Tuesday, September 26, 2023  

ਪੰਜਾਬ

ਮਹਿਕਮਾ ਬਿਜਲੀ ਚਿੱਪ ਵਾਲੇ ਮੀਟਰ ਲਗਾਉਣ ਤੋਂ ਗੁਰੇਜ਼ ਕਰੇ --ਰੰਡਿਆਲਾ

September 19, 2023

ਜੀਤਾ ਸਿੰਘ ਨਾਰੰਗ 19 ਸਤੰਬਰ

ਹਲਕਾ ਧਰਮਕੋਟ ਵਿੱਚ ਪੈਂਦੇ ਪਿੰਡ ਦਾਤੇਵਾਲ ਦੇ 14 ਬਿਜਲੀ ਖਪਤਕਾਰ ਕਿਸਾਨਾ ਨੇ ਇੱਕ ਲਿਖਤੀ ਪੱਤਰ ਰਾਹੀਂ ਬੀਕੇਯੂ ਬਹਿਰਾਮਕੇ ਦੇ ਆਗੂਆਂ ਦੇ ਧਿਆਨ ਵਿਚ ਇਹ ਲਿਆਂਦਾ ਕਿ ਪਿਛਲੇ ਦਿਨੀ ਬਿਜਲੀ ਅਧਿਕਾਰੀਆਂ/ਕਰਮਚਾਰੀਆਂ ਨੇ ਘਰਾਂ ਤੋਂ ਬਾਹਰ ਲੱਗੇ ਅਲੱਗ -ਅਲੱਗ ਮੀਟਰ ਬਕਸਿਆਂ ਵਿਚ ਸਾਨੂੰ ਖਪਤਕਾਰਾਂ ਨੂੰ ਪੁੱਛੇ ਬਿਨਾਂ ਹੀ ਚਿੱਪ ਵਾਲੇ ਮੀਟਰ ਲਗਾ ਦਿੱਤੇ ਗਏ ਹਨ। ਇਸ ਸਬੰਧੀ ਜਥੇਬੰਦੀ ਨੇ ਤੁਰੰਤ ਹਰਕਤ ਵਿਚ ਆਉਂਦਿਆ ਇੱਕ ਵਿਸ਼ੇਸ਼ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕ ਦੀ ਪ੍ਰਧਾਨਗੀ ਹੇਠ ਬੁਲਾਕੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਜਿਨ੍ਹਾਂ ਨਾਲ ਇਸ ਸਮੇਂ ਜਿਲਾ ਪ੍ਰਧਾਨ ਮੋਗਾ ਜਗਰੂਪ ਸਿੰਘ ਰੰਡਿਆਲਾ,ਇਕਬਾਲ ਸਿੰਘ ਦਾਤੇਵਾਲ ਬਲਾਕ ਮੀਤ ਪ੍ਰਧਾਨ ਵੀ ਸਨ। ਪਿੰਡ ਦਾਤੇਵਾਲ ਦੇ ਖਪਤਕਾਰ ਕਿਸਾਨਾ ਦੀ ਹਾਜਰੀ ਵਿੱਚ 14 ਘਰੇਲੂ ਚਿੱਪ ਵਾਲੇ ਮੀਟਰ ਉਤਾਰ ਕੇ ਸਬੰਧਤ ਐਸ.ਡੀ. ਉ ਕੋਟ ਈਸੇ ਖਾਂ ਨੂੰ ਸਪੁਰਦ ਕਰ ਦਿਤੇ ਗਏ। ਉਹਨਾਂ ਐਸਡੀਓ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਐਸ ਕੇ ਐਮ ਵਲੋਂ ਲਏ ਗਏ ਸਖਤ ਫੈਸਲੇ ਅਨੁਸਾਰ ਇਹ ਚਿੱਪ ਸਿਸਟਮ ਵਾਲੇ ਮੀਟਰ ਕਿਸੇ ਵੀ ਕੀਮਤ ਤੇ ਨਹੀ ਲੱਗਣ ਦਿੱਤੇ ਜਾਣਗੇ। ਉਹਨਾਂ ਇਹ ਵੀ ਕਿਹਾ ਕਿ ਪਤਾ ਲੱਗਿਆ ਹੈ ਕਿ ਸਥਾਨਕ ਬਿਜਲੀ ਦਫਤਰ ਦੇ ਇੱਕ ਜੇ ਈ ਦਾ ਕੰਮਕਾਰ ਕਰਵਾਉਣ ਆਉਦੇ ਖਪਤਕਾਰਾਂ ਪ੍ਰਤੀ ਵਤੀਰਾ ਠੀਕ ਨਹੀ ਹੈ ਕਿਉਂਕਿ ਉਹ ਬੁਰਾਭਲਾ ਵੀ ਬੋਲਦਾ ਹੈ ਤੇ ਰਿਸਵਤ ਦੀ ਮੰਗ ਵੀ ਕਰਦਾ ਰਹਿੰਦਾ ਹੈ । ਉਹਨਾਂ ਕਿਹਾ ਕਿ ਜੇਕਰ ਸਬੰਧਤ ਜੇ ਈ ਆਪਣੇ ਇਹਨਾਂ ਕਾਰਨਾਮਿਆਂ ਤੋਂ ਬਾਜ ਨਾਂ ਆਇਆ ਤਾ ਸਾਰਾ ਕੁਝ ਜਨਤਕ ਕੀਤਾ ਜਾਏਗਾ ਜਿਸਦੇ ਗੰਭੀਰ ਸਿੱਟੇ ਨਿਕਲਣਗੇ। ਇਸ ਮੌਕੇ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਭੁਪਿੰਦਰ ਸਿੰਘ, ਹਰਫੂਲ ਸਿੰਘ, ਦਲਜੀਤ ਸਿੰਘ, ਤੇਜਪਾਲ ਸਿੰਘ, ਜਸਵਿੰਦਰ ਸਿੰਘ ਆਦਿ ਆਗੂ ਤੇ ਕਿਸਾਨ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵਕੀਲ ’ਤੇ ਅਣ-ਮਨੁੱਖੀ ਤਸ਼ੱਦਦ ਅਤਿ ਨਿੰਦਣਯੋਗ : ਸੇਖੋਂ

