ਜੈਪੁਰ, 23 ਸਤੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਦੁਪਹਿਰ ਕਰੀਬ 12 ਵਜੇ ਮਹਾਰਾਣੀ ਕਾਲਜ ਪਹੁੰਚੇ, ਜਿੱਥੇ ਉਨ੍ਹਾਂ ਨੇ ਕੁਝ ਸਮਾਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਅਤੇ ਫਿਰ ਵਿਦਿਆਰਥੀ ਨਾਲ ਸਕੂਟਰ 'ਤੇ ਸਫਰ ਕੀਤਾ।
ਜੈਪੁਰ 'ਚ ਇਕ ਲੜਕੀ ਦੇ ਸਕੂਟਰ 'ਤੇ ਸਵਾਰ ਕਾਂਗਰਸੀ ਨੇਤਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਕਾਂਗਰਸ ਨੇ ਵੀ ਵੀਡੀਓ ਨੂੰ ਪੋਸਟ ਕੀਤਾ ਹੈ ਅਤੇ ਇਸ ਦਾ ਕੈਪਸ਼ਨ 'ਰਾਜਸਥਾਨ ਮੈਂ ਜਨ ਨਾਇਕ' ਲਿਖਿਆ ਹੈ।
ਵਾਇਨਾਡ ਦੇ ਸੰਸਦ ਮੈਂਬਰ ਸ਼ਨੀਵਾਰ ਨੂੰ ਸਵੇਰੇ 7 ਵਜੇ ਜੈਪੁਰ ਪਹੁੰਚੇ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬਾ ਪ੍ਰਧਾਨ ਗੋਵਿੰਦ ਸਿੰਘ ਦੋਤਾਸਰਾ ਨੇ ਹਵਾਈ ਅੱਡੇ 'ਤੇ ਰਾਹੁਲ ਦਾ ਸਵਾਗਤ ਕੀਤਾ।
ਰਾਹੁਲ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੈਪੁਰ ਵਿੱਚ ਕਾਂਗਰਸ ਦੇ ਨਵੇਂ ਹੈੱਡਕੁਆਰਟਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ।