ਬੱਧਨੀ ਕਲਾਂ 23 ਸਤੰਬਰ
(ਜੰਗੀਰ ਸਿੰਘ)
ਸੰਤ ਆਸ਼ਰਮ ਗਊਸ਼ਾਲਾ ਠਹਿਰ ਵਾਲੀ, ਬੱਧਨੀ ਕਲਾਂ (ਮੋਗਾ) ਵਿਖੇ, ਮਹਾਨ ਤਿਆਗੀ ਤਪੱਸਵੀ ਅਤੇ ਸ੍ਰੀ ਮਾਨ 108 ਸੰਤ ਮਹੇਸ਼ ਮੁਨੀ ਜੀ ਬੋਰ ਵਾਲੇ ਮਹਾਪੁਰਸ਼ ਅਤੇ ਸ੍ਰੀ ਮਾਨ 108 ਸੰਤ ਬਲਬੀਰ ਸਿੰਘ ਜੀ ਬਣੀਏ ਵਾਲੇ ਮਹਾਂ ਪੁਰਸ਼ਾਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਬਰਸੀ ਅਤੇ ਸਾਲਾਨਾ ਜੱਗ ਸਮਾਗਮ ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ (ਮੋਗਾ) ਵਿਖੇ, 24 ਸਤੰਬਰ 2023 ਤੋਂ 08 ਅਕਤੂਬਰ 2023 ਦਿਨ ਐਤਵਾਰ ਤੱਕ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਇੱਥੋਂ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਗੁਰਦੀਪ ਸਿੰਘ ਜੀ ਅਤੇ ਸੇਵਾਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸੀ। 08 ਅਕਤੂਬਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਸੰਤ ਸਮਾਗਮ ਹੋਵੇਗਾ। ਸੰਗਤਾਂ ਨੂੰ ਚਾਹ ਪਕੌੜੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ 109 ਅਕਤੂਬਰ ਤੋਂ 14 ਅਕਤੂਬਰ ਤੱਕ ਹਰਿਦੁਆਰ ਕਨਖਲ ਵਿਖੇ, ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ, ਸੰਤ ਸਮਾਗਮ ਹੋਵੇਗਾ। 29 14 ਅਕਤੂਬਰ ਦਿਨ ਸ਼ਨੀਵਾਰ ਨੂੰ ਪਾਠਾਂ ਦੇ ਭੋਗ ਪਾਏ ਜਾਣਗੇ।