Friday, December 08, 2023  

ਅਪਰਾਧ

ਕੁਰਾਲੀ : ਕੈਮੀਕਲ ਫੈਕਟਰੀ ’ਚ ਲੱਗੀ ਅੱਗ, 8 ਝੁਲਸੇ

September 27, 2023

ਹਰਮੀਤ ਸਿੰਘ
ਕੁਰਾਲੀ/27 ਸਤੰਬਰ : ਮੋਹਾਲੀ ਦੇ ਕੁਰਾਲੀ ਫੋਕਲ ਪੁਆਇੰਟ ’ਤੇ ਸਥਿਤ ਇੱਕ ਕੈਮੀਕਲ ਫੈਕਟਰੀ ’ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ । ਇਸ ਹਾਦਸੇ ਵਿੱਚ 8 ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਏ । ਇਨ੍ਹਾਂ ਵਿੱਚੋਂ 3 ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ, ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਬਾਕੀ 5 ਨੂੰ ਕੁਰਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਮੋਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ।
ਹਾਸਲ ਜਾਣਕਾਰੀ ਮੁਤਾਬਕ ਅੱਗ ਲੱਗਦੇ ਹੀ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ । ਅੱਗ ਬੁਝਾਉਣ ਲਈ ਫਾਇਰ ਬਿ੍ਰਗੇਡ ਦੀਆਂ 24 ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ । ਫੈਕਟਰੀ ਦੇ ਅੰਦਰੋਂ ਧਮਾਕਿਆਂ ਦੀਆਂ ਆਵਾਜ਼ਾਂ ਆਉਂਦੀਆਂ ਸੁਣਾਈ ਦਿੱਤੀਆਂ ।
ਕੈਮੀਕਲ ਫੈਕਟਰੀ ਕਾਰਨ ਇੱਥੇ ਸਥਿਤੀ ਕਾਫ਼ੀ ਖ਼ਤਰਨਾਕ ਬਣ ਗਈ ਹੈ । ਨੇੜੇ ਹੀ ਹੋਰ ਫੈਕਟਰੀਆਂ ਹਨ । ਅਜਿਹੇ ’ਚ ਜੇਕਰ ਅੱਗ ਫੈਲਦੀ ਹੈ ਤਾਂ ਇਲਾਕੇ ’ਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ । ਇਹ ਅੱਗ ਫੈਕਟਰੀ ਦੇ ਅੰਦਰ ਰੱਖੇ ਕੈਮੀਕਲ ਵਿੱਚ ਲੱਗੀ ਦੱਸੀ ਜਾ ਰਹੀ ਹੈ । ਇਸ ਕਾਰਨ ਇਹ ਵਧਦੀ ਗਈ। ਇਸ ਅੱਗ ਨੂੰ ਬੁਝਾਉਣ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਲਿਆਂਦਾ ਗਿਆ ।
ਹਾਸਲ ਜਾਣਕਾਰੀ ਮੁਤਾਬਕ ਕਰੀਬ 1.30 ਵਜੇ ਅੱਗ ਬੁਝਾਉਂਦੇ ਸਮੇਂ ਫੈਕਟਰੀ ਵਿੱਚ ਦੋ ਧਮਾਕੇ ਹੋਏ । ਇਹ ਧਮਾਕੇ ਕੈਮੀਕਲ ਨਾਲ ਭਰੇ ਡਰੰਮ ਦੇ ਫਟਣ ਕਾਰਨ ਹੋਏ ਦੱਸੇ ਜਾ ਰਹੇ ਹਨ । ਫਾਇਰ ਬਿ੍ਰਗੇਡ ਦੇ ਕਰਮਚਾਰੀਆਂ ਬੜੀ ਸਾਵਧਾਨੀ ਨਾਲ ਅੱਗ ਬੁਝਾਈ, ਕਿਉਂਕਿ ਡਰੰਮ ਫਟਣ ਨਾਲ ਕੈਮੀਕਲ ਨਿਕਲਣ ਦਾ ਖਦਸ਼ਾ ਸੀ।
ਮੌਕੇ ’ਤੇ ਤੇਜ਼ ਹਵਾ ਚੱਲਣ ਕਾਰਨ ਆਸ-ਪਾਸ ਦੀਆਂ ਹੋਰ ਫੈਕਟਰੀਆਂ ’ਚ ਵੀ ਅੱਗ ਲੱਗਣ ਦਾ ਖਤਰਾ ਬਣ ਗਿਆ ਸੀ। ਪ੍ਰਸ਼ਾਸਨ ਨੇ ਮੌਕੇ ’ਤੇ ਪਹੁੰਚ ਕੇ ਹੋਰ ਫੈਕਟਰੀਆਂ ਤੋਂ ਮਜ਼ਦੂਰਾਂ ਨੂੰ ਬਾਹਰ ਕੱਢਿਆ।
ਅੱਗ ਦਾ ਸ਼ਿਕਾਰ ਹੋਈਆਂ ਦੋ ਔਰਤਾਂ ਅੰਜੂ ਤੇ ਸੰਧਿਆ ਕੁਮਾਰੀ 70 ਫੀਸਦੀ ਝੁਲਸ ਗਈਆਂ । ਉਨ੍ਹ ਨੂੰ ਮੋਹਾਲੀ ਦੇ ਫੇਜ਼-6 ਸਥਿਤ ਹਸਪਤਾਲ ਤੋਂ ਜੀਐਮਸੀਐਚ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ । ਨਿਭਾ ਕੁਮਾਰੀ, ਜੈਦੇਵ ਦੇਵੀ ਤੇ ਦਿਲਜੀਤ ਕੌਰ ਦਾ ਮੋਹਾਲੀ ਦੇ ਫੇਜ਼-6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗਾਜ਼ੀਆਬਾਦ ਦੇ ਹੋਟਲ 'ਚ ਝਗੜਾ: 4 ਨੇ ਪੁਲਿਸ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ, ਮਾਲਕ ਨੂੰ ਅਗਵਾ ਕਰਨ ਕੀਤੀ ਦੀ ਕੋਸ਼ਿਸ਼

