ਸ੍ਰੀ ਅਨੰਦਪੁਰ ਸਾਹਿਬ, 25 ਸਤੰਬਰ (ਤਰਲੋਚਨ ਸਿੰਘ ): ਗ੍ਰਾਹਕਾਂ ਨੂੰ ਸ਼ੁੱਧ ਸੋਨੇ ਦੇ ਗਹਿਣੇ ਮਿਲਣ ਦੇ ਮਕਸਦ ਨੂੰ ਲੈ ਕੇ ਭਾਰਤ ਮਾਨਕ ਵਿਊਰੋ (29S)ਵੱਲੋਂ ਰੋਪੜ ਵਿਖੇ ਆਖਿਲ ਭਾਰਤੀਆਂ ਸਵਰਨਕਾਰ ਸੰਘ ਦੇ ਜਰਨਲ ਸਕੱਤਰ ਅਸ਼ੋਕ ਕੁਮਾਰ ਦਾਰਾ ਜਿਲਾ ਪ੍ਰਧਾਨ ਲਲਿਤ ਨਾਗੀ ਸੰਜੇ ਵਰਮਾ ਬੇਲੇ ਵਾਲੇਆ ਦੀ ਪ੍ਰਧਾਨਗੀ ਹੇਠ ਕੈੰਪ ਲਗਾਇਆ ਗਿਆ। ਜਿਸ 'ਚ ਸਵਰਨਕਾਰ ਸੰਘ ਸ੍ਰੀ ਅਨੰਦਪੁਰ ਸਾਹਿਬ ਦੇ ਵੱਡੀ ਗਿਣਤੀ 'ਚ ਸਵਰਨਕਾਰਾਂ ਨੇ ਸੰਘ ਦੇ ਪ੍ਰਧਾਨ ਦਵਿੰਦਰ ਵਰਮਾ ਦੀ ਅਗਵਾਈ 'ਚ ਸ਼ਮੂਲੀਅਤ ਕੀਤੀ।ਇਸ ਮੌਕੇ ਪ੍ਰਧਾਨ ਦਵਿੰਦਰ ਵਰਮਾ ਨੇ ਕਿਹਾ ਕਿ ਦੇਸ਼ ਦੇ ਵੱਡੀ ਗਿਣਤੀ ਸੁਨਿਆਰਿਆਂ ਵੱਲੋਂ ਗ੍ਰਾਹਕਾ ਤੋਂ ਖਰੇ ਸੋਨੇ ਦੇ ਪੈਸੇ ਵਸੂਲਣ ਤੋਂ ਬਾਦ ਵੀ ਘੱਟ ਸ਼ੁੱਧਤਾ ਵਾਲੇ ਗਹਿਣੇ ਦਿਤੇ ਜਾ ਰਹੇ ਸਨ ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਪਹਿਲਾਂ ਹਾਲ ਮਾਰਕ 'ਤੇ ਹੁਣ ਐਚ.ਯੂ.ਆਈ.ਡੀ ਤੋਂ ਪਾਸ ਗਹਿਣਿਆਂ ਨੂੰ ਬਨਾਉਣ ਅਤੇ ਵੇਚਣ ਲਈ ਕਾਨੂੰਨ ਬਣਾਇਆ ਗਿਆ ਹੈ। ਭਾਰਤ ਮਾਨਕ ਵਿਊਰੋ (29S) ਵੱਲੋਂ ਸਵਰਨਕਾਰਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਕੈੰਪ ਲਗਾਇਆ ਗਿਆ ਜੋ ਸ਼ਲਾਘਾਯੋਗ ਉਪਰਾਲਾ ਹੈ।ਇਸ ਮੌਕੇ ਸਵਰਨਕਾਰ ਸੰਘ ਦੇ ਚੇਅਰਮੈਨ ਜੋਗਿੰਦਰਪਾਲ ਵਰਮਾ,ਸੀਨੀਅਰ ਮੀਤ ਪ੍ਰਧਾਨ ਹਰਮੇਸ਼ ਲਾਲ ਵਰਮਾ, ਸਕੱਤਰ ਤਰਲੋਚਨ ਸਿੰਘ,ਪ੍ਰਚਾਰ ਸਕੱਤਰ ਹਰੀ ਓਮ ਨਰਗਿਸ, ਖਜਾਨਚੀ ਜਸਵਿੰਦਰ ਕੁਮਾਰ ਪਿੰਕਾ, ਅਵਨਿੰਦਰ ਸਿੰਘ, ਜੀਵਨ ਵਰਮਾ,ਜਸਵੀਰ ਵਰਮਾ, ਸੋਹਣ ਸਿੰਘ, ਗੋਰਵ ਵਰਮਾ, ਪ੍ਰਕਾਸ਼ ਚੰਦਰ ਆਦਿਕ ਤੋਂ ਇਲਾਵਾ ਵੱਡੀ ਗਿਣਤੀ 'ਚ ਸਵਰਨਕਾਰ ਹਾਜਰ ਸਨ।