ਭਵਾਨੀਗੜ੍ਹ, 22 ਸਤੰਬਰ (ਰਾਜ ਖੁਰਮੀ) : ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸ਼ਹੀਦ ਭਗਤ ਸਿੰਘ ਅਵੇਅਰਨੈੱਸ ਕਲੱਬ ਘਰਾਚੋਂ ਵੱਲੋਂ 28 ਸਤੰਬਰ ਨੂੰ ਪਿੰਡ ਦੀ ਅਨਾਜ ਮੰਡੀ ਵਿਖੇ 'ਇੱਕ ਸ਼ਾਮ ਸ਼ਹੀਦ ਦੇ ਨਾਮ' ਸਮਾਗਮ ਕਰਵਾਇਆ ਜਾਵੇਗਾ। ਕਲੱਬ ਦੇ ਨੁਮਾਇੰਦੇ ਦਲਜੀਤ ਸਿੰਘ ਘਰਾਚੋੰ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮਾਣਯੋਗ ਮੁੱਖ ਮੰਤਰੀ ਪੰਜਾਬ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ। ਸਮਾਗਮ ਦੌਰਾਨ ਸ਼ਹੀਦ-ਏ-?ਆਜ਼ਮ ਸ. ਭਗਤ ਸਿੰਘ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ ਉੱਥੇ ਹੀ ਉੱਘੇ ਪੰਜਾਬੀ ਗਾਇਕ ਮਨਮੋਹਣ ਵਾਰਿਸ ਵੱਲੋੰ ਵੀ ਇੱਕ ਵਿਸ਼ੇਸ਼ ਪੇਸ਼ਕਾਰੀ ਦਿੱਤੀ ਜਾਵੇਗੀ। ਘਰਾਚੋੰ ਨੇ ਕਿਹਾ ਕਿ ਕਲੱਬ ਵੱਲੋੰ ਲੋਕਾਂ ਨੂੰ ਸਮਾਗਮ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।