ਚੰਡੀਗੜ੍ਹ, 23 ਸਿਤੰਬਰ 2023
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਯਾਦ ਵਿੱਚ ਚੱਲ ਰਹੇ ਸੇਵਾ ਪਖਵਾੜਾ ਦੇ ਹਿੱਸੇ ਵਜੋਂ, ਭਾਜਪਾ ਚੰਡੀਗੜ੍ਹ ਵੱਲੋਂ ਚੰਡੀਗੜ੍ਹ ਵਿੱਚ 6 ਥਾਵਾਂ 'ਤੇ ਭਲਕੇ ਐਤਵਾਰ ਨੂੰ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿੱਥੇ ਪੀਜੀਆਈ ਚੰਡੀਗੜ੍ਹ, ਜੀਐਮਐਚਐਸ ਸੈਕਟਰ 16, ਜੀਐਮਸੀਐਚ ਸੈਕਟਰ 32 ਦੇ ਮਾਹਿਰ ਡਾਕਟਰ ਮਰੀਜ਼ਾਂ ਦੀ ਜਾਂਚ ਕਰਨਗੇ। ਭਾਜਪਾ ਸੂਬਾ ਮੈਡੀਕਲ ਸੈੱਲ ਦੇ ਕਨਵੀਨਰ ਪ੍ਰਿੰਸ ਭੰਡੂਲਾ ਨੇ ਦੱਸਿਆ ਕਿ ਇਹ ਮੈਡੀਕਲ ਕੈਂਪ ਸ਼ਿਵ ਮੰਦਰ ਸੈਕਟਰ 52, ਸ਼ਿਵ ਮੰਦਰ ਰਾਮ ਦਰਬਾਰ, ਈਡਬਲਿਊਐਸ ਕਮਿਊਨਿਟੀ ਸੈਂਟਰ ਮਲੋਆ, ਠਾਕੁਰਦੁਆਰਾ ਕਮਿਊਨਿਟੀ ਸੈਂਟਰ ਮਨੀਮਾਜਰਾ, ਤਾਮਿਲ ਭਾਰਤੀ ਭਵਨ ਸੈਕਟਰ 30, ਤ੍ਰਿਵੇਣੀ ਮੰਦਰ ਸੈਕਟਰ 7 ਵਿੱਚ ਵੀ ਲਗਾਇਆ ਜਾਵੇਗਾ ਅਤੇ ਦਵਾਈਆਂ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਭੰਡੂਲਾ ਨੇ ਕਿਹਾ ਭਾਜਪਾ ਮੈਡੀਕਲ ਸੈੱਲ ਦੀ ਟੀਮ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਮਰੀਜ਼ਾਂ ਦਾ ਵਧੀਆ ਇਲਾਜ ਮੁਫ਼ਤ ਕੀਤਾ ਜਾਵੇ। ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਚੰਡੀਗੜ੍ਹ ਵਿਖੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ।