ਧਰਤੀ ਦੀ ਸਤ੍ਹਾ ਉੱਤੇ ਉੱਤਰੀ ਧਰੁਵ ਅਤੇ ਦੱਖਣ ਧਰੁਵ ਤੋਂ ਸਾਮਾਨ ਦੂਰੀ ਉੱਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ। ਇਹ ਧਰਤੀ ਨੂੰ ਉੱਤਰੀ ਅਤੇ ਦੱਖਣ ਅਰਧ ਗੋਲਿਆਂ ਵਿੱਚ ਵੰਡਦੀ ਹੈ। ਦੂਜੇ ਸ਼ਬਦਾਂ ਵਿੱਚ ਗਲੋਬ ਉੱਤੇ ਪੱਛਮ ਤੋਂ ਪੂਰਬ ਦੇ ਵੱਲ ਖਿੱਚੀ ਗਈ ਕਾਲਪਨਿਕ ਰੇਖਾ ਨੂੰ ਭੂ-ਮੱਧ ਰੇਖਾ ਕਹਿੰਦੇ ਹਨ। ਭੂਮੱਧ ਰੇਖਾ ਦੀ ਖਾਸੀਅਤ ਹੈ ਕਿ ਇਸ ਉੱਤੇ ਸਾਲ ਭਰ ਦਿਨ-ਰਾਤ ਬਰਾਬਰ ਹੁੰਦੇ ਹਨ, ਇਸ ਲਈ ਇਸਨੂੰ ਵਿਸ਼ੁਵਤ ਰੇਖਾ ਵੀ ਕਹਿੰਦੇ ਹਨ।
ਹੁਣ ਗੱਲ ਕਰਦੇ ਹਾਂ ਖ਼ਾਸ 23 ਸਤੰਬਰ ਦੀ। ਸੰਸਾਰ ਭਰ ਲਈ ਇਹ ਦਿਨ ਖਾਸ ਹੁੰਦਾ ਹੈ ਕਿਉਂ ਕਿ 23 ਸਤੰਬਰ ਨੂੰ ਦਿਨ ਅਤੇ ਰਾਤ ਦਾ ਸਮਾਂ ਬਰਾਬਰ ਹੁੰਦਾ ਹੈ ਭਾਵ 12 ਘੰਟੇ ਦਾ ਦਿਨ ਅਤੇ ਪੂਰੇ 12 ਘੰਟੇ ਦੀ ਰਾਤ । ਆਓ ਇਸ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ।
ਵਿਗਿਆਨਕ ਤੌਰ ’ਤੇ ਧਰਤੀ ਆਪਣੇ ਅਕਸ ਤੋਂ 23.5 ਡਿਗਰੀ ਝੁਕੀ ਹੋਈ ਹੈ। ਜਦੋਂ ਧਰਤੀ ਉੱਤੇ ਮੌਜੂਦ ਭੂਮੱਧ ਰੇਖਾ ਸੂਰਜ ਦੇ ਠੀਕ ਸਾਹਮਣੇ ਪੈਂਦੀ ਹੈ, ਤਾਂ ਧਰਤੀ ਦੇ ਅੱਧੇ ਹਿੱਸੇ ’ਤੇ ਸਭ ਤੋਂ ਜ਼ਿਆਦਾ ਚਾਨਣਾ ਪੈਂਦਾ ਹੈ, ਜਿਸ ਦੀ ਵਜ੍ਹਾ ਨਾਲ ਦਿਨ-ਰਾਤ ਬਰਾਬਰ ਹੁੰਦੇ ਹਨ। ਹਰ ਸਾਲ ਧਰਤੀ ਉੱਤੇ ਦੋ ਵਾਰ 23 ਸਤੰਬਰ ਅਤੇ 21 ਮਾਰਚ ਨੂੰ ਇਹ ਸਥਿਤੀ ਬਣਦੀ ਹੈ। ਵਿਗਿਆਨੀਆ ਅਨੁਸਾਰ ਧਰਤੀ ਆਪਣੇ ਅਕਸ ਤੋਂ 23.5 ਡਿਗਰੀ ਝੁਕੀ ਹੋਈ ਹੈ। ਅਸੀਂ ਜਾਣਦੇ ਹਾਂ ਕਿ ਧਰਤੀ ਸੂਰਜ ਦੀ ਪਰਿਕ੍ਰਮਾ ਕਰਦੀ ਹੈ। ਸਾਲ ’ਚ ਦੋ ਵਾਰ ਇਹ ਭੂਮੱਧ ਰੇਖਾ ਸੂਰਜ ਦੇ ਸਾਹਮਣਿਓਂ ਲੰਘਦੀ ਹੈ ਜਿਸ ਦੀ ਵਜ੍ਹਾ ਨਾਲ ਦਿਨ ਅਤੇ ਰਾਤ ਬਰਾਬਰ ਹੋਣ ਦੀ ਸਥਿਤੀ ਬਣਦੀ ਹੈ । 23 ਸਤੰਬਰ ਨੂੰ ਧਰਤੀ ਅਜਿਹੇ ਖੇਤਰ ਤੋਂ ਲੰਘਦੀ ਹੈ ਜਦੋਂ ਸੂਰਜ ਧਰਤੀ ਦੇ ਅੱਧੇ ਹਿੱਸੇ ਨੂੰ ਪ੍ਰਕਾਸ਼ਿਤ ਕਰਦਾ ਹੈ।
