Friday, December 08, 2023  

ਲੇਖ

ਇਹੋ ਜਿਹਾ ਸੀ ਸਾਡਾ ਸ਼ਹੀਦ ਭਗਤ ਸਿੰਘ

September 27, 2023

ਸ਼ਹੀਦ ਭਗਤ ਸਿੰਘ ਕਾਲਜ ਦੇ ਦਿਨਾਂ ’ਚ ਘੰਟਿਆ-ਬੱਧੀ ਗਾਇਤਰੀ ਦੇ ਮੰਤਰ ਦਾ ਜਾਪ ਕਰਨ ਵਾਲਾ ਇੱਕ ਨੌਜਵਾਨ 1926 ਦੇ ਆਖੀਰ ਤੱਕ ਲਿਖਦਾ ਹੈ ਕਿ ਮੇਰਾ ਪੱਕਾ ਵਿਸ਼ਵਾਸ ਹੋ ਚੁੱਕਾ ਸੀ ਕਿ ਬ੍ਰਿਹਮੰਡ ਦੇ ਸਿਰਜਣਹਾਰ ਪਾਲਨਹਾਰ ਤੇ ਸਰਵ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ।
ਉਸ ਵੇਲੇ ਇਨਕਲਾਬੀ ਪਾਰਟੀਆਂ ’ਚ ਰਹੱਸਵਾਦ ਦਾ ਬੋਲਬਾਲਾ ਸੀ। ਇਹ ਵਿਚਾਰ ਸਮੇਂ ਦੀ ਚਲਦੀ ਧਾਰਾ ਵਿਰੁੱਧ ਇਕ ਨਵੀਂ ਧਾਰਾ ਸੀ। ਰਹੱਸਵਾਦ ਦਾ ਵਿਰੋਧ ਸੀ ਇਸ ਵਿਰੋਧ ਕਰਕੇ ਹੀ ਇਨਕਲਾਬੀ ਪਾਰਟੀ ਰਹੱਸਵਾਦ ਦੀ ਦਲਦਲ ’ਚ ਜਾਣੋ ਬੱਚ ਗਈ। ਭਗਤ ਸਿੰਘ ਵੱਲੋਂ ਪਾਰਟੀ ਅੰਦਰ ਦਿੱਤਾ ਗਿਆ ਇਹ ਵਿਚਾਰਧਾਰਕ ਬੋਲ ਜਿੱਥੇ ਇਸ ਦੀ ਮਹੱਤਤਾ ਨੂੰ ਦਰਸ਼ਾਉਂਦਾ ਹੈ ਉਥੇ ਉਨ੍ਹਾਂ ਦੇ ਚਿੰਤਕ ਹੋਣ ਦੀ ਹਾਮੀ ਵੀ ਭਰਦਾ ਹੈ।
ਸ਼ਹੀਦ ਭਗਤ ਸਿੰਘ ਆਪਣੇ ਲੇਖਾਂ ’ਚ ਲਿਖਦੇ ਹਨ ਕਿ ਆਲੋਚਨਾ ਨੂੰ ਸੁਤੰਤਰ ਸੋਚਣੀ ਇਨਕਲਾਬੀ ਹੋਣ ਦਾ ਲਾਜਮੀ ਗੁਣ ਦਿੰਦੇ ਹਨ ਨਾਲ ਹੀ ਭਗਤ ਸਿੰਘ ਅੱਜ ਦੇ ਨੌਜਵਾਨਾਂ ’ਚ ਇਕ ਹਥਿਆਰ ਬੰਦ ਤੇ ਗਰਮ ਖਿਆਲ ਵਾਲਾ ਨੌਜਵਾਨ ਹੈ ਪਰ ਸ਼ਹੀਦ ਭਗਤ ਸਿੰਘ ਇਸ ਦੇ ਉਲਟ ਇਨਸਾਨੀਅਤ ਨੂੰ ਬਹੁਤ ਹੀ ਪੇ੍ਰਮ ਕਰਨ ਵਾਲਾ ਤੇ ਮਨੁੱਖਾਂ ਨਾਲ ਪਿਆਰ ਨਾਲ ਰਹਿਣ ਵਾਲਾ ਤੇ ਇਨਸਾਨੀਅਤ ਪਸੰਦ ਤੇ ਜਾਤ-ਪਾਤ, ਉਂਚ-ਨੀਚ ਦੇ ਭੇਦ-ਭਾਵ ਨੂੰ ਬਿਲਕੁਲ ਨਹੀਂ ਮੰਨਦਾ ਸੀ।
