ਗੜ੍ਹਸ਼ੰਕਰ, 23 ਸਿਤੰਬਰ
(ਹਰੀਕਿਸ਼ਨ ਗੰਗੜ )
ਭਾਰਤ ਦੀ ਅਜਾਦੀ ਤੋਂ ਵੀ ਪਹਿਲਾ ਮਾਹਿਲਪੁਰ ਇਲਾਕੇ ਨੂੰ ਸਿੱਖਿਆ ਤੇ ਖੇਡਾਂ ਦੀ ਨਰਸਰੀ ਵਜੋਂ ਸਥਾਪਤ ਕਰਕੇ ਵਿਸ਼ਵ ਭਰ ਵਿੱਚ ਨਾਮਣਾ ਖੱਟਣ ਵਾਲੀ ਸਿਰਮਰ ਸੰਸਥਾ ਸਿੱਖ ਵਿਦਿਅਕ ਕਾਉਂਸਿਲ ਮਾਹਿਲਪੁਰ ਵਲੋਂ ਹਲਕਾ ਵਿਧਾਇਕ ਗੜ੍ਹਸ਼ੰਕਰ ਤੇ ਮਾਨਯੋਗ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮੈਂਬਰ ਨਿਯੁਕਤ ਕਰਨ ਉਤੇ ਇਲਾਫ਼ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।ਇਸ ਸਬੰਧੀ ਜਾਂ ਕਿਸ਼ਨ ਸਿੰਘ ਰੜੀ ਹੁਰਾਂ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿੱਖ ਵਿਦਿਅਕ ਕਾਂਉਂਸਿਲ ਮਾਹਿਲਪੁਰ ਵਲੋਂ ਮੈਨੂੰ ਮੈਂਬਰ ਬਣਾਉਣਾ ਮੇਰੀ ਲਈ ਬਹੁਤ ਖੁਸ਼ੀ ਦੀ ਗੱਲ ਹੈ। ਮੈਂ ਇਸ ਨਾਮਵਰ ਸੰਸਥਾ ਵਲੋਂ ਮਾਹਿਲਪੁਰ ਵਿੱਚ ਚਲਾਏ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਿੱਚ ਸਿੱਖਿਆ ਤੇ ਖੇਡਾਂ ਦੇ ਨਾਲ ਨਾਲ ਪੰਜਾਬ ਸਰਕਾਰ ਵਲੋਂ ਸਾਹਿਤਕ, ਸੱਭਿਆਚਾਰਕ, ਨੈਤਿਕ ਸਿੱਖਿਆ, ਸਾਇੰਸ ਤੇ ਕੰਪਿਊਟਰ ਸਿੱਖਿਆ ਨੂੰ ਅਧੁਨਿਕਤਾ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਪੰਜਾਬ ਸਰਕਾਰ ਦੇ ਮੁੱਖ 30 ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਿਖਿਆ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਹਰ ਹਲਕੇ ਵਿੱਚ ਸਕੂਲ ਆਫ ਐਮੀਨੈਸ ਖੋਲਣ ਦੇ ਉਪਰਾਲੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਵਿਚਾਰਨ, ਨਿਖਾਰਨ, ਸਵਾਰਨ ਤੇ ਉਸਾਰਨ ਲਈ ਅਧੁਨਿਕ ਯਤਨ ਸਿੱਧ ਹੋਣਗੇ। ਉਨਾਂ ਅੱਗ ਕਿਹਾ ਕਿ ਮੇਰੀ ਹਰ ਸੰਭਵ ਕੋਸ਼ਿਸ਼ ਰਹੇਗੀ ਕਿ ਮੈਂ ਇਸ ਸੰਸਥਾਂ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਦੇਸ਼ ਵਿਦੇਸ਼ ਵਿੱਚ ਵਸਦੇ ਇਲਾਕਾ ਮਾਹਿਲਪੁਰ ਤੋਂ ਇਸ ਸੰਸਥਾ ਵਿੱਚ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਨਜਰ ਅੰਦਾਜ ਨਹੀਂ ਹੋਣ ਦਿਆਂਗਾ। ਉਹਨਾਂ ਕਿਹਾ ਕਿ ਸਿੱਖ ਵਿਦਿਅਕ ਕਾਊਂਸਿਲ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਸੰਸਥਾਪਕ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰੀ ਤੇ ਕਰਮਯੋਗੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਮਾਹਿਲਪੁਰ ਦੇ ਇਤਿਹਾਸਕ ਯਤਨਾਂ ਨੂੰ ਹੋਰ ਅੱਗੇ ਵਧਾਉਣ ਲਈ ਤੇ ਹਰ ਜਿੰਮਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿਆਂਗਾ।