ਸੰਗਰੂਰ (ਹਰਜਿੰਦਰ ਦੁੱਗਾਂ) : ਬਹੁਜਨ ਸਮਾਜ ਪਾਰਟੀ ਲੋਕ ਸਭਾ ਸੰਗਰੂਰ ਦੇ ਅਹੁਦੇਦਾਰਾਂ ਦੀ ਮੀਟਿੰਗ ਸ੍ਰ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਤੇ ਲੋਕ ਸਭਾ ਇੰਚਾਰਜ ਡਾਕਟਰ ਮੱਖਣ ਸਿੰਘ ਸੂਬਾ ਜਨਰਲ ਸਕੱਤਰ ਸਿੰਘ ਸਕੱਤਰ ਤੇ ਲੋਕ ਸਭਾ ਇੰਚਾਰਜ ਦੀ ਪ੍ਰਧਾਨਗੀ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ ਜਿਸ ਵਿੱਚ ਸ੍ਰ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਮੁੱਖ ਮਹਿਮਾਨ ਤੌਰ ਤੇ ਪੁੱਜੇ। ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਅਹੁੱਦੇਦਾਰਾਂ ਤੇ ਵਰਕਰਾਂ ਨੇ ਪੁੱਜ ਕੇ ਰੈਲੀ ਦਾ ਰੂਪ ਧਾਰਨ ਕਰ ਲਿਆ। ਸ੍ਰ ਗੜੀ ਨੇ ਸਾਰੇ ਵਰਕਰਾਂ ਨੂੰ ਇੱਕਜੁੱਟ ਹੋ ਕੇ ਦਿੱਲੀ ਦੀ ਸਰਕਾਰ ਵਿੱਚ ਪੰਜਾਬ ਵਿੱਚੋ ਆਪਣਾ ਹਿੱਸਾ ਪਾਉਣ ਲਈ ਕਮਰ ਕਸੇ ਕਸਣ ਦੀ ਅਪੀਲ ਕੀਤੀ। ਸ੍ਰ ਗੜ੍ਹੀ ਨੇ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਵਿੱਚ ਐਨ ਡੀ ਏ /ਭਾਜਪਾ ਦੀ ਸਰਕਾਰ? ਬੁਰੀ ਤਰਾਂ ਫੇਲ ਹੋ ਚੁੱਕੀ ਹੈ, ਇੰਡੀਆ ਗੰਠਬੰਧਨ ਕਾਂਗਰਸ ਨੇ ਮਖੌਠਾ ਪਾ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਤਿਆਰ ਕੀਤਾ ਹੈ ਜਦ ਕਿ ਭਾਰਤ ਦੀ ਜਨਤਾ ਲੰਮਾ ਸਮਾਂ ਇਹਨਾਂ ਦਾ ਰਾਜ ਪ੍ਰਬੰਧ ਪਰਖ ਚੁੱਕੀ ਹੈ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਦਲਾ ਲਿਆਉਣ ਦੇ ਚੱਕਰ ਬਹੁਤ ਉਮੀਦਾਂ ਦੇ ਨਾਲ ਇਹਨਾਂ ਨੂੰ ਵੱਡੇ ਮਾਰਜਨ ਨਾਲ ਜਤਾਇਆ ਸੀ ਅਤੇ ਹੁਣ ਡੇਢ ਸਾਲ ਵਿੱਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਨਤਾ ਦਾ ਮੋਹ ਭੰਗ ਹੋ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਬੇਹਦ ਕਰਜਾਈ ਕੀਤਾ ਹੈ ਇਹ ਸਰਕਾਰ ਸਿਰਫ ਗਪੌੜ ਸੰਖ, ਝੂਠੀਆਂ ਇਸਤਿਹਾਰਬਾਜੀਆਂ ਤੇ ਪੰਜਾਬ ਦੀ ਜਨਤਾ ਦਾ ਟੈਕਸਾਂ ਦਾ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਡਾ ਤੇ ਪੰਜਾਬ ਦਾ ਪੈਸਾ ਦੀ ਫਜ਼ੂਲ ਖਰਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਾ ਦੇਸ਼ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦਾ ਹੈ, 9ਅਕਤੂਬਰ ਨੂੰ ਬਾਮਸੇਫ ਡੀ ਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਬਰਸੀ ਤੇ ਹੁਸ਼ਿਆਰਪੁਰ ਵਿਖੇ ਰੋਸ਼ਨ ਗਰਾਊਂਡ ਵਿੱਚ ਸੰਵਿਧਾਨ ਬਚਾਓ ਮਹਾਂ ਪੰਚਾਇਤ ਰੈਲੀ ਪੰਜਾਬ ਦੇ ਸਿਆਸੀ ਦਿ੍ਰਸ਼ ਦੀਆਂ ਸਮੀਕਰਨਾਂ ਬਦਲ ਦੇਵੇਗੀ ਅਤੇ ਇਹ ਰੈਲੀ ਫੈਸਲਾ ਕੁੰਨ ਹੋਵੇਗੀ । ਚਮਕੌਰ ਸਿੰਘ ਵੀਰ ਸੂਬਾ ਜਨਰਲ ਸੈਕਟਰੀ ਤੇ ਲੋਕ ਸਭਾ ਇੰਚਾਰਜ ਸੰਗਰੂਰ ਨੇ ਕਿਹਾ ਕਿ ਲੋਕ ਸਭਾ ਸੰਗਰੂਰ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਵੱਡਾ ਕਾਫ਼ਲਾ ਇਸ ਰੈਲੀ ਵਿੱਚ ਸ਼ਾਮਲ ਹੋਵੇਗਾ। ਇਸ ਸਮੇਂ ਦਰਸ਼ਨ ਸਿੰਘ ਜਲੂਰ ਸੂਬਾ ਸਕੱਤਰ, ਲੈਕਚਰਾਰ ਅਮਰਜੀਤ ਸਿੰਘ ਸੂਬਾ ਕਮੇਟੀ ਮੈਂਬਰ, ਆਦਿ ਹਾਜ਼ਰ ਸਨ