Friday, December 01, 2023  

ਚੰਡੀਗੜ੍ਹ

ਇਮਾਨਦਾਰੀ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਾਨੂੰਨ ਦੇ ਸ਼ਿੰਕਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ-ਮੁੱਖ ਮੰਤਰੀ

September 25, 2023

ਮਨਪ੍ਰੀਤ ਬਾਦਲ ਨੂੰ ਕਾਨੂੰਨੀ ਸੁਰੱਖਿਆ ਮੰਗਣ ਦੀ ਬਜਾਏ ਸੱਚ ਦਾ ਸਾਹਮਣਾ ਕਰਨ ਦੀ ਚੁਣੌਤੀ

ਚੰਡੀਗੜ੍ਹ, 25 ਸਤੰਬਰ :  ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਤੇ ਤਨਜ਼ ਕੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਲੋਕਾਂ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣ ਵਾਲੇ ਹੁਣ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਲਈ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੱਚ ਬੋਲਣ ਅਤੇ ਸੱਚ ਉਤੇ ਪਹਿਰਾ ਦੇਣ ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਹ ਲੀਡਰ ਅਕਸਰ ਕਿਹਾ ਕਰਦੇ ਸਨ ਕਿ ਉਸ ਖਿਲਾਫ ਜੋ ਵੀ ਕਾਰਵਾਈ ਹੋਵੇਗੀ, ਉਹ ਉਸ ਦਾ ਸਾਹਮਣਾ ਕਰੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਕਾਨੂੰਨੀ ਕਾਰਵਾਈ ਦੇ ਡਰ ਤੋਂ ਇਹ ਨੇਤਾ ਗਿ੍ਰਫਤਾਰ ਹੋਣ ਦੇ ਖਦਸ਼ੇ ਜ਼ਾਹਰ ਕਰਕੇ ਕਾਨੂੰਨੀ ਸੁਰੱਖਿਆ ਮੰਗ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਪਾਖੰਡੀ ਲੀਡਰਾਂ ਨੇ ਹਮੇਸ਼ਾ ਲੱਛੇਦਾਰ ਭਾਸ਼ਣਾਂ ਨਾਲ ਲੋਕਾਂ ਨੂੰ ਮੂਰਖ ਬਣਾਇਆ। ਉਨ੍ਹਾਂ ਕਿਹਾ ਕਿ ਲੋਕ ਸੇਵਾ ਦੀ ਆੜ ਵਿੱਚ ਇਨ੍ਹਾਂ ਨੇਤਾਵਾਂ ਨੇ ਸੂਬੇ ਦੇ ਖਜ਼ਾਨੇ ਨੂੰ ਲੁੱਟਿਆ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪਵੇਗਾ ਅਤੇ ਸਰਕਾਰ ਦੇ ਖਜ਼ਾਨੇ ਦਾ ਇਕ-ਇਕ ਪੈਸਾ ਵਸੂਲ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਵਿੱਤ ਮੰਤਰੀ ਨੂੰ ਇਮਾਨਦਾਰੀ ਤੇ ਸਾਦਗੀ ਦੇ ਵੱਡੇ ਦਾਅਵੇ ਕਰਨ ਦੀ ਬਜਾਏ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਪੰਜਾਬ ਸਾਬਕਾ ਵਿੱਤ ਮੰਤਰੀ ਦੇ ਮਾੜੇ ਕਾਰਨਾਮਿਆਂ ਤੋਂ ਭਲੀ-ਭਾਂਤ ਵਾਕਫ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦੀ ਲੰਮਾ ਸਮਾਂ ਵਿੱਤ ਮੰਤਰੀ ਹੁੰਦਿਆਂ ਲੋਕਾਂ ਦੇ ਖਜ਼ਾਨੇ ਲੁੱਟਣ ਵਾਲੇ ਲੋਕਾਂ ਨਾਲ ਗੰਢਤੁੱਪ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਨਪ੍ਰੀਤ ਦੇ ਵਿੱਤ ਮੰਤਰੀ ਹੁੰਦਿਆਂ ਲੋਕਾਂ ਦੀ ਭਲਾਈ ਲਈ ਖਜ਼ਾਨੇ ਖਾਲੀ ਹੁੰਦੇ ਸਨ ਪਰ ਕੁਝ ਲੋਕਾਂ ਨੂੰ ਸਰਕਾਰ ਦੇ ਖਜ਼ਾਨੇ ਦੇ ਪੈਸੇ ਦੀ ਅੰਨ੍ਹੀ ਲੁੱਟ ਦੀ ਖੁੱਲ੍ਹ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੰਡੀਗੜ੍ਹ ਦੀ ਔਰਤ, ਬੁਆਏਫ੍ਰੈਂਡ ਰੈਸਟ ਰੂਮ 'ਚ ਜਾਸੂਸੀ ਕੈਮਰਾ ਲਗਾਉਣ 'ਤੇ ਕਾਬੂ

