ਰੂਪਨਗਰ, 22 ਸਤੰਬਰ (ਰਾਜਨ ਵੋਹਰਾ) : ਸੰਯੁਕਤ ਕਿਸਾਨ ਮੋਰਚਾ (ਐਸ ਕੇ ਐਮ) ਦੇ ਸੱਦੇ ਤੇ ਹੜਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਅੱਜ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ । ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ, ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ), ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਕਿਸਾਨ ਜਥੇਬੰਦੀਆਂ ਦੇ ਵਰਕਰ ਪਹਿਲਾਂ ਰਣਜੀਤ ਬਾਗ ਵਿਖੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਤੇ ਮਾਰਚ ਕਰਦੇ ਹੋਏ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਦੇ ਗੇਟ ਮੂਹਰੇ ਤਿੰਨ ਘੰਟੇ ਤੱਕ ਘਿਰਾਓ ਕੀਤਾ।ਇਸ ਮੌਕੇ ਰੋਪੜ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕੇ ਜੋ ਵੱਖ-ਵੱਖ ਰਾਜਾਂ ਵਿੱਚ ਜ਼ਮੀਨ ਖਿਸਕਣ, ਪਾਣੀ ਭਰਨ ਅਤੇ ਹੜ੍ਹਾਂ ਕਾਰਨ ਭਾਰੀ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਆਗੂਆਂ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਸਾਨਾਂ ਵੱਲੋਂ ਸਥਾਨਕ ਪ੍ਰਸ਼ਾਸਨ, ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਦਫ਼ਤਰਾਂ ਅੱਗੇ ਵਾਰ-ਵਾਰ ਬੇਨਤੀਆਂ, ਮੰਗਾਂ, ਮਾਰਚ ਅਤੇ ਧਰਨੇ-ਪ੍ਰਦਰਸ਼ਨ ਅੰਦੋਲਨਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਜੇਕਰ ਐਸਕੇਐਮ ਵੱਲੋਂ ਉਠਾਈਆਂ ਗਈਆਂ ਮੰਗਾਂ ਨੂੰ ਤੁਰੰਤ ਪੂਰਾ ਨਾ ਕੀਤਾ ਗਿਆ ਤਾਂ ਐਸਕੇਐਮ ਦੇਸ਼ ਵਿਆਪੀ ਅੰਦੋਲਨ ਅਤੇ ਵਿਰੋਧ ਦਾ ਪ੍ਰੋਗਰਾਮ ਦੇਣ ਲਈ ਮਜਬੂਰ ਹੋਵੇਗੀ। ਇਸ ਮੌਕੇ ਦਲਜੀਤ ਸਿੰਘ ਚਲਾਕੀ ,ਕਾਮਰੇਡ ਮੋਹਣ ਸਿੰਘ ਧਮਾਣਾ , ਕਾਮਰੇਡ ਸੁਰਜੀਤ ਸਿੰਘ ਢੇਰ,ਜਰਨੈਲ ਸਿੰਘ ਮਗਰੋੜ ,ਦਲੀਪ ਸਿੰਘ ਘਨੋਲਾ ,ਰੁਪਿੰਦਰ ਸਿੰਘ ਰੂਪਾ ,ਦਵਿੰਦਰ ਨੰਗਲੀ, ਸ਼ਮਸ਼ੇਰ ਸਿੰਘ ਸ਼ੇਰਾ, ਕਰਨੈਲ ਸਿੰਘ ਬਜਰੂੜ, ਭਜਨ ਸਿੰਘ ਸੰਦੋਆ, ਮਾਸਟਰ ਗੁਰਨੈਬ ਸਿੰਘ ਜੈਤੇਵਾਲ,ਹਰੀ ਚੰਦ, ਗੁਰਨਾਮ ਸਿੰਘ ਔਲਖ, ਸਤਨਾਮ ਸਿੰਘ ਮਾਜਰੀ ਜੱਟਾਂ, ਰਣਜੀਤ ਸਿੰਘ ਮਾਜਰੀ, ਜਰਨੈਲ ਸਿੰਘ ਘਨੋਲਾ,ਮੋਹਰ ਸਿੰਘ, ਅਵਤਾਰ ਸਿੰਘ ਸਹੇੜੀ, ਜਗੀਰ ਸਿੰਘ ਵਜੀਦਪੁਰ, ਬਲਵੀਰ ਸਿੰਘ ਨੂਰਪੁਰ ਬੇਦੀ, ਜਤਿੰਦਰ ਸਿੰਘ ਜਿੰਦੂ,ਜਰਮਨਦੀਪ ਸਿੰਘ, ਗੁਰਦੇਵ ਸਿੰਘ ਬਾਗ਼ੀ, ਜੋਗਿੰਦਰ ਸਿੰਘ ਬੇਲਾ,ਰਾਮ ਪਾਲ ਤਾਰਾਪੁਰ, ਗੁਲਜ਼ਾਰ ਸਿੰਘ, ਬਖਤਾਵਰ ਸਿੰਘ ਬਣੀ, ਜਸਕਰਨ ਸਿੰਘ ਸਰਾਂ, ਇੰਦਰਜੀਤ ਸਿੰਘ ਫੋਜੀ, ਗੁਰਚਰਨ ਸਿੰਘ ਕੂਨਰ, ਰੋਸ਼ਨ ਸਿੰਘ, ਜਗੀਰ ਸਿੰਘ ਰੌਲੀ, ਬਿਕਰ ਸਿੰਘ ਮੋਠਾਪੁਰ, ਦੀਦਾਰ ਸਿੰਘ ਕੂਨਰ, ਪਿਆਰਾ ਸਿੰਘ ਬੀਕਾਪੁਰ, ਅਵਤਾਰ ਸਿੰਘ ਪੁਰਖਾਲੀ, ਤਰਲੋਚਨ ਸਿੰਘ ਹੁਸੈਨਪੁਰ,ਕਰਮ ਚੰਦ ਗਨਾਰੂ, ਭਗਤ ਸਿੰਘ ਬਿਕੋ, ਅਮਰੀਕ ਸਿੰਘ ਸਮੀਰੋਵਾਲ,ਮੇਜਰ ਸਿੰਘ ਗੰਗੂਵਾਲ ਤੇ ਹੋਰ ਕਿਸਾਨ ਆਗੂ ਮੋਜੂਦ ਸਨ 9ਪੁਲਿਸ ਨੇ ਧਰਨਾ ਕਾਰੀਆਂ ਦੇ ਰੋਸ ਨੂੰ ਵੇਖਦਿਆਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਇਸ ਮੌਕੇ ਤੇ ਡੀ ਐਸ ਪੀ ਤਰਲੋਚਨ ਸਿੰਘ,ਐਸ ਐਚ ਓ ਪਵਨ ਕੁਮਾਰ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੇਟ ਤੇ ਕਿਸਾਨ ਜਥੇਬੰਦੀਆਂ ਕੋਲੋਂ ਮੰਗ ਪੱਤਰ ਲਿਆ ਅਤੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਵਾਰੇ ਵੀ ਜਾਣਕਾਰੀ ਹਾਸਲ ਕੀਤੀ।