ਵਕੀਲ ’ਤੇ ਅਣ-ਮਨੁੱਖੀ ਤਸ਼ੱਦਦ ਅਤਿ ਨਿੰਦਣਯੋਗ : ਸੇਖੋਂ

ਮਾਤਾ ਗੁਜਰੀ ਕਾਲਜ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਰਦਾਸ ਦਿਵਸ

ਮਾਤਾ ਗੁਜਰੀ ਕਾਲਜ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਅਰਦਾਸ ਦਿਵਸ

 ਐਂਟੀ ਕਰਾਇਮ ਐਂਟੀ ਕੋਰਪਸ਼ਨ ਸੰਸਥਾ ਦੇ ਰਾਸ਼ਟਰੀ ਪੱਧਰੀ ਸਮਾਗਮ 'ਚ ਜਿਲ੍ਹਾ ਸਕੱਤਰ ਡਾ,ਅਵਿਨਾਸ਼ ਸ਼ਰਮਾ ਸਨਮਾਨਿਤ

ਐਂਟੀ ਕਰਾਇਮ ਐਂਟੀ ਕੋਰਪਸ਼ਨ ਸੰਸਥਾ ਦੇ ਰਾਸ਼ਟਰੀ ਪੱਧਰੀ ਸਮਾਗਮ 'ਚ ਜਿਲ੍ਹਾ ਸਕੱਤਰ ਡਾ,ਅਵਿਨਾਸ਼ ਸ਼ਰਮਾ ਸਨਮਾਨਿਤ

ਸਰਕਾਰੀ ਪ੍ਰਾਇਮਰੀ ਚੱਕ ਸਕੂਲ ਅਰਾਈਆਂਵਾਲਾ ਨੇ ਸੈਂਟਰ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਸਰਕਾਰੀ ਪ੍ਰਾਇਮਰੀ ਚੱਕ ਸਕੂਲ ਅਰਾਈਆਂਵਾਲਾ ਨੇ ਸੈਂਟਰ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ

ਸ਼ੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ 362 ਵਾਂ ਜਨਮ ਦਿਹਾੜਾ ਮਨਾਇਆ

ਸ਼ੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦਾ 362 ਵਾਂ ਜਨਮ ਦਿਹਾੜਾ ਮਨਾਇਆ

ਨੌਜਵਾਨ ਆਗੂ ਕਰਨਵੀਰ ਕਟਾਰੀਆ ਨੇ ਕ੍ਰਿਕਟ ਟੂਰਨਾਮੈਂਟ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਨੌਜਵਾਨ ਆਗੂ ਕਰਨਵੀਰ ਕਟਾਰੀਆ ਨੇ ਕ੍ਰਿਕਟ ਟੂਰਨਾਮੈਂਟ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

 ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਾਹਕੋਟ ਵਿਖੇ 121 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਾਹਕੋਟ ਵਿਖੇ 121 ਕਰੋੜ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਵਾਲੀਆਂ ਦੇ ਪ੍ਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਡਿਪਟੀ ਕਮਿਸ਼ਨਰ ਨੇ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰਨ ਵਾਲੀਆਂ ਦੇ ਪ੍ਚਾਰ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪਿੰਡ ਵਾਰਸਵਾਲਾ ਦੇ ਨੌਜਵਾਨਾਂ ਵੱਲੋ ਕ੍ਰਿਕਟ ਟੂਰਨਾਮੈਂਟ ਕਰਵਾਇਆ

ਪਿੰਡ ਵਾਰਸਵਾਲਾ ਦੇ ਨੌਜਵਾਨਾਂ ਵੱਲੋ ਕ੍ਰਿਕਟ ਟੂਰਨਾਮੈਂਟ ਕਰਵਾਇਆ

ਫਰੀਦ ਬੌਡਮਿੰਟਨ ਕਲੱਬ ਵੱਲੋਂ ਡਾ. ਗੁਰਇੰਦਰ ਮੋਹਨ ਸਿੰਘ ਅਤੇ ਗੁਰਜਾਪ ਸਿੰਘ ਸੇਖੋਂ ਦਾ ਸਨਮਾਨ

ਫਰੀਦ ਬੌਡਮਿੰਟਨ ਕਲੱਬ ਵੱਲੋਂ ਡਾ. ਗੁਰਇੰਦਰ ਮੋਹਨ ਸਿੰਘ ਅਤੇ ਗੁਰਜਾਪ ਸਿੰਘ ਸੇਖੋਂ ਦਾ ਸਨਮਾਨ