ਚੰਡੀਗੜ੍ਹ ਦੀ ਔਰਤ, ਬੁਆਏਫ੍ਰੈਂਡ ਰੈਸਟ ਰੂਮ 'ਚ ਜਾਸੂਸੀ ਕੈਮਰਾ ਲਗਾਉਣ 'ਤੇ ਕਾਬੂ

ਬਾਗ਼ਬਾਨੀ ਵਿਭਾਗ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜ਼ਿਲ੍ਹਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਬਾਗ਼ਬਾਨੀ ਵਿਭਾਗ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਲਈ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਜ਼ਿਲ੍ਹਾਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਯੂਟੀ ਸਕੱਤਰੇਤ ਤੋਂ ਵਿੱਕਸ਼ਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਯੂਟੀ ਸਕੱਤਰੇਤ ਤੋਂ ਵਿੱਕਸ਼ਿਤ ਭਾਰਤ ਸੰਕਲਪ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

ਅੱਜ ਤੋਂ ਦੋ ਰੋਜ਼ਾ ਸਰਦ ਰੁੱਤ ਇਜਲਾਸ; ਸੱਤਾਧਾਰੀ ਤੇ ਵਿਰੋਧੀ ਧਿਰ ਨੇ ਤਿਆਰੀਆਂ ਕਰ ਲਈਆਂ ਹਨ, ਬਾਈਕਾਟ ਨਹੀਂ, ਕਾਂਗਰਸ ਸਦਨ 'ਚ ਰਹਿ ਕੇ ਸਰਕਾਰ ਨੂੰ ਘੇਰੇਗੀ।

ਅੱਜ ਤੋਂ ਦੋ ਰੋਜ਼ਾ ਸਰਦ ਰੁੱਤ ਇਜਲਾਸ; ਸੱਤਾਧਾਰੀ ਤੇ ਵਿਰੋਧੀ ਧਿਰ ਨੇ ਤਿਆਰੀਆਂ ਕਰ ਲਈਆਂ ਹਨ, ਬਾਈਕਾਟ ਨਹੀਂ, ਕਾਂਗਰਸ ਸਦਨ 'ਚ ਰਹਿ ਕੇ ਸਰਕਾਰ ਨੂੰ ਘੇਰੇਗੀ।

ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂਟੀ, ਚੰਡੀਗੜ੍ਹ ਨੇ ਸੈਕਟਰ 8, ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ  ਟੇਕਿਆ ਮੱਥਾ।

ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਯੂਟੀ, ਚੰਡੀਗੜ੍ਹ ਨੇ ਸੈਕਟਰ 8, ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਟੇਕਿਆ ਮੱਥਾ।

ਜੀਜੀਡੀਐਸਡੀ ਕਾਲਜ ਦੇ ਰੀਡਰਜ਼ ਕਲੱਬ ਨੇ ਗੁਰਪੂਰਬ ਉਤੇ ਲਗਾਤਾਰ ਦੂਜੇ ਸਾਲ ਬੂਟਿਆਂ ਦਾ ਲੰਗਰ ਲਾ ਕੇ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ

ਜੀਜੀਡੀਐਸਡੀ ਕਾਲਜ ਦੇ ਰੀਡਰਜ਼ ਕਲੱਬ ਨੇ ਗੁਰਪੂਰਬ ਉਤੇ ਲਗਾਤਾਰ ਦੂਜੇ ਸਾਲ ਬੂਟਿਆਂ ਦਾ ਲੰਗਰ ਲਾ ਕੇ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ ਮਨਾਇਆ

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 'ਤੇ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ, ਕਿਹਾ- 11 ਸਾਲਾਂ ਦਾ ਸਫਰ ਸ਼ਾਨਦਾਰ ਰਿਹਾ

ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ 'ਤੇ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਵਰਕਰਾਂ ਨੂੰ ਦਿੱਤੀ ਵਧਾਈ, ਕਿਹਾ- 11 ਸਾਲਾਂ ਦਾ ਸਫਰ ਸ਼ਾਨਦਾਰ ਰਿਹਾ

ਆਪ ਸਰਕਾਰ ਵੱਲੋਂ ਗੁਰਪੁਰਬ ਦੇ ਸ਼ੁਭ ਮੌਕੇ 'ਤੇ ਭਲਕੇ ਕੱਢੀ ਜਾਵੇਗੀ 'ਮੁਖ ਮੰਤਰੀ ਤੀਰਥ ਯਾਤਰਾ'

ਆਪ ਸਰਕਾਰ ਵੱਲੋਂ ਗੁਰਪੁਰਬ ਦੇ ਸ਼ੁਭ ਮੌਕੇ 'ਤੇ ਭਲਕੇ ਕੱਢੀ ਜਾਵੇਗੀ 'ਮੁਖ ਮੰਤਰੀ ਤੀਰਥ ਯਾਤਰਾ'

ਅਰੁਣ ਸੂਦ ਨੇ ਲਾਲ ਡੋਰਾ ਦੇ ਬਾਹਰ ਨਿਊ ​​ਏਅਰਪੋਰਟ ਰੋਡ, ਲੈਂਡ ਪੂਲਿੰਗ ਨੀਤੀ ਅਤੇ ਉਸਾਰੀ ਸਬੰਧੀ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ

ਅਰੁਣ ਸੂਦ ਨੇ ਲਾਲ ਡੋਰਾ ਦੇ ਬਾਹਰ ਨਿਊ ​​ਏਅਰਪੋਰਟ ਰੋਡ, ਲੈਂਡ ਪੂਲਿੰਗ ਨੀਤੀ ਅਤੇ ਉਸਾਰੀ ਸਬੰਧੀ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ

ਚੰਡੀਗੜ ਪ੍ਰਸ਼ਾਸਨ ਦਾ ਅਜੀਬ ਹੁਕਮ, ਗੁਰੂ ਪਰਵ 'ਤੇ ਚੰਡੀਗੜ੍ਹ 'ਚ ਪਟਾਕਿਆਂ ਦੀ ਆਤਿਸ਼ਬਾਜ਼ੀ ਸਾੜਨ ਦੀ ਇਜਾਜ਼ਤ ਹੈ ਪਰ ਖਰੀਦਣ ਦੀ ਨਹੀਂ।

ਚੰਡੀਗੜ ਪ੍ਰਸ਼ਾਸਨ ਦਾ ਅਜੀਬ ਹੁਕਮ, ਗੁਰੂ ਪਰਵ 'ਤੇ ਚੰਡੀਗੜ੍ਹ 'ਚ ਪਟਾਕਿਆਂ ਦੀ ਆਤਿਸ਼ਬਾਜ਼ੀ ਸਾੜਨ ਦੀ ਇਜਾਜ਼ਤ ਹੈ ਪਰ ਖਰੀਦਣ ਦੀ ਨਹੀਂ।