ਸ਼ਹੀਦ ਭਗਤ ਸਿੰਘ ਦੇ ਸਾਰੇ ਐਕਸ਼ਨਾਂ ਦੀ ਪ੍ਰੇਰਨਾ ਭਾਰਤੀ ਲੋਕਾਂ ਪ੍ਰਤੀ ਪ੍ਰੇਮ ਹੀ ਨਹੀਂ ਸਗੋਂ ਮਨੁੱਖਤਾ ਪ੍ਰਤੀ ਪ੍ਰੇਮ ਦੀ ਕਸੌਟੀ ਹੁੰਦੀ ਸੀ, ਉਸ ਦੇ ਇਸ ਪ੍ਰੇਮ ਨੂੰ ਲੋਕ ਅੱਜ ਵੀ ਸਾਂਭੀ ਬੈਠੇ ਹਨ। ਅਸੈਂਬਲੀ ’ਚ ਬੰਬ ਦਾ ਧਮਾਕਾ ਕਰਨ ਬਾਅਦ ਉਨ੍ਹਾਂ ਕਿਹਾ ਸੀ ‘‘ਅਸੀਂ ਮਨੁੱਖੀ ਜੀਵਨ ਨੂੰ ਬੜਾ ਮੰਨਦੇ ਹਾਂ ਤੇ ਸੁਨਿਹਰੀ ਭਵਿੱਖ ਦਾ ਸੁਪਨਾ ਵੇਖਦੇ ਹਾਂ। ਜਦੋਂ ਮਨੁੱਖ ਪੂਰਨ ਸ਼ਾਂਤੀ ਤੇ ਆਜ਼ਾਦੀ ’ਚ ਵਿਚਰੇਗਾ। ਬਹੁਤ ਸਾਰੀਆਂ ਲਿਖਤਾਂ ਤੋਂ ਅਤੇ ਭਗਤ ਸਿੰਘ ਦੇ ਵਿਚਾਰਾਂ ਤੋਂ ਸਾਫ਼ ਜ਼ਾਹਿਰ ਹੁੰਦਾ ਸੀ ਕਿ ਭਗਤ ਸਿੰਘ ਉਸ ਸਮੇਂ ਦਾ ਬੁੱਧੀਮਾਨ ਅਤੇ ਸਰਬ ਗੁਣੀ ਤੇ ਆਪਣੇ ਸਮਾਜ ਵਿੱਚ ਹੋਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਤੋਂ ਸਮਝ ਰੱਖਣ ਵਾਲਾ ਸ਼ਹੀਦ ਸੀ ਤੇ ਨਾਲ ਹੀ ਉਸ ਨੂੰ ਆਪਣੇ ਟੀਚੇ ਦਾ ਬਾਖੂਬੀ ਗਿਆਨ ਸੀ। ਸ਼ਹੀਦ ਭਗਤ ਸਿੰਘ ਨੂੰ ਪਤਾ ਸੀ ਜੇਕਰ ਧਰਮਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਨਾ ਕੀਤਾ ਗਿਆ ਤਾਂ ਆਉਣ ਵਾਲਾ ਸਮਾਂ ਸਾਡੇ ਦੇਸ਼ ਦੇ ਲੋਕਾਂ ਨੂੰ ਬਹੁਤ ਵੱਡੇ ਸੰਕਟ ਵਿੱਚ ਲੈ ਜਾਵੇਗਾ। ਇਸ ਲਈ ਸ਼ਹੀਦ ਭਗਤ ਸਿੰਘ ਆਪਸੀ ਭਾਈਚਾਰਕ ਸਾਂਝ ਉਪਰ ਬਹੁਤ ਜ਼ੋਰ ਦਿੰਦੇ ਸਨ। ਸੋ ਅੱਜ ਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾਉਣ ਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕ ਸਮਾਜਵਾਦੀ ਤਰਕਸ਼ੀਲਤਾ ਵਾਲਾ ਸਮਾਜ ਬਣਾਉਣ ਜਿਸ ਵਿੱਚ ‘‘ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਿਆ ਜਾ ਸਕੇ।’’
ਡਾ. ਗੁਰਵਿੰਦਰ ਸਿੰਘ
-ਮੋਬਾ: 98762 07741

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