ਸਮਾਣਾ, 25 ਸਤੰਬਰ (ਸੁਭਾਸ਼ ਪਾਠਕ) : ਇਮਾਨਦਾਰੀ ਜਿੰਦਾ ਹੈ ਜਿਸਦੀ ਤਾਜ਼ਾ ਮਿਸ਼ਾਲ ਉਸ ਟਾਈਮ ਵੇਖਣ ਨੂੰ ਮਿਲੀ ਜਦੋਂ ਸਮਾਣਾ ਦੇ ਰਹਿਣ ਵਾਲੇ ਤਾਰਾ ਚੰਦ ਪੰਡਤ ਜੀ ਬੋਦੀ ਵਾਲਿਆਂ ਨੂੰ ਇਕ ਗੁੰਮ ਹੋਇਆ ਪਰਸ ਮਿਲਿਆ ਅਤੇ ਜਿਸ ਵਿੱਚ ਪਏ ਦਸਤਾਵੇਜ਼ਾਂ ਤੋਂ ਪਹਿਚਾਣ ਕਰਨ ਤੋਂ ਉਪਰੰਤ ਪੰਡਿਤ ਜੀ ਵਲੋਂ ਇਹ ਪਰਸ ਮਾਲਕ ਪਰਿਕਸ਼ਿਤ ਪਾਠਕ ਨੂੰ ਵਾਪਸ ਕਰ ਦਿੱਤਾ ਗਿਆ।ਇਸ ਮੌਕੇ ਸੁਭਾਸ਼ ਪਾਠਕ (ਪੰਜਾਬ ਬੂਟ ਵਾਲੇ) ਅਤੇ ਪਰਿਕਸ਼ਿਤ ਪਾਠਕ ਵਲੋਂ ਪੰਡਿਤ ਜੀ ਦਾ ਧੰਨਵਾਦ ਕੀਤਾ ਗਿਆ।