ਪੰਚਕੂਲਾ, 28 ਸਤੰਬਰ (ਪੀ.ਪੀ. ਵਰਮਾ) : ਪੰਚਕੂਲਾ ਵਿੱਚ ਇਸ ਵੇਲੇ 269 ਡੇਂਗੂ ਦੇ ਮਾਰੀਜ਼ ਸਾਹਮਣੇ ਆਏ ਹਨ। ਪੰਚਕੂਲਾ ਦੇ ਜਰਨਲ ਹਸਪਤਾਲ ਦੇ ਸਾਰੇ ਵਾਰਡਾਂ ਲਈ ਡੇਂਗੂ ਮਰੀਜ਼ਾਂ ਲਈ ਖੋਲ੍ਹ ਦਿੱਤੇ ਹਨ। ਸਿਰਫ ਪ੍ਰਾਈਵੇਟ ਅਤੇ ਟੀਵੀ ਵਾਰਡਾਂ ਨੂੰ ਇਹਨਾਂ ਤੋਂ ਇਲੱਗ ਰੱਖਿਆ ਗਿਆ ਹੈ। ਡੇਂਗੂ ਦੇ ਮਰੀਜ਼ਾਂ ਦੀ ਰੀਕਵਰੀ 5 ਤੋਂ 8 ਦਿਨਾਂ ਵਿੱਚ ਹੁੰਦੀ ਹੈ। ਇਸ ਦੌਰਾਨ ਡੇਂਗੂ ਦੇ ਮਰੀਜ਼ਾਂ ਦੇ ਪਲੇਟਲੈਟ ਸ਼ੈੱਲ ਘੱਟ ਹੋ ਜਾਂਦੇ ਜਿਸ ਕਾਰਨ ਮਰੀਜ਼ਾਂ ਦੇ ਦਿਲਾਂ ਵਿੱਚ ਡਰ ਫੈਲ ਜਾਂਦਾ ਹੈ। ਵੱਡੀ ਗਿਣਤੀ ਦੇ ਮਰੀਜ਼ ਇਹਨਾਂ ਪਲੇਟਲੈਟ ਸ਼ੈੱਲ ਲਈ 8 ਤੋਂ 10 ਹਜ਼ਾਰ ਰੁਪਏ ਖਰਚ ਕਰਨੇ ਪੈਂਦੇ ਹਨ। ਕਈ ਮਰੀਜ਼ ਆਪਣੇ ਆਪ ਨੂੰ ਪੀਜੀਆਈ ਰੈਫਰ ਕਰਵਾ ਲੈਂਦੇ ਹਨ। ਜਿਹੜੇ ਮਰੀਜ਼ਾਂ ਵਿੱਚ ਡੇਂਗੂ ਦਾ ਡਰ ਜ਼ਿਆਦਾ ਫੈਲ ਜਾਂਦਾ ਹੈ ਉਹਨਾਂ ਨਾਲ ਕੌਸਲਿੰਗ ਵੀ ਕੀਤੀ ਜਾਂਦੀ ਹੈ।