ਬਲਾਚੌਰ 27 ਸਿਤੰਬਰ (ਅਵਤਾਰਸਿੰਘ ਧੀਮਾਨ) : ਨਸ਼ਾ ਵਿਰੋਧੀ ਮੁਹਿੰਮ ਤਹਿਤ ਅੱਜ ਸਾਂਝਾ ਕਿਸਾਨ ਮਜਦੂਰ ਮੋਰਚਾ ਪੰਜਾਬ ਦੀ ਤਹਿਸੀਲ ਬਲਾਚੌਰ ਇਕਾਈ ਵਲੋਂ ਬਾਬਾ ਬਲਰਾਜ ਕਾਲਜ ਬਲਾਚੌਰ ਵਿੱਚ ਇੱਕ ਮਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਹੜਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੀ । ਇਸ ਸੈਮੀਨਾਰ ਦੇ ਅਰੰਭ ਵਿੱਚ ਜਿੱਥੇ ਕਾਲਜ ਦੇ ਪਿ੍ਰੰਸੀਪਲ ਦਾ ਨਿੱਘਾ ਸਵਾਗਤ ਕੀਤਾ ਗਿਆ ਉਥੇ ਹੀ ਸੈਮੀਨਾਰ ਦੇ ਅੰਤ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲਿਆ ਗਿਆ ।
ਇਸ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਵਤਾਰ ਸਿੰਘ ਭੰਵਰਾ ਸੀਨੀਅਰ ਪੱਤਰਕਾਰ ਅਤੇ ਵਿਦਵਾਨ ਨੇ ਕਿਹਾ ਕਿ ਤੇਜੀ ਨਾਲ ਫੈਲ ਰਹੇ ਨਸ਼ਿਆ ਬਾਰੇ ਆ ਰਹੀਆ ਰਿਪੋਰਟਾ ਬਹੁਤ ਹੀ ਚਿੰਤਾਜਨਕ ਹਨ । ਇਸ ਲਈ ਹਰ ਪੰਜਾਬ ਪ੍ਰੇਮੀ ਨੂੰ ਜਾਗ ਕੇ ਨਸ਼ਿਆ ਵਿਰੱਧ ਇੱਕ ਲਹਿਰ ਖੜੀ ਕਰਨੀ ਸਮੇਂ ਦੀ ਮੁੱਖ ਲੋੜ ਹੈ ।ਉਨ੍ਹਾਂ ਵੱਧ ਰਹੇ ਨਸ਼ਿਆ ਦੇ ਪ੍ਰਕੋਪ ਦੇ ਮੁੱਖ ਕਾਰਨਾ ਉਪਰ ਵਿਸਥਾਰ ਸਹਿਤ ਚਰਚਾ ਕੀਤੀ। ਨਸ਼ਿਆ ਵਰਗੀ ਸਮਾਜਿੱਕ, ਆਰਥਿਕ , ਸੱਭਿਆਚਾਰਕ ਤੇ ਸਿਆਸੀ ਹਾਲਤ ਹਾਲਤਾ ਹਨ ਜੋ ਨਸ਼ਿਆ ਦੀ ਮੰਗ ਨੂੰ ਤੇਜੀ ਨਾਲ ਵਹਾਉਂਦੇ ਹਨ। ਨਸ਼ਿਆ ਦੀ ਮੰਗ ਅਤੇ ਪੂਰਤੀ ਤੇ ਜ਼ੋਰਦਾਰ ਸੱਟ ਮਾਰਨੀ ਪਵੇਗੀ। ਜਿਸ ਲਈ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਲਈ ਪੁਲਿਸ,ਸਿਆਸਤਾਨ ਅਤੇ ਨਸ਼ਾ ਤਸਕਰਾ ਦੇ ਗਠਜੋੜ ਨੂੰ ਤੋੜਨਾ ਪਵੇਗਾ ।
ਇਸ ਮੌਕੇ ਸੀਨੀਅਰ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਨੇਸ਼ਹੀਦੇ ਆਜਮ ਸ8ਭਗਤ ਸਿੰਘ ਦੇ ਜੀਵਨ ਤੇ ਫਲਸਫੇ ਚਰਚਾ ਕੀਤੀ ।ਉਨ੍ਹਾਂ ਸ8 ਭਗਤ ਸਿੰਘ ਜੀ ਦੀ ਕੁਰਬਾਨੀ ਅਤੇ ਵਿਚਾਰਾ ਦਾ ਜ਼ਿਕਰ ਕਰਦੇ ਹੋਏ ਲੋਕਾਂ ਤੋਂ ਮੰਗ ਕੀਤੀ ਕਿ ਉਹ ਨਸ਼ਿਆ ਵਿਰੁੱਧ ਸੁਰੂ ਕੀਤੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦਾ ਪ੍ਰਣ ਕਰਨ ਅਤੇ ਇਹੋ ਹੀ ਸ਼ਹੀਦੇ ਆਜ਼ਮ ਸ8 ਭਗਤ ਸਿੰਘ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ ।
ਡਾ8ਸੁਨੀਤਾ ਸ਼ਰਮਾਂ ਅਤੇ ਡਾ8 ਪਰਮਜੀਤ ਸਿੰਘ ਮਾਹਿਲ ਕਲਾਂ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ੇ ਤੋਂ ਪੀੜਤ ਮੁੰਡੇ ਕੁੜੀਆ ਨਾਲ ਸਾਨੂੰ ਹਮਦਰਦੀ ਨਾਲ ਪੇਸ਼ ਆਉਣਾ ਪਵੇਗਾ। ਇਨਾਂ ਮਰੀਜਾ ਦੇ ਇਲਾਜ ਅਤੇ ਮੁੜ ਵਸੇਬੇਲਈ ਉਨ੍ਹਾਂ ਐਲਾਨ ਕੀਤਾ ਕਿ ਸੁਨੀਤਾ ਚੈਰੀਟੇਬਲ ਹਸਪਤਾਲ ਬਲਾਚੌਰ ਵਿਖੇ ਲੋੜਬੰਦ ਨਸ਼ਾ ਪੀੜਤ ਲੋਕਾਂ ਲਈ ਇਲਾਜ ਦੀ ਸਹੂਲਤ ਮਫਤ ਪ੍ਰਦਾਨ ਕੀਤੀ ਜਾਵੇਗੀ । ਅੰਤ ਵਿੱਚ ਸਾਥੀ ਕਰਨ ਸਿੰਘ ਰਾਣਾ ਸੂਬਾਈ ਆਗੂ ਸਾਂਝਾ ਕਿਸਾਨ ਮਜਦੂਰ ਮੋਰਚਾ ਨੇ ਸੈਮੀਨਾਰ ਨੂੰ ਸਫਲ ਬਣਾਉਣ ਲਈ ਸਾਰਿਆ ਦਾ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਨਸ਼ਿਆ ਵਿਰੁੱਧ ਜੰਗ ਲੰਬੀ ਹੈ, ਪਰ ਇਸ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ ।