ਬਲਵਿੰਦਰ ਰੇਤ
ਨੂਰਪੁਰ ਬੇਦੀ, 3 ਅਕਤੂਬਰ
ਅੱਜ ਕੇਂਦਰੀ ਟਰੇਡ ਯੂਨੀਅਨ ਤੋਂ ਆਜ਼ਾਦ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੱਥੇ ਪੂਰੇ ਭਾਰਤ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦੇ ਪੁਤਲੇ ਫੂਕੇ ਗਏ ਉਸ ਕੜੀ ਤਹਿਤ ਅੱਜ ਬਲਾਕ ਨੂਰਪੁਰ ਬੇਦੀ ਵਿਖੇ ਕੁਲ ਹਿੰਦ ਕਿਸਾਨ ਸਭਾ, ਭਾਰਤ ਨਿਰਮਾਣ ਮਿਸਰੀ ਮਜ਼ਦੂਰ ਯੂਨੀਅਨ ਸੀਟੂ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਕਾਮਰੇਡ ਕਰਨੈਲ ਸਿੰਘ ਬਜਰੂੜ ਅਤੇ ਸੀਟੂ ਆਗੂ ਰਾਮੇ ਕਾਮਰੇਡ ਰਾਮ ਸਿੰਘ ਸੈਣੀ ਮਾਜਰਾ ਦੀ ਅਗਵਾਹੀ ਹੇਠ ਮੁਜ਼ਾਰਾ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਦਾ ਪੁਤਲਾ ਫੂਕਿਆ ਗਿਆ। ਬੁਲਾਰਿਆਂ ਵੱਲੋਂ ਸਾਂਝੇ ਤੌਰ ਤੇ ਕਿਹਾ ਗਿਆ ਕਿ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਨਾਲ ਧਰਨਾ ਦੇ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਵੱਲੋਂ ਕਿਸਾਨਾਂ ਤੇ ਗੱਡੀ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸ਼ਹੀਦ ਕਿਸਾਨਾਂ ਨੂੰ ਇਨਸਾਫ ਨਾ ਮਿਲਣ ਤੇ ਅੱਜ ਸੈਂਟਰ ਸਰਕਾਰ ਖਿਲਾਫ ਕਾਲਾ ਦਿਵਸ ਮਨਾਇਆ ਗਿਆ। ਸੈਂਟਰ ਦੀ ਮੋਦੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਨੂੰ ਬਰਖਾਸਤ ਕੀਤਾ ਜਾਵੇ ਤਾਂ ਜੋ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਮਿਲ ਸਕੇ । ਇੱਕ ਮੌਕੇ ਜਗੀਰ ਸਿੰਘ ਰੌਲੀ, ਜੋਗਿੰਦਰ ਸਿੰਘ, ਦੀਪ ਸਿੰਘ, ਬਲਜਿੰਦਰ ਸਿੰਘ ਪੰਡਿਤ, ਪ੍ਰੇਮ ਚੰਦ ਜੱਟਪੁਰ,ਗੀਤਾ ਰਾਮ ਕਰਤਾਰਪੁਰ ਨਸੀਬ ਸਿੰਘ ਕਰਤਾਰਪੁਰ ਮਹਿੰਦਰ ਪਾਲ ਕਰਤਾਰਪੁਰ, ਕਾਰਨ ਭਜਨ ਸਿੰਘ ਸੰਦੋਆ, ਸੋਮਨਾਥ, ਕਰਮ ਚੰਦ ਹਯਾਤਪੁਰ,ਰਾਜਕੁਮਾਰ ਮਦਨ ਲਾਲ ਸਾਊਪੁਰ, ਜੈਮਲ ਸਿੰਘ ਬਾਸੀ, ਦਰਸ਼ਨ ਸਿੰਘ, ਨਿਰਮਲ ਸਿੰਘ, ਆਦਿ ਹਾਜਰ ਸਨ।