ਘਨੌਰ, 28 ਸਤੰਬਰ (ਓਮਕਾਰ) : ਸਬ ਸੈਂਟਰ ਲਾਛੜੂ ਕਲਾਂ ਦੇ ਅਧੀਨ ਆਉਂਦੇ ਪਿੰਡ ਲਾਛੜੂ ਖੁਰਦ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਰਜਨੀਤ ਕੌਰ ਰੰਧਾਵਾ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨੈਸ਼ਨਲ ਗਰੀਨ ਟਿ੍ਰਬਿਊਨਲ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਨੀਰੂ ਚਾਵਲ ਨੇ ਵੱਖ-ਵੱਖ ਰੋਗਾਂ ਦੇ ਮਰੀਜ਼ਾਂ ਦਾ ਮੁਆਇਨਾ ਕੀਤਾ ਤੇ ਮੁਫ਼ਤ ਦਵਾਈਆਂ ਦਿੱਤੀਆਂ । ਇਸ ਮੌਕੇ ਸ੍ਰੀ ਲਖਵਿੰਦਰ ਸਿੰਘ ਐਸ਼ ਆਈ ਤੇ ਸਤਨਾਮ ਸਿੰਘ ਐਮ ਪੀ ਐਚ ਡਬਲਿਊ ਮੇਲ ਨੇ ਲੋਕਾਂ ਨੂੰ ਮਲੇਰੀਆ ਤੇ ਡੈਂਗੂ ਬੁਖਾਰ ਸਬੰਧੀ ਜਾਗਰੂਕ ਕੀਤਾ ਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਅਤੇ ਹਰਜੀਤ ਸਿੰਘ ਐਮ ਪੀ ਐਚ ਡਬਲਿਊ ਮੇਲ ਮੌਕੇ ਤੇ ਮਲੇਰੀਆ ਦਾ ਟੈਸਟ ਕੀਤਾ,ਤੇ ਪਾਣੀ ਦੇ ਸੈਂਪਲ ਭਰੇ , ਮੈਡਮ ਰਾਜਵੀਰ ਕੌਰ ਐਮ ਪੀ ਐਚ ਡਬਲਿਊ ਫੀ ਨੇ ਇਸ ਮੌਕੇ ਖ਼ੂਨ ਦੀ ਘਾਟ, ਪੋਸ਼ਟਿਕ ਖੁਰਾਕ,ਪੇਟ ਦੇ ਕੀੜਿਆ ਦੀਆਂ ਬੀਮਾਰੀਆਂ ਅਤੇਆਲੇ ਦੁਆਲੇ ਦੀ ਸਾਫ ਸਫਾਈ ਬਾਰੇ ਜਾਣਕਾਰੀ ਦਿੱਤੀ। ਸੀ ਐਚ ਉ ਸੁਨੀਲ ਕੁਮਾਰ ਜੀ ਨੇ ਆਭਾ ਆਈ ਡੀ ਬਾਰੇ ਜਾਣਕਾਰੀ ਦਿੱਤੀ।ਐਸ਼ ਐਮ ਓ ਮੈਡਮ ਡਾਕਟਰ ਰਜਨੀਤ ਕੌਰ ਰੰਧਾਵਾ ਜੀ ਨੇ ਮੋਕੇ ਤੇ ਪਹੁੰਚ ਕੇ ਕੈਂਪ ਦਾ ਜਾਇਜ਼ਾ ਲਿਆ। ਕੈਂਪ ਵਿੱਚ ਪਿੰਡ ਦੇ ਸਰਪੰਚ ਗੁਰਜਿੰਦਰ ਸਿੰਘ, ਗੁਰਪ੍ਰੀਤ ਕੌਰ ਫਾਰਮਾਸਿਸਟ ਆਸ਼ਾ ਫੈਸੀਂਲੀਟੇਟਰ ਬਲਵਿੰਦਰ ਕੌਰ ਤੇ ਆਸ਼ਾ ਵਰਕਰਾਂ ਮੋਜੂਦ ਸਨ।