ਗਾਜ਼ੀਆਬਾਦ ਦੇ ਹੋਟਲ 'ਚ ਝਗੜਾ: 4 ਨੇ ਪੁਲਿਸ ਮੁਲਾਜ਼ਮਾਂ ਦੀ ਕੀਤੀ ਕੁੱਟਮਾਰ, ਮਾਲਕ ਨੂੰ ਅਗਵਾ ਕਰਨ ਕੀਤੀ ਦੀ ਕੋਸ਼ਿਸ਼

ਸੀਬੀਆਈ ਨੇ ਯੂਪੀ ਵਿੱਚ ਕਸਟਮ ਦੇ ਸੁਪਰਡੈਂਟ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ

ਸੀਬੀਆਈ ਨੇ ਯੂਪੀ ਵਿੱਚ ਕਸਟਮ ਦੇ ਸੁਪਰਡੈਂਟ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ

ਬੀਐਸਐਫ ਨੇ ਬੰਗਲਾਦੇਸ਼ੀ ਪ੍ਰਵਾਸੀ ਨੂੰ 296 ਤਸਕਰੀ ਵਾਲੇ ਸਟਾਰ ਕੱਛੂਆਂ ਸਮੇਤ ਕਾਬੂ ਕੀਤਾ

ਬੀਐਸਐਫ ਨੇ ਬੰਗਲਾਦੇਸ਼ੀ ਪ੍ਰਵਾਸੀ ਨੂੰ 296 ਤਸਕਰੀ ਵਾਲੇ ਸਟਾਰ ਕੱਛੂਆਂ ਸਮੇਤ ਕਾਬੂ ਕੀਤਾ

ਬੈਂਗਲੁਰੂ ਮੈਟਰੋ ਵਿੱਚ ਸਾਫਟਵੇਅਰ ਪੇਸ਼ੇਵਰ ਨੂੰ ਪਰੇਸ਼ਾਨ ਕਰਨ ਲਈ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਬੈਂਗਲੁਰੂ ਮੈਟਰੋ ਵਿੱਚ ਸਾਫਟਵੇਅਰ ਪੇਸ਼ੇਵਰ ਨੂੰ ਪਰੇਸ਼ਾਨ ਕਰਨ ਲਈ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਦਿੱਲੀ ਦੇ ਥਾਣੇ 'ਚ ਵਿਅਕਤੀ ਦੀ ਭੇਤਭਰੀ ਹਾਲਤ 'ਚ ਹੋਈ ਮੌਤ

ਦਿੱਲੀ ਦੇ ਥਾਣੇ 'ਚ ਵਿਅਕਤੀ ਦੀ ਭੇਤਭਰੀ ਹਾਲਤ 'ਚ ਹੋਈ ਮੌਤ

ਦਾਜ ਦੀ ਮੰਗ ਨੂੰ ਲੈ ਕੇ ਖੁਦਕੁਸ਼ੀ ਕਰਨ ਵਾਲੇ ਕੇਰਲ ਦਾ ਡਾਕਟਰ ਗ੍ਰਿਫਤਾਰ

ਦਾਜ ਦੀ ਮੰਗ ਨੂੰ ਲੈ ਕੇ ਖੁਦਕੁਸ਼ੀ ਕਰਨ ਵਾਲੇ ਕੇਰਲ ਦਾ ਡਾਕਟਰ ਗ੍ਰਿਫਤਾਰ

ਬਿਹਾਰ ਜੇਲ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ

ਬਿਹਾਰ ਜੇਲ 'ਚ ਨਾਬਾਲਗ ਨਾਲ ਬਲਾਤਕਾਰ ਦੇ ਦੋਸ਼ੀ ਨੇ ਖੁਦਕੁਸ਼ੀ ਕਰ ਲਈ

ਯੂਪੀ ਵਿੱਚ ਧਰਮ ਪਰਿਵਰਤਨ ਅਤੇ ਛੇੜਛਾੜ ਦੇ ਦੋਸ਼ ਵਿੱਚ ਇੱਕ ਕਾਬੂ, ਬਾਕੀਆਂ ਦੀ ਭਾਲ ਜਾਰੀ

ਯੂਪੀ ਵਿੱਚ ਧਰਮ ਪਰਿਵਰਤਨ ਅਤੇ ਛੇੜਛਾੜ ਦੇ ਦੋਸ਼ ਵਿੱਚ ਇੱਕ ਕਾਬੂ, ਬਾਕੀਆਂ ਦੀ ਭਾਲ ਜਾਰੀ

ਬਿਹਾਰ 'ਚ ਪੰਜ ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ 16 ਲੱਖ ਰੁਪਏ

ਬਿਹਾਰ 'ਚ ਪੰਜ ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੇ 16 ਲੱਖ ਰੁਪਏ

ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਬਜੁਰਗ ਗਿ੍ਰਫਤਾਰ

ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਬਜੁਰਗ ਗਿ੍ਰਫਤਾਰ