ਕੋਟਕਪੁਰਾ 22 ਸਤੰਬਰ
(ਰਿੰਕੂ ਮਲਹੋਤਰਾ, ਬਲਜੀਤ ਸਿੰਘ)
ਖੂਨਦਾਨ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੀ ਇਲਾਕੇ ਦੀ ਨਾਮਵਰ ਸੰਸਥਾ ਪੀ ਬੀ ਜੀ, ਵੈਲਫੇਅਰ ਕਲੱਬ ਦੇ ਹਿੱਸੇ 10 ਅਵਾਰਡ ਆਉਣ ਤੇ ਅੱਜ ਆਪਣੀ ਕੋਟਕਪੂਰਾ ਫੇਰੀ ਦੌਰਾਨ ਡਾ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਵੱਲੋਂ ਪੀ.ਬੀ.ਜੀ. ਦੇ ਪ੍ਰਧਾਨ ਰਜੀਵ ਮਲਿਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਵੀ ਦਿੱਤੀ ਗਈ। ਸਥਾਨਕ ਜੈਤੋ ਰੋਡ 'ਤੇ ਡਾ ਰਵੀ ਬਾਂਸਲ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਡਾ ਬਲਬੀਰ ਸਿੰਘ ਸਿੱਧੂ ਨੇ ਪੀ.ਬੀ.ਜੀ ਟੀਮ ਨੂੰ ਭਰੋਸਾ ਦਿਵਾਇਆ ਕਿ ਖੂਨਦਾਨ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਲਈ ਸਰਕਾਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਪੀ.ਬੀ.ਜੀ ਕਲੱਬ ਵਰਗੀਆਂ ਸੰਸਥਾਵਾਂ ਦੇ ਕਾਰਨ ਹੀ ਲੋਕਾਂ ਵਿੱਚ ਖੂਨਦਾਨ ਕਰਨ ਲਈ 23 ਜਾਗਰੂਕਤਾ ਆਈ ਹੈ ਅਤੇ ਹੁਣ ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਵਿੱਚ ਲੋਕ ਖੂਨਦਾਨ ਕਰਨ ਲਈ ਅੱਗੇ ਆ ਰਹੇ ਹਨ। ਇਸ ਦੌਰਾਨ ਪ੍ਰਧਾਨ ਰਜੀਵ ਮਲਿਕ, ਚੇਅਰਮੈਨ ਉਦੋਂ ਰੰਦੇਵ, ਰਵੀ ਅਰੋੜਾ, ਨਰਿੰਦਰ ਬੈੜ, ਗੌਰਵ ਗਲੋਤਰਾ ਅਤੇ ਜਸ਼ਨ ਮੱਕੜ ਨੇ ਦੱਸਿਆ ਕਿ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਡੇਅ ਮੌਕੇ ਉੱਤੇ 01 ਅਕਤੂਬਰ ਨੂੰ ਦਿੱਤੇ ਜਾਣ ਵਾਲੇ ਵੱਖ- ਵੱਖ ਤਰਾਂ ਦੇ ਅਵਾਰਡਾਂ ਵਿੱਚ ਕੋਟਕਪੂਰਾ ਦੀ ਇਸ ਸੰਸਥਾ ਦੇ ਹਿੱਸੇ 10 ਅਵਾਰਡ ਆਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਟੀਮ ਪੱਧਰ @ਤੇ ਕੈਂਪ ਲਗਾ ਕੇ ਸਾਲ ਵਿੱਚ 3767 ਯੂਨਿਟ ਖੂਨ ਦਾਨ ਕਰਨ ੱਤੇ ਸੰਸਥਾ ਨੂੰ ਪੰਜਾਬ ਭਰ ਵਿੱਚ ਦੂਜਾ ਸਥਾਨ ਹਾਸਲ ਹੋਇਆ ਹੈ। ਇਸ ਤੋਂ ਇਲਾਵਾ 20 ਵਾਰ ਤੋਂ ਵੱਧ ਖੂਨਦਾਨ ਕਰਨ ਉੱਤੇ ਸੰਸਥਾ ਦੀਆਂ ਲੇਡੀਜ਼ ਮੈਂਬਰਾਂ ਨੈਂਸੀ ਅਰੋੜਾ (21), ਪੂਨਮ ਅਰੋੜਾ (20) ਅਤੇ ਮਨਜੀਤ ਕੌਰ ਨੰਗਲ (20) ਦੀ ਚੋਣ ਕੀਤੀ ਗਈ ਹੈ। ਇਸ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਰਜੀਵ ਮਲਿਕ ਅਤੇ ਉਨ੍ਹਾਂ ਦੀ ਪਤਨੀ ਜਤੀ ਮਲਿਕ ਨੂੰ ਬਤੌਰ ਕਪਲ 79 ਵਾਰ ਖੂਨਦਾਨ ਕਰਨ ੱਤੇ, ਜਸਵੀਰ ਜਸ਼ਨ, ਉਨ੍ਹਾਂ ਦੇ ਪਿਤਾ ਨਰਿੰਦਰ ਪਾਲ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੂੰ ਪਰਿਵਾਰ ਵਜੋਂ ਸਾਂਝੇ ਤੌਰ ਤੇ 57 ਵਾਰ ਖੂਨ ਦਾਨ ਕਰਨ, ਰਜੀਵ ਬਹਿਲ, ਆਰਤੀ ਬਹਿਲ, ਦਲੀਸ਼ਾ ਬਹਿਲ ਤੇ ਪੁਨੀਤ ਬਹਿਲ ਨੂੰ ਪਰਿਵਾਰ ਵਜੋਂ ਸਾਂਝੇ ਤੌਰ ੱਤੇ 69 ਵਾਰ ਖੂਨਦਾਨ ਕਰਨ ਅਤੇ ਅਵਾਰਡ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਹੈਂਡੀਕੈਪਟ ਸੇਵਾਦਾਰ ਸੰਨੀ ਮਲਿਕ ਤੇ ਅੰਗਰੇਜ ਸਿੰਘ ਦੀ 10-10 ਵਾਰ ਖੂਨ ਦਾਨ ਅਤੇ ਅਵਾਰਡ ਲਈ ਚੋਣ ਕੀਤੀ ਗਈ ਹੈ। ਇਸ ਮੌਕੇ ਡਾ ਅਨਿਲ ਗੋਇਲ ਸਿਵਲ ਸਰਜਨ, 23 ਡਾ.ਚੰਦਰ ਸ਼ੇਖਰ, ਡਾ. ਰਵੀ ਬਾਂਸਲ, ਡਾ. ਪੀ.ਐਸ. ਬਰਾੜ, ਡਾ.ਬੀ.ਕੇ. ਕਪੂਰ, ਰਜਤ ਛਾਬੜਾ, ਨੀਰੂ ਪੁਰੀ, ਮਜੂ ਬਾਲਾ ਅਤੇ ਜਸਵੀਰ ਸਿੰਘ ਜਸ਼ਨ ਆਦਿ ਵੀ ਹਾਜਰ ਸਨ।