ਮਾਨਸਾ, 27 ਸਤੰਬਰ ( ਗੁਰਜੀਤ ਸ਼ੀਹ) : ਪਿੰਡ ਫਤਿਹਪੁਰ ਦੇ ਨੌਜਵਾਨ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਜਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਹੈl ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਫਤਹਿਪੁਰ ਦੇ ਰਾਜ ਕੁਮਾਰ ਪੁੱਤਰ ਸਵ: ਭੋਲਾ ਸਿੰਘ ਪਿਛਲੇ ਕੁਝ ਦਿਨਾਂ ਤੋਂ ਦਿਮਾਗੀ ਪਰੇਸ਼ਾਨ ਰਹਿੰਦਾ ਸੀ ਜਿਸ ਨੇ ਲੰਘੇ ਮੰਗਲਵਾਰ ਸ਼ਾਮ ਨੂੰ ਕੋਈ ਜਹਰੀਲੀ ਵਸਤੂ ਭੁਲੇਖੇ ਨਾਲ ਪੀਣ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਰਦੂਗੜ ਵਿਖੇ ਲਿਜਾਇਆ ਗਿਆ,ਜਿਸਨੂੰ ਡਾਕਟਰ ਸਾਹਿਬਾਨਾਂ ਨੇ ਮਿ੍ਰਤਕ ਐਲਾਨ ਦਿਤਾ ਹੈ l ਮਿਰਤਕ ਰਾਜ ਕੁਮਾਰ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ ਤੇ ਪੁਲਿਸ ਥਾਣਾ ਝਨੀਰ ਨੇ 174 ਦੀ ਕਾਰਵਾਈ ਅਮਲ ਲਿਆਂਦੀ ਹੈ l ਇਸ ਸਬੰਧੀ ਬਤੌਰ ਮੁੱਖ ਅਫਸਰ ਗੰਗਾ ਰਾਮ ਅਤੇ ਸਹਾਇਕ ਥਾਣੇਦਾਰ ਮੁਖਿੰਦਰ ਸਿੰਘ ਨੇ ਦੱਸਿਆ ਕਿ 20 ਸਾਲਾ ਨੌਜਵਾਨ ਰਾਜ ਕੁਮਾਰ ਦਿਮਾਗੀ ਪ੍ਰੇਸ਼ਾਨ ਸੀ, ਭੁਲੇਖੇ ਨਾਲ ਜ਼ਹਿਰੀਲੀ ਵਸਤੂ ਪੀਣ ਨਾਲ ਮੌਤ ਹੋਣ ਮਿ੍ਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰ ਸਾਨੂੰ ਸੋਂਪ ਦਿੱਤੀ ਹੈl ਪਿੰਡ ਦੇ ਮੋਹਤਬਰ ਵਿਅਕਤੀਆਂ ਤੇ ਪੰਚਾਇਤ ਨੇ ਰਾਜ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ l