ਜੈਤੋ,19 ਸਤੰਬਰ
(ਮਨਜੀਤ ਸਿੰਘ ਢੱਲਾ)-
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਫਰੀਦਕੋਟ ਮੇਵਾ ਸਿੰਘ ਸਿੱਧੂ ਵੱਲੋਂ ਨਵੇਂ ਬਣਾਏ ਪ੍ਰਿੰਸੀਪਲ ਦਫਤਰ ਦਾ ਉਦਘਾਟਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸਿਕੰਦਰ ਸਿੰਘ ਨਿਆਮੀਵਾਲਾ ਵੱਲੋਂ ਜ਼ਿਲਾ ਸਿੱਖਿਆ ਅਫਸਰ ਨੂੰ ਜੀ ਆਇਆ ਕਿਹਾ ਗਿਆ। ਸਕੂਲ ਦੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਸਕੂਲ ਦੀ ਕੰਪਿਊਟਰ ਲੈਬ, ਲਾਇਬ੍ਰੇਰੀ, ਸਾਇੰਸ ਯੋਗਸ਼ਾਲਾ, ਮਿਡ ਡੇ ਮੀਲ ਰੂਮ, ਗਣਿਤ ਪ੍ਰਯੋਗਸ਼ਾਲਾ ਅਤੇ ਸਾਰੇ ਸਕੂਲ ਦਾ ਨਰੀਖਣ ਕੀਤਾ। ਸਕੂਲ ਦੇ ਸਟਾਫ ਮੈਂਬਰਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਆਪਣੇ ਅਧਿਆਪਨ ਸਮੇਂ ਦੇ ਤਜਰਬੇ ਸਾਂਝੇ ਕਰਦਿਆਂ ਸਕੂਲ ਵਿੱਚ ਅਨੁਸ਼ਾਸ਼ਨ ਬਣਾ ਕੇ ਰੱਖਣ, ਵਿਦਿਆਰਥੀਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ, ਗ਼ਰੀਬ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਲੋੜਾਂ ਮੌਕੇ ਤੋਂ ਪੂਰੀਆਂ ਕਰਨ ਅਤੇ ਵਿਦਿਆਰਥੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦੇ ਆਦੇਸ਼ ਦਿੱਤੇ ॥ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲ ਵਿੱਚ ਇੱਕ ਪੌਦਾ ਲਾ ਕੇ ਸਕੂਲ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਆਈ ਸੀ ਟੀ ਇੰਚਾਰਜ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ, ਪ੍ਰਿੰਸੀਪਲ ਸਿੱਕੰਦਰ ਸਿੰਘ ਨਿਆਮੀਵਾਲਾ, ਮੈਡਮ ਮਿਲਨਦੀਪ, ਹਰਜਿੰਦਰ ਢਿੱਲੋਂ, ਸੰਜੀਵ ਕੁਮਾਰ, ਅਮਨਦੀਪ ਕੌਰ, ਸੁਖਦਰਸ਼ਨ ਸਿੰਘ, ਜਗਜੀਤ ਸਿੰਘ ਕੰਵਲਦੀਪ ਸਿੰਘ, ਸੁਨੀਲ ਕੁਮਾਰ, ਪਰਮਜੀਤ ਕੌਰ, ਅੰਜੂ ਬਾਲਾ, ਆਸ਼ਾ ਗਰਗ, ਮੀਨੂੰ ਗੁਪਤਾ, ਮਨੀਸ਼ਾ,ਸੁਮਨ ਸ਼ਰਮਾ, ਕਿਰਨ ਬਾਲਾ ਤੇਜਿੰਦਰ ਕੌਰ ਅਤੇ ਮੰਜ਼ੂ ਬਾਲਾ ਆਦਿ ਮਜ਼ੂਦ ਸਨ।