ਆਗਰਾ ਵਿਖੇ 350 ਡੈਲੀਗੇਟ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ
ਰੋਟਰੀ ਇੰਟਰਨੈਸ਼ਨਲ ਵੱਲੋਂ ਰੋਟਰੀ ਕਾਰਜਾਂ ਦਾ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਲਈ ਆਧੁਨਿਕ ਤਕਨਾਲੋਜੀ ਅਤੇ ਸ਼ੋਸ਼ਲ ਨੈਟਵਰਕਿੰਗ ਸਮੇਂ ਦੀ ਲੋੜ - ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ
ਰਾਜਪੁਰਾ, 3 ਅਕਤੂਬਰ : ਰੋਟਰੀ ਇੰਟਰਨੈਸ਼ਨਲ ਦੇ ਜ਼ੋਨ 4 ਦੀ ਆਗਰਾ ਵਿਖੇ ਕਰਵਾਈ ਗਈ ਤਿੰਨ ਦਿਨਾਂ ਮੈਂਬਰਸ਼ਿਪ ਮੀਟਿੰਗ ਵਿੱਚ ਰਾਜਿੰਦਰ ਸਿੰਘ ਚਾਨੀ ਪ੍ਰਧਾਨ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਹਿੱਸਾ ਲਿਆ। ਇਹ ਮੀਟਿੰਗ ਕਮ ਕਨਕਲੇਵ ਆਗਰਾ ਦੇ ਜੇਪੀ ਹੋਟਲ ਅਤੇ ਕਨਵੈਨਸ਼ਨ ਸੈਂਟਰ ਵਿਖੇ ਟੀ ਐਨ ਸੁਬਰਾਮਨੀਅਮ ਰਾਜੂ ਰੋਟਰੀ ਇੰਟਰਨੈਸ਼ਨਲ ਡਾਇਰੈਕਟਰ ਜੋਨ 4 ਦੀ ਅਗਵਾਈ ਹੇਠ ਰੋਟਰੀ ਕਲੱਬ ਭਿਵਾੜੀ ਡਿਸਟ੍ਰਿਕਟ 3053 ਦੀ ਮੇਜਬਾਨੀ ਵਿੱਚ ਹੋਈ।
ਇਸ ਮੀਟਿੰਗ ਦੌਰਾਨ ਵੱਖ-ਵੱਖ ਸ਼ੈਸ਼ਨ ਹੋਏ ਅਤੇ ਰਾਜਿੰਦਰ ਸਿੰਘ ਚਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੌਜੂਦਾ ਸਮਾਂ ਈ-ਤਕਨਾਲੋਜੀ ਅਤੇ ਸਮਾਰਟ ਕਾਰਜਾਂ ਦਾ ਸਮਾਂ ਹੈ। ਦੇਸ਼ ਦੇ ਨਾਗਰਿਕਾਂ ਨੂੰ ਰੋਟਰੀ ਦੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦੇਣ ਅਤੇ ਇਲਾਕੇ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਨੂੰ ਰੋਟਰੀ ਸੇਵਾ ਕਾਰਜਾਂ ਨਾਲ ਜੋੜਣ ਲਈ ਮਲਟੀਮੀਡੀਆ ਤਕਨੀਕ ਦੀ ਵਰਤੋਂ ਕਰਕੇ ਸ਼ੋਸ਼ਲ ਨੈਟਵਰਕਿੰਗ ਮੀਡੀਆ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।

