ਪੱਟੀ, 27 ਸਤੰਬਰ (ਹਰਭਜਨ) : ਪੁਲਿਸ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਸਬ ਜੇਲ੍ਹ ਪੱਟੀ ਵਿੱਚੋਂ 7 ਗ੍ਰਾਮ ਨਸ਼ੀਲੀ ਵਸਤੂ ਬਰਾਮਦ ਕਰਕੇ ਮਾਮਲਾ ਦਰਜ ਕੀਤਾ। ਇਸ ਸਬੰਧੀ ਪੁਲਿਸ ਥਾਣਾ ਸਿਟੀ ਪੱਟੀ ਦੇ ਮੁੱਖੀ ਇੰਸ: ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਪੱਟੀ ਸਿਟੀ ਪੁਲਿਸ ਨੂੰ ਦਫਤਰ ਆਰ ਟੀ ਐਫ ਐਸ ਐਲ ਅਮਿ੍ਰਤਸਰ ਪਾਸੋ ਇੱਕ ਰਿਪੋਰਟ ਮਿਲੀ ਜਿਸ ਦੇ ਅਧਾਰ ਤੇ ਸਬ ਜੇਲ੍ਹ ਪੱਟੀ ਵਿੱਚੋਂ ਛਾਪਾਮਾਰੀ ਕਰਕੇ 7 ਗ੍ਰਾਮ ਨਸ਼ੀਲੀ ਵਸਤੂ ਬਰਾਮਦ ਕੀਤੀ ਹੈ।ਜੋ ਕਿ ਰਿਪੋਟ ਮੁਤਾਬਕ ਹੈਰੋਇਨ ਦਾ ਸਾਲਟ ਹੋਣ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਥਾਣਾ ਮੁੱਖੀ ਇੰਸ: ਹਰਪ੍ਰੀਤ ਸਿੰਘ ਨੇ ਦੱਸਿਆਂ ਕਿ ਜਾਂਚ ਅਧਿਕਾਰੀਐਸ ਆਈ ਰਜਵੰਤ ਕੌਰ ਨੇ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਮਹਿਦੀਪੁਰ ਥਾਣਾ ਖੇਮਰਕਨ ,? ਪੂਰਨ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪੱਟੀ, ਸੁਰਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸਭਰਾ, ਗੁਰਬਖਸ਼ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਖੇਮਕਰਨ ਖਿਲਾਫ 21/61/85 ਐਨ ਡੀ ਪੀ ਸੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।