Friday, December 08, 2023  

ਲੇਖ

ਹਿਸਾਬ ਕਰੋ ਕਿ ਸਾਥ ਕਿਸ ਦਾ ਸੀ ਤੇ ਵਿਕਾਸ ਕਿਸ ਦਾ ਹੋਇਆ?

September 22, 2023

ਜੋ ਅੱਜ ਦਾ ਦੌਰ ਚੱਲ ਰਿਹਾ ਹੈ, ਇਸ ਨੂੰ ਵੇਖਕੇ ਲੱਗਦਾ ਹੈ ਕੀ ਆਉਣ ਵਾਲਾ ਕੱਲ ਹੋਰ ਵੀ ਖਤਰਨਾਕ ਹੋ ਸਕਦਾ ਹੈ , ਖ਼ਾਸ ਕਰਕੇ ਆਮ ਇਨਸਾਨ ਲਈ, ਭਵਿੱਖ ਵਿੱਚ ਇਸ ਗੱਲ ਦੀ ਵੀ ਚਿੰਤਾ ਹੈ, ਕੀ ਹਰੇਕ ਇਨਸਾਨ ਦੀ ਸੋਚ ਅੱਜ ਨੂੰ ਵੇਖਕੇ ਤੇ ਪਰਖ਼ ਕੇ ਲੱਗਦਾ ਹੈ, ਕਿ ਨਿੱਤ ਬਦਲਦੀ ਜਾਂਦੀ ਹੈ, ਬਦਲਣਾ ਵੀ ਬਿਲਕੁੱਲ ਜਾਇਜ਼ ਹੈ ਤੇ ਹੋਵੇ ਵੀ ਕਿਉਂ ਨਾ, ਜੇਕਰ ਅਸੀਂ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਪੂਰੇ ਹੀ ਭਾਰਤ ਉੱਤੇ ਸਿਆਸਤ ਤੇ ਸਿਆਸਤਦਾਨਾਂ ਦੀ ਹਕੂਮਤ ਜਿੰਦਾਬਾਦ ਹੈ, ਕਿਉਂਕਿ ਸਾਰੇ ਅਧਿਕਾਰ ਤੇ ਅਦਾਰੇ ਇਹਨਾਂ ਸਿਆਸਤਦਾਨਾਂ ਦੇ ਹੀ ਅਧੀਨ ਆਉਂਦੇ ਹਨ ਅਤੇ ਇਹ ਸਭ ਆਪਣੀ ਮਰਜ਼ੀ ਅਨੁਸਾਰ ਭਾਰਤ ਵਿੱਚ ਤੇ ਸੂਬੇ ਵਿੱਚ ਜੋ ਚਾਉਂਣ ਕਰਵਾ ਸਕਦੇ ਹਨ ਤੇ ਕਰਵਾਉਂਦੇ ਰਹਿਣਗੇ ਜੇਕਰ ਭਾਰਤੀ ਲੋਕ ਅਜੇ ਵੀ ਨਾ ਸੰਭਲੇ ਤੇ ਹੁਣ ਤੱਕ ਇਹਨਾਂ ਨੇ ਕੀ ਕੀਤਾ ਜੇ ਨਾ ਵਿਚਾਰਿਆ, ਮੈਂ ਤੇ ਫੇਰ ਇਹਨਾਂ ਲੋਕਾਂ ਦੀ ਮੂਰਖਾਂ ਦੀ ਸ਼੍ਰੇਣੀ ਵਿੱਚ ਹੀ ਗਿਣਤੀ ਕਰਾਂਗਾ , ਭਾਰਤੀ ਲੋਕ ਇਸ ਗੱਲ ਨੂੰ ਸਮਝਣ ਜਾਂ ਨਾ ਮੰਨਣ ਪਰ ਜੇਕਰ ਵੇਖੀਏ ਪੂਰੇ ਭਾਰਤ ਦੀ ਕਮਾਈ ਇੱਕ ਪਾਸੇ ਤੇ ਇਹਨਾਂ ਸਿਆਸਤਦਾਨਾਂ ਦੇ ਖ਼ਰਚੇ ਤੇ ਤਨਖ਼ਾਹ, ਭੱਤੇ ਤੇ ਬਿਜ਼ਨਸ ਲਾਕੇ ਵੇਖੀਏ, ਇਹ ਸਿਆਸਤਦਾਨ ਭਾਰਤੀਆਂ ’ਤੇ ਬੋਝ ਦੀ ਤਰ੍ਹਾਂ ਹੀ ਹਨ ਤੇ ਅਸੀਂ ਲੋਕ ਵੋਟਾਂ ਪਾਕੇ ਆਪਣੇ ਆਪ ਉੱਤੇ ਨਿੱਤ ਨਵਾਂ ਬੋਝ ਚੜਾਉਂਦੇ ਰਹਿੰਦੇ ਹਾਂ, ਜੇਕਰ ਭਾਰਤੀ ਲੋਕ ਅਕਲ ਤੋਂ ਕੰਮ ਲੈਣ ਤਾਂ ਸਾਡੇ ਲੋਕਾਂ ਲਈ ਅਮਰੀਕਾ, ਕੈਨੇਡਾ, ਫਰਾਂਸ, ਸਭ ਇੱਥੇ ਹੀ ਹਨ, ਤੁਸੀਂ ਆਪ ਸੋਚਣਾ ਕੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਡਿਜ਼ੀਟਲ ਭਾਰਤ ਦੀ ਬਹੁਤ ਹੀ ਦੁਹਾਈ ਦਿੰਦੇ ਆ ਰਹੇ ਹਨ, ਕੀ ਕਦੇ ਉਹਨਾਂ ਤੇ ਆਪਣੇ ਵਿਧਾਇਕਾਂ ਤੇ ਹੋਰ ਰਾਜ ਸਭਾ, ਲੋਕ ਸਭਾ ਦੇ ਵਿਧਾਇਕਾਂ ਦੀ ਕਦੇ ਤੁਲਨਾ ਆਮ ਭਾਰਤੀ ਲੋਕਾਂ ਨਾਲ ਕੀਤੀ ਹੈ, ਕੀ ਉਹ ਕਿਵੇਂ ਗੁਜ਼ਾਰਾ ਕਰਦੇ ਹਨ, ਉਹਨਾਂ ਦੀ ਕਿਵੇਂ ਜ਼ਿੰਦਗੀ ਲੰਘਦੀ ਹੈ, ਉਹ ਕਿਵੇਂ ਦਿਨ ਰਾਤ ਕਰਕੇ ਕਮਾਈ ਕਰਦੇ ਹਨ ਅਤੇ ਉਸੇ ਕਮਾਈ ਵਿੱਚੋ ਟੈਕਸ ਦੇ ਰੂਪ ਵਿੱਚ ਅਪਣੀ ਮਿਹਨਤ ਦੀ ਕਮਾਈ ਦਾ ਟੈਕਸ ਭਰਦੇ ਹਨ ਤੇ ਉੱਚੇ ਅਹੁਦਿਆਂ ਵਾਲੇ ਉਸ ਹੱਕ ਦੀ ਕਮਾਈ ’ਤੇ ਵੀ ਡਾਕਾ ਮਾਰ ਲੈਂਦੇ ਹਨ, ਪ੍ਰਧਾਨ ਮੰਤਰੀ ਜੀਉ ਕੀ ਇਹਨਾਂ ਮੰਤਰੀ ਸਾਹਿਬਾਨ ਨੂੰ ਆਪਣੇ ਨਿੱਜੀ ਕਾਰੋਬਾਰ ਕਰਨ ਦੀ ਲੋੜ ਹੈ, ਜਾਂ ਕਿਸੇ ਡੀਲਰ, ਫੈਕਟਰੀ ਮਾਲਿਕ, ਟਰਾਂਸਪੋਰਟਰ ਤੋਂ ਆਪਣਾ ਹਿੱਸਾ ਮੰਗਣ ਦੀ ਲੋੜ ਹੈ, ਇੱਕ ਤੇ ਇਹ ਸਾਰੇ ਵਿਧਾਇਕ ਜਨਤਾ ਦੇ ਟੈਕਸ ਵਾਲਾ ਪੈਸਾ ਛੱਕ ਜਾਂਦੇ ਹਨ ਤੇ ਦੂਸਰੇ ਆਪਣੇ ਕਾਰੋਬਾਰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤੱਰਕੀ ਕਰਕੇ ਮਹੀਨਿਆਂ ਵਿੱਚ ਕਰੋੜਾਂ ਕਮਾ ਲੈਂਦੇ ਹਨ । ਇਨ੍ਹਾਂ ਨਾ ਕੋਈ ਟੈਕਸ ਭਰਨਾ ਨਾ ਕਿਸੇ ਦਾ ਭਲਾ ਕਰਨਾ, ਜ਼ੇਕਰ ਸ਼੍ਰੀ ਨਰਿੰਦਰ ਮੋਦੀ ਜੀ ਸੱਚ ਮੁੱਚ ਹੀ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣਾ ਚਾਹੁੰਦੇ ਹਨ ਤਾਂ ਭਾਰਤ ਦੇ ਸਾਰੇ ਵਿਧਾਇਕਾਂ, ਮੰਤਰੀਆਂ, ਨੂੰ ਟੈਕਸ ਦੀ ਸ਼੍ਰੇਣੀ ਵਿੱਚ ਲਿਆਉਣ ਦਾ ਯਤਨ ਪੂਰੀ ਇਮਾਨਦਾਰੀ ਨਾਲ ਕਰ ਪਾਉਣਗੇ, ਜੇਕਰ ਨਹੀਂ ਕਰ ਪਾਉਂਦੇ ਤਾਂ ਅਸੀਂ ਤੁਸੀਂ ਇਹ ਸੋਚ ਲੈਣਾ ਕੀ ਭਾਰਤ ਤੇ ਭਾਰਤੀ ਲੋਕਾਂ ਪ੍ਰਤੀ ਕੋਈ ਵੀ ਵਫ਼ਾਦਾਰ ਨਹੀਂ ਹੈ, ਸਿਰਫ਼ ਤੇ ਸਿਰਫ਼ ਭਾਰਤੀਆਂ ਨੂੰ ਵੋਟਾਂ ਵੇਲੇ ਹੀ ਯਾਦ ਕੀਤਾ ਜਾਂਦਾ ਹੈ ਤੇ ਵਰਤਿਆ ਜਾਂਦਾ ਹੈ, ਆਖ਼ਿਰ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦਾ ਕੰਮ ਕੀ ਹੈ, ਹਰ ਵੇਲੇ ਭਾਰਤੀ ਲੋਕਾਂ ਦੀ ਕਮਾਈ ਤੇ ਐਸ਼ ਕਰਨੀ, ਕੀ ਇਹ ਮੰਤਰੀ ਤੇ ਵਿਧਾਇਕ ਭਾਰਤ ਜਾਂ ਪੰਜਾਬ ਵਾਸੀਆਂ ਦਾ ਕੁੱਝ ਸਵਾਰ ਦੇ ਵੀ ਹਨ ਜਾਂ ਆਪਣੇ ਹੀ ਕਾਰੋਬਾਰ ਹੀ ਕਾਰੋਬਾਰ ਵਿੱਚ ਵਾਧਾ ਕਰਦੇ ਰਹਿੰਦੇ ਹਨ। ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਕੁੱਝ ਸਹੂਲਤਾਂ ਇਹਨਾਂ ਲਈ ਵੋਟਾਂ ਮੰਗਣ ਦਾ ਇੱਕ ਜਰੀਆਂ ਬਣ ਜਾਂਦੀਆਂ ਹਨ, ਜਿਵੇਂ ਬਿਜਲੀ ਮੁਫ਼ਤ, ਆਟਾ ਦਾਲ ਸਕੀਮ, ਸਕੂਲੀ ਬੱਚਿਆਂ ਨੂੰ ਸਾਇਕਲ ਦੇਕੇ, ਭਗਤ ਪੂਰਨ ਬੀਮਾ, ਹੁਣੇ ਸ਼ੁਰੂ ਕੀਤੀ ਸਰਬ ਸਿਹਤ ਦੇ ਨਾਮ ਉੱਤੇ ਪੰਜ ਲੱਖ ਤੱਕ ਹਰੇਕ ਵਿਅਕਤੀ ਨੂੰ ਮੁਫ਼ਤ ਇਲਾਜ , ਨਾਲ ਜਿਹੜੀ ਆਨਲਾਈਨ ਦੇ ਚੱਕਰਾਂ ਵਿੱਚ ਭੱਜ ਦੌੜ ਹੋ ਰਹੀ ਹੈ, ਜਾਂ ਲੋਕਾਂ ਦਾ ਪੈਸਾ ਲੱਗਣਾ, ਉਹ ਸਭ ਵੱਖ ਕੀ ਸਿਆਸਤਦਾਨਾਂ ਦੀਆਂ ਵੀ ਸਾਰੀਆਂ ਸਹੂਲਤਾਂ ਇਸੇ ਤਰਾਂ ਦਿਤੀਆਂ ਜਾਂਦੀਆਂ ਹਨ। ਸਿਰਫ਼ ਇੱਕ ਮਤਾ ਜਾਂ ਬਿੱਲ ਪਾਸ ਕਰਕੇ ਇਹਨਾਂ ਦੀਆਂ ਸਾਰੀਆਂ ਸਹੂਲਤਾਂ ਭੱਤੇ ਬਰਕਰਾਰ ਹੋ ਜਾਂਦੇ ਹਨ ਤੇ ਆਮ ਲੋਕਾਂ ਲਈ ਸਹੂਲਤਾਂ ਦੇਣ ਵੇਲੇ ਵਾਧੂ ਸ਼ਰਤਾਂ ਕਿੱਥੋਂ ਆ ਜਾਂਦੀਆਂ ਹਨ। ਇਹਨਾਂ ਲਈ ਕਿਉਂ ਨਹੀ ਇੱਕ ਬਿੱਲ ਪਾਸ ਕਰਕੇ ਸਹੂਲਤਾਂ ਦਿੱਤੀਆਂ ਜਾ ਸਕਦੀਆਂ, ਇਹਨਾਂ ਦੇ ਹਿੱਸੇ ਕਿਉਂ ਖੱਜਲ ਖ਼ੁਆਰੀ ਆਉਂਦੀ ਹੈ, ਇਹਨਾਂ ਸਰਕਾਰਾਂ ਨੂੰ ਚਾਹੀਦਾ ਹੈ ਕੀ ਜੋ ਵੀ ਚਾਹੇ ਪੰਜਾਬ ਵਾਸੀ ਹੈ ਚਾਹੇ ਭਾਰਤ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੈ , ਜੋ ਇੱਥੇ ਦਾ ਵਸਨੀਕ ਹੈ ਉਸ ਨੂੰ ਇਹ ਸਹੂਲਤਾਂ ਬਿਨਾਂ ਸ਼ਰਤ ਦਿੱਤੀਆਂ ਜਾਣਗੀਆਂ, ਫੇਰ ਇਹਨਾਂ ਵਿਚਾਰਿਆ ਲਈ ਵਾਧੂ ਸ਼ਰਤਾਂ ਕਿਉ? ਦਫਤਰਾਂ ਦੇ ਚੱਕਰ ਕਿਉ? ਵੈਸੇ ਭਾਰਤੀ ਲੋਕ ਸਮਝਣ ਚਾਹੇ ਨਾ ਪਰ ਇਹਨਾਂ ਸਿਆਸੀ ਪਾਰਟੀਆਂ ਦਾ ਕੰਮ ਹੀ ਇਹੀ ਹੁੰਦਾ ਹੈ ਕੀ ਇਹਨਾਂ ਲੋਕਾਂ ਦਾ ਧਿਆਨ ਇੱਕ ਪਾਸੇ ਤੋਂ ਹਟਾਕੇ ਦੂਸਰੇ ਪਾਸੇ ਲਾਉਣਾ, ਵੈਸੇ ਸਾਡਾ ਭਾਰਤ ਮਹਾਨ ਸੰਵਿਧਾਨ ਦੇ ਅਨੁਸਾਰ ਨਹੀਂ ਚੱਲਦਾ , ਇਹਨਾਂ ਸਿਆਸੀ ਪਾਰਟੀਆਂ ਤੇ ਸਿਆਸਤਦਾਨਾਂ ਦੇ ਅਨੁਸਾਰ ਹੀ ਚੱਲਦਾ ਹੈ, ਜੇਕਰ ਸੰਵਿਧਾਨ ਦੇ ਅਨੁਸਾਰ ਚੱਲਦਾ ਹੁੰਦਾ ਤਾਂ ਸ਼ਾਇਦ ਸਾਡੇ ਦੇਸ਼ ਦੇ ਹਾਲਾਤ ਅੱਜ ਹੋਰ ਹੋਣੇ ਸੀ, ਜਿਸ ਸੰਵਿਧਾਨ ਦੀ ਪ੍ਰਸ਼ੰਸਾ ਹੋਰ ਮੁਲਕ ਕਰ ਰਹੇ ਹਨ, ਉਸ ਸੰਵਿਧਾਨ ਦੇ ਨਿਰਮਾਤਾ ਬਾਬਾ ਅੰਬੇਡਕਰ ਸਾਹਿਬ ਜੀ ਨੂੰ ਤੇ ਇਸ ਸੰਵਿਧਾਨ ਨੂੰ ਜਨ ਜਾਤੀਆਂ ਤੇ ਅਣ ਸੂਚਿਤ ਜਾਤੀਆਂ ਦਾ ਹੀ ਦੇਵਤਾ ਬਣਾਕੇ ਕੁੱਝ ਸ਼ਰਾਰਤੀ ਅਨਸਰਾਂ ਨੇ ਨਫ਼ਰਤ ਦੀ ਖੇਡ ਖੇਡੀ ਜਾ ਰਹੀ ਹੈ, ਜੋ ਕੀ ਇੱਕ ਸੋਚੀ ਸਮਝੀ ਇੱਕ ਚਾਲ ਦੇ ਤਹਿਤ ਕੋਈ ਖੁਫ਼ੀਆ ਤੇ ਦੇਸ਼ ਵਿਰੋਧੀ ਅਨਸਰ ਭਾਰਤ ਵਿੱਚ ਕੰਮ ਕਰ ਰਹੇ ਹਨ , ਆਖ਼ਿਰ ਇੱਕੋ ਗੱਲ ਅਖੀਰ ਵਿੱਚ ਕਹਾਂਗਾ । ਕੀ ਭਾਰਤੀ ਲੋਕ ਤੇ ਪੰਜਾਬ ਵਾਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਕਿਸੇ ਚੰਗੇ ਨੂੰ ਕਿਉਂ ਨਹੀਂ ਚੁਣਦੇ , ਦੂਸਰੀ ਗੱਲ ਇਹ ਲੋਕ ਉਦੋਂ ਤੱਕ ਧੱਕੇ ਤੇ ਧੋਖੇ ਖਾਂਦੇ ਰਹਿਣਗੇ, ਜਦੋਂ ਤੱਕ ਇਹ ਲਾਲਚ ਨਹੀਂ ਤਿਆਗ ਦੇ। ਬਾਕੀ ਭਾਰਤ ਕਿਸੇ ਇੱਕ ਮਜ਼ਹਬ ਜਾਂ ਇੱਕ ਜਾਤੀ ਦਾ ਦੇਸ਼ ਨਹੀਂ ਹੈ, ਭਾਰਤ ਸਭ ਧਰਮਾਂ ਦਾ ਇੱਕ ਸਾਂਝਾ ਦੇਸ਼ ਹੈ, ਇਸ ਲਈ ਸਿਆਸੀ ਪਾਰਟੀਆਂ ਦਾ ਫ਼ਾਇਦਾ ਛੱਡਕੇ ਦੇਸ਼ ਦੇ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕੀ ਕਿਸੇ ਇੱਕ ਪਾਰਟੀ ਦੀ ਨਾ ਹੀ ਇੱਕ ਧਰਮ ਦੀ ਗੱਲ ਕਰਨੀ ਚਾਹੀਦੀ ਹੈ, ਸਿਰਫ਼ ਤੇ ਸਿਰਫ਼ ਭਾਰਤੀ ਲੋਕਾਂ ਦਾ ਵਿਕਾਸ ਤੇ ਆਉਣ ਵਾਲੇ ਕੱਲ੍ਹ ਲਈ ਕੰਮ ਕਰਨਾ ਚਾਹੀਦਾ ਹੈ। ਅੱਜ ਜੋ ਦੇਸ਼ ਦੇ ਹਾਲਾਤ ਹਨ ਉਹ ਆਪ ਸਭ ਦੇ ਸਾਹਮਣੇ ਹੀ ਹਨ , ਗੱਲ ਕੀਤੀ ਸੀ ਸਭ ਕਾ ਸਾਥ ਸਭ ਕਾ ਵਿਕਾਸ,ਪਰ ਤੁਸੀਂ ਹੁਣ ਤੱਕ ਦਾ ਹਿਸਾਬ ਕਿਤਾਬ ਕਰਕੇ ਆਪੇ ਵੇਖ ਲੈਣਾ ਕੀ ਸਾਥ ਕਿਸਦਾ ਸੀ ਤੇ ਵਿਕਾਸ ਕਿਸ ਦਾ ਹੋਇਆ।
ਗੁਰਪ੍ਰੀਤ ਸਿੰਘ ਜਖਵਾਲੀ
-ਮੋਬਾ: 98550 36444

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