ਇਸ ਨਾਲ ਜਿੱਥੇ ਪ੍ਰਿੰਟਿੰਗ ਦਾ ਵਾਧੂ ਖਰਚਾ ਬਚੇਗਾ ਉੱਥੇ ਦਰਖਤਾਂ ਦੀ ਕਟਾਈ ਵੀ ਘਟੇਗੀ। ਉਹਨਾਂ ਕਿਹਾ ਕਿ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ 1 ਜੁਲਾਈ ਤੋਂ ਵੈਬਸਾਈਟ ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜਿਸਦੀ ਲਾਂਚਿੰਗ ਰਾਜਪੁਰਾ ਦੀ ਵਿਧਾਇਕਾ ਰੋਟੇਰੀਅਨ ਨੀਨਾ ਮਿੱਤਲ ਵੱਲੋਂ ਕੀਤੀ ਗਈ ਸੀ। ਇਸ ਨਾਲ ਪੇਪਰ ਦੀ ਵਰਤੋਂ ਘਟੀ ਹੈ ਅਤੇ ਮੀਟਿੰਗ ਸੁਨੇਹੇ ਵੀ ਸਾਇਟ ਤੇ ਫਲੈਸ਼ ਹੁੰਦੇ ਰਹਿੰਦੇ ਹਨ। ਇਸਦੇ ਨਾਲ ਹੀ ਸ਼ੋਸ਼ਲ ਨੈਟਵਰਕਿੰਗ ਸਾਇਟ ਜਿਵੇਂ ਕਿ ਫੇਸਬੁੱਕ ਆਦਿ ਨੂੰ ਵੀ ਲਿੰਕ ਕਰ ਕੇ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਦੀਆਂ ਗਤੀਵਿਧੀਆਂ ਆਮ ਅਤੇ ਖਾਸ ਲੋਕਾਂ ਤੱਕ ਪਹੁੰਚ ਰਹੀਆਂ ਹਨ।
ਇਸ ਮੈਂਬਰਸ਼ਿਪ ਕਨਕਲੇਵ ਦਾ ਮਕਸਦ ਰੋਟਰੀ ਇੰਟਰਨੈਸ਼ਨਲ ਦੇ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇ ਕੇ ਮੈਂਬਰਸ਼ਿਪ ਵਿੱਚ ਗੁਣਾਤਮਕ ਅਤੇ ਗੁਣਾਤਮਕ ਵਾਧਾ ਕਰਨਾ ਹੈ। ਉਹਨਾਂ ਕਿਹਾ ਕਿ ਇਸ ਕਨਕਲੇਵ ਦੌਰਾਨ ਫੈਮਿਨਾ ਮਿਸ ਇੰਡੀਆ 2023 ਨੰਦਨੀ ਗੁਪਤਾ ਨੇ ਵੀ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਰੋਟੇਰੀਅਨ ਨੂੰ ਰੋਟਰੀ ਕਲੱਬਾਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਕਨਕਲੇਵ ਨੂੰ ਡਿਸਟ੍ਰਿਕਟ ਗਵਰਨਰ 3090 ਘਣਸ਼ਾਮ ਕਾਂਸਲ ਨੇ ਵੀ ਸੰਬੋਧਨ ਕੀਤਾ ਅਤੇ ਰੋਟੇਰੀਅਨ ਨੂੰ ਰੋਟਰੀ ਪਾਲ ਹੈਰਿਸ ਫਾਊਂਡੇਸ਼ਨ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੈਂਬਰਸ਼ਿਪ ਕਨਕਲੇਵ ਵਿੱਚ ਕੇ ਆਰ ਰਵਿੰਦਰਨ, ਅਨਿਰੁੱਧ ਰਾਏ ਚੌਧਰੀ, ਰੋਟੇਰੀਅਨ ਡਾ. ਸੰਦੀਪ ਚੌਹਾਨ, ਭੁਪੇਸ਼ ਮਹਿਤਾ, ਵਿਜੈ ਅਰੋੜਾ, ਪਵਨ ਖੰਡੇਵਾਲ,
ਗੁਰਜੀਤ ਸਿੰਘ ਸੇਖੋਂ, ਨਰਿੰਦਰ ਰਾਓ, ਅਨਿਲ ਅਗਰਵਾਲ, ਸੰਜੀਵ ਰਾਏ ਮਹਿਰਾ, ਰਾਜੇਸ਼ ਅਗਰਵਾਲ, ਸੁਰੇਸ਼ ਪੌਦਾਰ, ਹਰੀਸ਼ ਗੌੜ, ਅਜੇ ਮਦਾਨ, ਰਾਜਿੰਦਰ ਅਗਰਵਾਲ, ਰਾਹੁਲ ਸ੍ਰੀਵਾਸਤਵ ਨੇ ਵੀ ਸੰਬੋਧਨ ਕੀਤਾ।