ਜੰਡਿਆਲਾ ਗੁਰੂ 3 ਅਕਤੂਬਰ (ਅਨਿਲ ਕੁਮਾਰ ) :
ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿੱਖਿਆ ਅਭਿਆਨ ਅਥਾਰਟੀ ਵੱਲੋਂ ਕਲਾ ਉਤਸਵ ਮਿਤੀ 29 ਅਤੇ 30 ਸਤੰਬਰ, 2023 ਨੂੰ ਸਕੂਲ ਆਫ ਐਮੀਨੈਨਸ, ਮਾਲ ਰੋਡ ਅਤੇ ਐਸ. ਐਲ. ਭਵਨਜ਼ ਸਕੂਲ ਅੰਮ੍ਰਿਤਸਰ ਵਿੱਚ ਮਨਾਇਆ ਗਿਆ। ਜਿਸ ਵਿੱਚ ਜ਼ਿਲੇ ਭਰ ਦੀਆਂ 57 ਸਕੂਲਾਂ ਦੀਆਂ ਟੀਮਾਂ ਨੇ ਲੋਕ ਗੀਤ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਭਾਗ ਲਿਆ । ਇਨ੍ਹਾਂ ਮੁਕਾਬਲਿਆਂ ਵਿਚੋਂ ਸੇਂਟ ਸਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਲੋਕ ਗੀਤ ਮੁਕਾਬਲਿਆਂ ਵਿੱਚੋਂ ਮੁਸਕਾਨਦੀਪ ਕੌਰ ਨੇ ਦੂਸਰਾ ਅਤੇ ਲੋਕ ਡਾਂਸ ਮੁਕਾਬਲਿਆਂ ਵਿੱਚ ਸਿਮਰਨਜੀਤ ਕਰ ਨੇ ਤੀਸਰਾ ਸਥਾਨ ਹਾਸਿਲ ਕੀਤਾ । ਇਨ੍ਹਾਂ ਬੱਚਿਆਂ ਦੀ ਅਗਵਾਈ ਸੰਗੀਤ ਦੇ ਅਧਿਆਪਕ ਜਸਬੀਰ ਸਿੰਘ, ਗੁਰਵਿੰਦਰ ਸਿੰਘ ਅਤੇ ਭੱਜ ਅਧਿਆਪਕ ਮਿਕਦਰ ਸਿੰਘ ਰੋਮ ਅਤੇ ਅਜੈ ਕੁਮਾਰ ਢੋਲਕ ਮਾਸਟਰ ਨੇ ਕੀਤੀ। ਜੇਤੂ ਹੋਣ ਤੇ ਸਕੂਲ ਪਹੁੰਚਣ ਤੇ ਸਟਾਫ ਅਤੇ ਮੈਨੇਜਮੈਂਟ ਚ ਡਾ. ਮੰਗਲ ਸਿੰਘ ਕਿਸ਼ਨਪੁਰੀ, 25 ਪ੍ਰਿੰਸੀਪਲ ਅਮਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ ਅਤੇ ਰਾਜਵਿੰਦਰ ਕੌਰ ਨੇ ਬੱਚਿਆਂ ਦਾ ਅਭਿਨੰਦਨ ਕੀਤਾ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |