ਵਕੀਲ ’ਤੇ ਅਣਮਨੁੱਖੀ ਤਸ਼ੱਦਦ ਦਾ ਮਾਮਲਾ
ਕੇ.ਐਲ. ਮੁਕਸਰੀ
ਸ੍ਰੀ ਮੁਕਤਸਰ ਸਾਹਿਬ/27 ਸਤੰਬਰ : ਪੁਲਿਸ ਹਿਰਾਸਤ ਵਿਚ ਵਕੀਲ ਦੇ ਨਾਲ ਕਥਿਤ ਰੂਪ ਵਿਚ ਅਣਮਨੁੱਖੀ ਵਿਵਹਾਰ ਦੇ ਮਾਮਲੇ ਵਿਚ ਵਕੀਲਾਂ ਦੇ ਸੰਘਰਸ਼ ਤੋਂ ਬਾਅਦ ਆਖਰ ਜ਼ਿਲ੍ਹਾ ਪÇੁਲਸ ਨੂੰ ਝੁਕਣਾ ਪਿਆ । ਇਸ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਐਸਪੀ ਸਣੇ ਦੋ ਪੁਲਿਸ ਵਾਲਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ । ਦਰਅਸਲ ਅੱਜ ਹੀ ਪੰਜਾਬ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਇਸ ਮਾਮਲੇ ਵਿਚ ਕਾਰਵਾਈ ਦੀ ਮੰਗ ਕੀਤੀ ਗਈ ਸੀ । ਇਸ ਮੁਲਾਕਾਤ ਤੋਂ ਕੁੱਝ ਹੀ ਦੇਰ ਬਾਅਦ ਐਸਪੀ ਅਤੇ ਦੋ ਪੁਲਿਸ ਅਧਿਕਾਰੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ।
ਦੱਸਣਾਬਣਦਾ ਹੈ ਕਿ ਇਸ ਤੋਂ ਪਹਿਲਾਂ ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਅਤੇ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ । ਗੌਰਤਲਬ ਹੈ ਕਿ ਵਕੀਲ ਵਰਿੰਦਰ ਸਿੰਘ ਸੰਧੂ ਅਤੇ ਉਸ ਦੇ ਮੁਵੱਕਲ ਦੇ ਨਾਲ ਹਿਰਾਸਤ ਵਿਚ ਕਥਿਤ ਅਣਮਨੁੱਖੀ ਵਿਵਹਾਰ ਦੇ ਦੋਸ਼ ਵਿਚ ਸੋਮਵਾਰ ਦੇਰ ਸ਼ਾਮ ਨੂੰ ਥਾਣਾ ਸਦਰ ਵਿਚ ਐਸਪੀ ਰਮਨਦੀਪ ਸਿੰਘ ਭੁੱਲਰ, ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਸਮੇਤ 6 ਪÇੁਲਸ ਕਰਮਚਾਰੀਆਂ ਦੇ ਖਿਲਾਫ਼ ਧਾਰਾ 377, 323, 342, 506, 149 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ।