਰਨਾ ਚਾਹੀਦਾ ਹੈ ਮੰਡੀ ਮਜ਼ਦੂਰ ਸੀਜਨ ਸਮੇਂ 15/16 ਘੰਟੇ ਮਿੱਟੀ ਵਿੱਚ ਕੰਮ ਕਰਦਾ ਹੈ ਪਰ ਉਸਨੂੰ ਦਿਹਾੜੀ ਦੀ ਮਜਦੂਰੀ ਬਹੁਤ ਘਟ ਬਣਦੀ ਹੈ ਕਿਉਂਕਿ ਮਜ਼ਦੂਰੀ ਪੰਜਾਬ ਮੰਡੀ ਬੋਰਡ ਵੱਲੋਂ ਨਿਸ਼ਚਿਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਅਕਾਲੀ ਭਾਜਪਾ ਸਰਕਾਰ ਵਿੱਚ ਮੰਡੀ ਬੋਰਡ ਦੇ ਉਪ ਚੇਅਰਮੈਨ ਸਨ ਤਾਂ ਮੰਡੀ ਮਜ਼ਦੂਰਾਂ ਦੀ ਮਜਦੂਰੀ ਇਕੱਠੀ 25% ਵਧਾਈ ਸੀ। ਅਤੇ ਹਰ ਸਾਲ 5-10% ਵਾਧਾ ਕੀਤਾ ਜਾਂਦਾ ਸੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 20 ਤਰੀਕ ਨੂੰ ਮੰਡੀਆਂ ਵਿੱਚ ਕੋਈ ਅਨਾਜ ਨਾ ਲੈਕੇ ਆਉਣ। ਕਿਉਂਕਿ ਹੜਤਾਲ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੋਵੇਗੀ। ਇਸ ਸਮੇਂ ਪੰਜਾਬ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਖਟਕ ਨੇ ਕਿਹਾ ਜੇਕਰ ਸਰਕਾਰ ਨੇ ਸਾਡੀ ਮੰਡੀ ਮਜ਼ਦੂਰੀ ਨਾ ਵਧਾਈ ਤਾਂ 25 ਸਤੰਬਰ ਨੂੰ ਪੰਜਾਬ ਭਰ ਦੇ ਮਜ਼ਦੂਰ ਪੰਜਾਬ ਮੰਡੀ ਬੋਰਡ ਦੇ ਦਫ਼ਤਰ ਦੇ ਬਾਹਰ ਪੱਕਾ ਮੋਰਚਾ ਲਾਉਣਗੇ। ਇਸ ਸਮੇਂ ਪੰਜਾਬ ਆਗੂ ਸੰਦੀਪ ਕੁਮਾਰ ਚੰਦ ਸਿੰਘ ਮੋਗਾ ਸ਼ੰਬੂ ਸਿੰਘ ਪ੍ਰਿਥੀ ਸਿੰਘ ਸਮ ਲਾਲ ਮਹੋਰ ਅਸ਼ੋਕ ਕੁਮਾਰ ਸੁਰੇਸ਼ ਕੁਮਾਰ ਰੋਮੀ ਡਾਵਲਾ ਅਤੇ ਪੁਰਸ਼ੋਤਮ ਕੁਮਾਰ ਸਾਰੇ ਆਗੂਆਂ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।