23 ਸਤੰਬਰ ਨੂੰ ਵਿਗਿਆਨ ਦੀ ਭਾਸ਼ਾ ’ਚ ਓਟਮ ਇਕਉਨੋਕਸ ਵੀ ਕਿਹਾ ਜਾਂਦਾ ਹੈ। ਇਕਓਨੋਕਸ ਲੈਟਿਨ ਭਾਸ਼ਾ ਤੋਂ ਲਿਆ ਗਿਆ ਹੈ। ਇਕਓਨੋਕਸ ’ਚ ਇਕਓ ਦਾ ਅਰਥ ਹੈ ਸਮਾਨ ਅਤੇ ਨਾਕਸ ਦਾ ਮਤਲਬ ਹੈ ਰਾਤ । ਇਸ ਦਿਨ ਸੂਰਜ ਧਰਤੀ ’ਤੇ ਮੌਜ਼ੂਦ ਭੂਮੱਧ ਰੇਖਾ ਦੇ ਠੀਕ ਉੱਪਰ ਹੁੰਦਾ ਹੈ। ਇਸ ਲਈ ਇਸ ਦਿਨ ਅਤੇ ਰਾਤ ਦੋਵੇਂ 12-12 ਘੰਟੇ ਦੇ ਹੁੰਦੇ ਹਨ । ਖਗੋਲ ਮਾਹਿਰਾਂ ਲਈ ਇਹ ਦਿਨ ਦਾ ਖਾਸ ਮਹੱਤਵ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਰਦੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਦਿਨ ਛੋਟੇ ਹੁੰਦੇ ਹਨ ਅਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ । 23 ਸਤੰਬਰ ਨੂੰ ਸੂਰਜ ਦੱਖਣੀ ਅਰਧ ਗੋਲੇ ’ਚ ਐਂਟਰੀ ਕਰਦਾ ਹੈ । ਜਿਸ ਨਾਲ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਣ ਲੱਗਦੀਆਂ ਹਨ ਇਸ ਕਾਰਨ 23 ਸਤੰਬਰ ਤੋਂ ਬਾਅਦ ਥੋੜ੍ਹੀ ਥੋੜ੍ਹੀ ਠੰਢ ਮਹਿਸੂਸ ਹੋਣ ਲੱਗਦੀ ਹੈ।
ਦੂਜੇ ਪਾਸੇ 21 ਜੂਨ ਨੂੰ ਅਜਿਹੀ ਸਥਿਤੀ ਬਣ ਜਾਂਦੀ ਹੈ ਜਦੋਂ ਸੂਰਜ ਦਾ ਜ਼ਿਆਦਾਤਰ ਪ੍ਰਕਾਸ਼ ਧਰਤੀ ’ਤੇ ਪੈਂਦਾ ਹੈ ਅਤੇ ਸਭ ਤੋਂ ਵੱਡਾ ਦਿਨ ਬਣ ਜਾਂਦਾ ਹੈ ਤਾਂ ਇਸੇ ਤਰ੍ਹਾਂ 22 ਦਸੰਬਰ ਨੂੰ ਸਭ ਤੋਂ ਲੰਬੀ ਰਾਤ ਹੁੰਦੀ ਹੈ। ਲੱਗਭਗ 12 ਮਹੀਨਿਆਂ ਜਾਂ 365.25 ਦਿਨਾਂ ’ਚ ਧਰਤੀ ਸੂਰਜ ਦੀ ਪਰਿਕ੍ਰਮਾ ਪੂਰੀ ਕਰਦੀ ਹੈ। ਧਰਤੀ ਦੇ 23.5 ਡਿਗਰੀ ਝੁਕੇ ਹੋਣ ਦੀ ਵਜ੍ਹਾ ਨਾਲ ਇਹ ਸਾਰੀਆਂ ਘਟਨਾਵਾਂ ਹੁੰਦੀਆਂ ਹਨ। ਨਾਰਥ ਪੋਲ ਅਤੇ ਸਾਊਥ ਪੋਲ ਤੋਂ ਧਰਤੀ ਦੇ ਝੁਕੇ ਹੋਣ ਦੀ ਗਣਨਾ ਕੀਤੀ ਜਾਂਦੀ ਹੈ । ਇਸ ਤੋਂ ਉਲਟ 21 ਮਾਰਚ ਨੂੰ ਹੋਣ ਵਾਲੇ ਇਕਵੀਨੋਕਸ ਨੂੰ ਵਰਨਲ ਜਾਂ ਸਪਰਿੰਗ ਇਕਵੀਨੋਕਸ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਗਰਮੀਆਂ ਆਉਣੀਆਂ ਸ਼ੁਰੂ ਹੁੰਦੀਆਂ ਹਨ। ਗਰਮੀਆਂ ਆਉਣ ਨਾਲ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੋ ਜਾਂਦੀਆਂ ਹਨ।
ਲਲਿਤ ਗੁਪਤਾ
-ਮੋਬਾ: 9781590500