ਸ੍ਰੀ ਅਨੰਦਪੁਰ ਸਾਹਿਬ 03 ਅਕਤੂਬਰ (ਰਾਣਾ ਹਰੀਵਾਲ) :
ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਿਛਲੇ ਲੰਬੇ ਸਮੇਂ ਤੋਂ ਵਿਦਿਆ, ਸਿਹਤ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਸ. ਅਮਿਤੋਜ ਸਿੰਘ ਨੂੰ ਅਮਰੀਕਾ ਦੀ ਮੈਰੀਲੈਂਡ ਸਟੇਟ 24 ਯੂਨੀਵਰਸਿਟੀ ਨੇ ਆਨਰੇਰੀ ਡਾਕਟੋਰੇਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ। ਗੌਰਤਲਬ ਹੈ ਕਿ ਸ: ਅਮਿਤੋਜ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਦੇ ਸਪੁੱਤਰ ਹਨ ਅਤੇ ਇਸ ਸਮੇਂ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ ਜੋ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਸਰਬਉੱਚ ਵਿਦਿਅਕ ਅਦਾਰਿਆਂ ਵਿਚ ਸ਼ੁਮਾਰ ਹੈ। ਇਸ ਦੇ ਨਾਲ ਸੀ. ਅਮਿਤਜ ਸਿੰਘ ਮੰਗਲਮਾਰਗ ਹੀਲਿੰਗ ਐਂਡ ਚੈਰੀਟੇਬਲ ਸੁਸਾਇਟੀ ਦੇ ਉੱਤਰ ਚੇਅਰਮੈਨ ਵੀ ਹਨ ਜਿਸ ਨਾਲ ਨਸ਼ੇ ਤੇ ਪੀੜਤ, ਮਾਨਸਿਕ ਅਤੇ ਸਰੀਰਕ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਹਨ। ਨਾਲ ਹੀ ਸ ਅਮਿਤੋਜ ਸਿੰਘ ਵੱਲੋਂ ਲੋੜਵੰਦ ਬੱਚਿਆਂ ਦੇ ਬਾਲ ਆਸ਼ਰਮ ਦੀ ਸੇਵਾ, ਵਾਤਾਵਰਨ ਦੀ ਸਾਂਭ ਸੰਭਾਲ ਅਤੇ ਨਾਲ ਹੀ ਇਕ ਇਨ੍ਹਾਂ ਸੇਵਾ ਦਾ ਵਰਗੇ ਸਮਾਜ ਸੇਵੀ ਕਾਰਜ ਵੀ ਕੀਤੇ ਜਾ ਰਹੇ ਹਨ। ਸ ਅਮਿਤੋਜ ਸਿੰਘ ਨੇ ਫਾਰਮੇਸੀ ਦੀ ਮਾਸਟਰਸ ਕਰਕੇ ਬਦਲਵੀਆਂ ਇਲਾਜ ਪ੍ਰਣਾਲੀਆ ਜਿਵੇਂ ਕਿ ਆਯੁਰਵੇਦ, ਰੋਕੀ, ਨਿਊਰ ਲਿੰਗੁਇਸਟਿਕ ਪ੍ਰੋਗਰਾਮਿੰਗ, ਨੇਚੁਰੋਪੈਥ, ਮੈਡੀਟੇਸ਼ਨ ਅਤੇ ਹੀਲਿੰਗ ਤਕਨੀਕਾਂ ਵਿਚ ਮੁਹਾਰਤ ਹਾਸਲ ਕੀਤੀ। ਇਨ੍ਹਾਂ ਬਦਲਵੀਆਂ ਪ੍ਰਣਾਲੀਆਂ ਨਾਲ ਮਾਨਸਿਕ ਅਤੇ ਸਰੀਰਕ ਬੀਮਾਰੀਆਂ ਨਾਲ ਪੀੜਤ ਮਰੀਜਾਂ ਦੇ ਇਲਾਜ ਦੀ ਸੇਵਾ ਨਿਭਾ ਰਹੇ ਹਨ ਤਾਂ ਜੋ ਮਹਿੰਗੇ ਇਲਾਜਾਂ ਅਤੇ ਦਵਾਈਆਂ ਦੇ ਮਾਰੂ ਪ੍ਰਭਾਵ ਤੋਂ ਲੋਕ ਬਚ ਸਕਣ। ਇਸਦੇ ਨਾਲ ਹੀ ਮਾਈਟੀ ਖ਼ਾਲਸਾ ਇੰਟਰਨੈਸ਼ਨਲ ਸਕੂਲ ਵਿਚ ਵਿਰਾਸਤੀ ਅਤੇ ਮਾਡਰਨ ਐਜੂਕੇਸ਼ਨ ਦੇ ਸੁਮੇਲ ਨਾਲ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ। ਪਿਛਲੇ ਕੁਝ ਸਾਲਾਂ ਤੋਂ ਸਕੂਲ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਕੂਲ ਨੂੰ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਲਈ ਸ ਅਮਿਤੋਜ ਸਿੰਘ ਨੂੰ ਵੱਖ ਵੱਖ ਸੰਸਥਾਵਾਂ ਤੋਂ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡਸ ਵੀ ਮਿਲੇ ਹਨ। ਸ. ਅਮਿਤਜ ਸਿੰਘ ਦੀਆਂ ਆਲਟਰਨੇਟਿਵ ਮੈਡੀਸਿਨਲ ਥਰੇਪੀਜ਼ ਦੀ ਮੁਹਾਰਤ ਲਈ ਅਤੇ ਮੈਡੀਕਲ ਅਤੇ ਵਿਦਿਆ ਖਿਤੇ ਵਿਚ ਪਾਏ ਯੋਗਦਾਨ ਲਈ ਅਮਰੀਕਾ ਦੀ ਮੈਰੀਲੈਂਡ ਸਟੇਟ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇਣ ਦਾ ਫੈਸਲਾ ਕੀਤਾ। ਇਹ ਆਨਰੇਰੀ ਡਿਗਰੀ ਸੰਸਾਰ ਦੇ ਕੁਝ ਗਿਣੇ ਚੁਣੇ ਲੋਕਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਸਮਾਜ ਵਿਚ ਸੇਵਾ ਕਰਕੇ ਕੁਝ ਬਦਲਾਅ ਲਿਆਂਦਾ ਹੋਵੇ। ਡਾਕਟਰ ਅਮਿਤੋਜ ਸਿੰਘ ਨੇ ਇਸ ਮਾਣਮੱਤੀ ਪ੍ਰਾਪਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਹ ਆਨਰੇਰੀਅਮ ਉਨ੍ਹਾਂ ਦੇ ਮਾਤਾ ਪਿਤਾ ਅਤੇ ਪਰਿਵਾਰ ਦੀ ਸਿਖਿਆ, ਸ਼ੁਭਚਿੰਤਕਾਂ ਅਤੇ ਸਾਥੀਆਂ ਦਾ ਪਿਆਰ, ਸਕੂਲ ਦੇ ਸਟਾਫ ਦਾ ਉਤਸ਼ਾਹ ਅਤੇ ਮਹਾਂਪੁਰਖਾਂ ਤੋਂ ਵੱਡਿਆਂ ਦੀ ਅਸੀਮ ਕਰਕੇ ਹੀ ਮਿਲਿਆ ਹੈ। ਉਨ੍ਹਾਂ ਵੱਲੋਂ ਪਣ