ਸਮਾਗਮ ਦੇ ਦੂਸਰੇ ਦਿਨ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗੇਗਾ
ਪੋਜੇਵਾਲ, 27 ਸਤੰਬਰ (ਸੁਰਜੀਤ ਸਿੰਘ) : ਸ੍ਰੀ ਸਤਿਗੁਰੂ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੋਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਜੀ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਹਾੜੇ ਨੂੰ ਲੈ ਕੇ ਤਿੰਨ ਦਿਨਾ ਸੰਤ ਸਮਾਗਮ ਮਿਤੀ 30,01,02 ਅਕਤੂਬਰ ਨੂੰ ਝਾਡੀਆਂ ਕਲਾਂ ਨੇੜੇ ਨੂਰਪੁਰਬੇਦੀ ( ਰੋਪੜ) ਵਿਖੇ ਕਰਵਾਇਆ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੂਰੀਵਾਲੇ ਟ੍ਰਸਟ ਦੇ ਮੈਬਰਾ ਨੇ ਦੱਸਿਆ ਕਿ ਮੋਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਜੀ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਵਸ ਸਮਾਗਮ ਮੋਕੇ ਧਾਮ ਝਾਡੀਆ ਕਲਾਂ ਵਿਖੇ 30 ਸਤੰਬਰ ਨੂੰ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਜਗਤ ਗੁਰੂ ਬਾਬਾ ਅਚਾਰੀਆ ਗਰੀਬਦਾਸੀ ਰਚਿਤ ਬਾਣੀ ਦੇ ਆਖੰਡ ਪਾਠ ਆਰੰਭ ਹੋਣਗੇ ਮਿਤੀ 01 ਅਕਤੂਬਰ ਦਿਨ ਐਤਵਾਰ ਨੂੰ ਮੱਧ ਦੀ ਬਾਣੀ ਦੇ ਭੋਗ ਪਾਉਣ ਉਪਰੰਤ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਟੱਪਰੀਆਂ ਖੁਰਦ ਦੇ ਸਹਿਯੋਗ ਦੇ ਸਦਕਾ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ ਕੈਂਸਰ ਤੇ ਅੱਖਾਂ ਦਾ ਫਰੀ ਚੈਕਆਪ ਕੈਂਪ ਅਤੇ ਪਰਮਾਰ ਹਸਪਤਾਲ ਰੋਪੜ ਦੇ ਸਹਿਯੋਗ ਦੇ ਨਾਲ ਫਰੀ ਮੈਗਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਮਰੀਜ਼ਾਂ ਨੂੰ ਭੂਰੀਵਾਲੇ ਚੈਰੀਟੇਬਲ ਟਰੱਸਟ ਵੱਲੋਂ ਮੁਫਤ ਦਿਵਾਈਆ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਬਲੱਡ ਬੈਂਕ ਰੋਪੜ ਦੇ ਸਹਿਯੋਗ ਦੇ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਸਮਾਗਮ ਦੇ ਆਖ਼ਿਰੀ ਦਿਨ ਮਿਤੀ 02 ਅਕਤੂਬਰ ਨੂੰ ਸੰਤ ਸਮਾਗਮ ਦੀ ਸਮਾਪਤੀ ਮੋਕੇ ਅਮਿ੍ਰਤ ਵੇਲੇ ਵਿਸ਼ਾਲ ਸ਼ੋਭਾ ਯਾਤਰਾ ਦੇ ਦੋਰਾਨ ਪ੍ਰਕਿਰਮਾ ਹੋਵੇਗੀ ਉਪਰੰਤ ਬਾਣੀ ਦੇ ਆਖੰਡ ਪਾਠਾਂ ਦੇ ਭੋਗ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਜੀ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਵੱਲੋਂ ਪਾਏ ਸਮਾਗਮ ਦੇ ਦੋਰਾਨ ਸਮਾਜ ਸੇਵੀ ਤੇ ਸੂਬੇ ਤੋਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਸ਼ਿਰਕਤ ਕਰਨਗੇ । ਪ੍ਰੈਸ ਨੂੰ ਉਕਤ ਜਾਣਕਾਰੀ ਟ੍ਰਸ੍ਟ ਦੇ ਮੀਡੀਆ ਸਲਾਹਕਾਰ ਬਲਦੇਵ ਰਾਜ ਖੇਪੜ ਮੁਹਾਲੀ ਵਾਲਿਆਂ ਨੇ ਦਿਤੀ । ਇਸ ਸਮਾਗਮ ਵਿਚ ਵੀ ਪਹਿਲਾਂ ਦੀ ਤਰਾਂ ਇਸ ਵਾਰ ਵੀ ਜਿਲ੍ਹਾ ਹੋਸ਼ਿਆਰਪੁਰ ਅਤੇ ਲੁਧਿਆਣਾ ਦੀ ਸੰਗਤ ਖਾਸ ਕਰਕੇ ਸੇਵਾਦਾਰ ਵੱਧ ਚੜ੍ਹ ਕਿ ਯੋਗਦਾਨ ਪਾਉਂਦੇ ਹਨ ਇਸ ਵਾਰ ਵੀ ਬਾਕੀ ਸਾਰੇ ਜਿਲ੍ਹਿਆਂ ਦੀ ਸੰਗਤ ਵਾਂਗ ਹੋਸ਼ਿਆਰਪੁਰ ਅਤੇ ਲੁਧਿਆਣਾ ਦੇ ਸੇਵਾਦਾਰਾਂ ਅਤੇ ਸੰਗਤਾਂ ਨੂੰ ਸਮਾਗਮ ਵਿਚ ਸ਼ਿਰਕਤ ਕਰਨ ਦੀ ਬੇਨਤੀ ਕੀਤੀ ਹੈ