Sunday, December 03, 2023  

ਅਪਰਾਧ

ਸੀ.ਆਈ.ਏ. ਸਟਾਫ ਸਰਹਿੰਦ ਨੇ ਯੂ.ਪੀ. ਦੇ ਚਾਰ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਅੰਤਰਰਾਜੀ ਨਸ਼ਾ ਸਪਲਾਈ ਰੈਕਟ ਦਾ ਕੀਤਾ ਪਰਦਾਫਾਸ਼

October 03, 2023

68144 ਨਸ਼ੇ ਦੇ ਟੀਕੇ,2,30,400 ਗੋਲੀਆਂ,9669 ਸ਼ੀਸ਼ੀਆਂ ਏਵਲ,5760 ਕੈਪਸੂਲ,2,20,000/- ਰੁਪਏ ਦੀ ਡਰੱਗ ਮਨੀ ਅਤੇ ਚਾਰ ਵਾਹਨ ਬਰਾਮਦ
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਚਲਾਇਆ ਜਾ ਰਿਹਾ ਸੀ ਡਰੱਗ ਰੈਕੇਟ: ਡਾ. ਰਵਜੋਤ ਗਰੇਵਾਲ

ਸ੍ਰੀ ਫ਼ਤਹਿਗੜ੍ਹ ਸਾਹਿਬ, 3 ਅਕਤੂਬਰ (ਰਵਿੰਦਰ ਸਿੰਘ ਢੀਂਡਸਾ) :  ਸੀ.ਆਈ.ਏ. ਸਟਾਫ ਸਰਹਿੰਦ ਦੀਆਂ ਟੀਮਾਂ ਵੱਲੋਂ ਉੱਤਰ ਪ੍ਰਦੇਸ਼ ਨਾਲ ਸਬੰਧਿਤ ਚਾਰ ਨਸ਼ਾ ਤਸਕਰਾਂ ਨੂੰ ਗਿ੍ਰਫਤਾਰ ਕਰਕੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ।ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਅਗਵਾਈ ਹੇਠ ਕੰਮ ਕਰ ਰਹੀ ਸੀ.ਆਈ.ਏ. ਦੀ ਇੱਕ ਟੀਮ ਵੱਲੋਂ 12/8/23 ਨੂੰ ਗੌਰਵ ਉਰਫ ਕਾਲਾ ਵਾਸੀ ਅੰਬਾਲਾ(ਹਰਿਆਣਾ) ਨੂੰ 44 ਟੀਕੇ ਬਿਉਪਰੋਨੌਰਫਿਨ ਅਤੇ 44 ਸ਼ੀਸ਼ੀਆਂ ਏਵਲ ਸਮੇਤ ਗਿ੍ਰਫਤਾਰ ਕੀਤਾ ਗਿਆ ਸੀ ਤੇ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਗੌਰਵ ਉਰਫ ਕਾਲਾ ਸਹਾਰਨਪੁਰ(ਯੂ.ਪੀ.) ਦੇ ਨਸ਼ਾ ਤਸਕਰਾਂ ਤੋਂ ਮੈਡੀਕਲ ਨਸ਼ੇ ਖਰੀਦ ਕੇ ਪੰਜਾਬ 'ਚ ਸਪਲਾਈ ਕਰਦਾ ਹੈ ਜਿਨਾਂ 'ਚੋਂ ਇੱਕ ਦਾ ਨਾਮ ਮੁਹੰਮਦ ਅਰਬਾਜ਼ ਹੈ ਜਿਸ ਦੀ ਪੈੜ ਨੱਪਦੇ ਹੋਏ ਸੀ.ਆਈ.ਏ. ਦੀ ਟੀਮ ਨੇ ਸਹਾਰਨਪੁਰ ਵਿਖੇ ਮੈਡੀਕਲ ਸਟੋਰ ਚਲਾ ਰਹੇ ਮੁਹੰਮਦ ਅਰਬਾਜ਼ ਅਤੇ ਉਸਦੇ ਇੱਕ ਸਾਥੀ ਮੁਹੰਮਦ ਸਲਮਾਨ ਨੂੰ ਗਿ੍ਰਫਤਾਰ ਕੀਤਾ ਜਿਨਾਂ ਵੱਲੋਂ ਸਹਾਰਨਪੁਰ ਦੇ ਚਿਲਕਾਣਾ ਰੋਡ 'ਤੇ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਇੱਕ ਗੋਦਾਮ ਵੀ ਕਿਰਾਏ 'ਤੇ ਲਿਆ ਹੋਇਆ ਸੀ ਜਿਸ ਵਿੱਚੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਹੋਏ ਜਿਸ ਤੋਂ ਬਾਅਦ ਉਕਤ ਦੋਵੇਂ ਤਸਕਰਾਂ ਨੂੰ ਨਸ਼ੇ ਦੀ ਸਪਲਾਈ ਦੇਣ ਵਾਲੇ ਮੁਹੰਮਦ ਸਾਹਬੇਜ਼ ਵਾਸੀ ਬੀਜੋਪੁਰਾ ਸਹਾਰਨਪੁਰ ਨੂੰ ਗਿ੍ਰਫਤਾਰ ਕੀਤਾ ਗਿਆ।ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਅੱਗੇ ਵਧਾਉਣ 'ਤੇ ਪਤਾ ਲੱਗਾ ਕਿ ਆਗਰਾ (ਯੂ.ਪੀ.) ਦਾ ਰਹਿਣ ਵਾਲਾ ਰਕੇਸ਼ ਕੁਮਾਰ ਉਰਫ ਮਨੋਜ ਕੁਮਾਰ ਨਾਮਕ ਵਿਅਕਤੀ ਇਨਾਂ ਨੂੰ ਨਸ਼ੇ ਦੀ ਸਪਲਾਈ ਦਿੰਦਾ ਹੈ ਜਿਸ ਨੂੰ ਸੀ.ਆਈ.ਏ. ਦੀ ਟੀਮ ਵੱਲੋਂ ਆਗਰਾ ਤੋਂ ਭਾਰੀ ਮਾਤਰਾ 'ਚ ਨਸ਼ੇ ਦਿਆਂ ਟੀਕਿਆਂ ਅਤੇ ਗੋਲੀਆਂ ਸਮੇਤ ਗਿ੍ਰਫਤਾਰ ਕਰ ਲਿਆ ਗਿਆ।ਉਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਉਪਰੋਕਤ ਚਾਰੇ ਵਿਅਕਤੀਆਂ ਵੱਲੋਂ ਨਸ਼ਾ ਸਪਲਾਈ ਕਰਨ ਲਈ ਯੂ.ਪੀ. 'ਚ ਬਣਾਏ ਹੋਏ 3 ਗੈਰਕਾਨੂੰਨੀ ਗੋਦਾਮਾਂ ਅਤੇ ਮੈਡੀਕਲ ਸਟੋਰਾਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ ਹੁਣ ਤੱਕ ਇਨਾਂ ਵਿਅਕਤੀਆਂ ਤੋਂ 68144 ਨਸ਼ੀਲੇ ਟੀਕੇ,2,30,400 ਨਸ਼ੀਲੀਆਂ ਗੋਲੀਆਂ,9669 ਸ਼ੀਸ਼ੀਆਂ(ਵਾਇਲਾਂ) ਅਤੇ 5760 ਕੈਪਸੂਲ,ਚਾਰ ਵਾਹਨ ਅਤੇ 2,20,000/- ਰੁਪਏ ਦੀ ਡਰੱਗ ਬਰਾਮਦ ਹੋ ਚੁੱਕੀ ਹੈ ਤੇ ਪੁਲਿਸ ਰਿਮਾਂਡ ਦੌਰਾਨ ਇਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਇਸ ਮੌਕੇ ਉਨਾਂ ਨਾਲ ਐਸ.ਪੀ.(ਆਈ) ਰਕੇਸ਼ ਯਾਦਵ,ਡੀ.ਐਸ.ਪੀ.(ਪੀ.ਬੀ.ਆਈ.) ਗੁਰਬੰਸ ਸਿੰਘ ਬੈਂਸ ਅਤੇ ਡੀ.ਐਸ.ਪੀ.(ਫ.ਗ.ਸ.) ਰਾਜ ਕੁਮਾਰ ਤੋਂ ਇਲਾਵਾ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਕਾਰਜਕਾਲ ਦੌਰਾਨ ਸੀ.ਆਈ.ਏ. ਸਟਾਫ ਸਰਹਿੰਦ ਵੱਲੋਂ ਪਹਿਲਾਂ ਵੀ ਨਸ਼ੇ ਦੀਆਂ ਕਈ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਰਨਾਟਕ ਭਰੂਣ ਹੱਤਿਆ ਘੁਟਾਲਾ: ਭਰੂਣ ਨੂੰ ਕੂੜੇਦਾਨ ਵਿੱਚ ਸੁੱਟਿਆ ਅਤੇ ਮੈਡੀਕਲ ਕੂੜੇ ਨਾਲ ਸੜਨ ਲਈ ਛੱਡਿਆ ਗਿਆ

ਕਰਨਾਟਕ ਭਰੂਣ ਹੱਤਿਆ ਘੁਟਾਲਾ: ਭਰੂਣ ਨੂੰ ਕੂੜੇਦਾਨ ਵਿੱਚ ਸੁੱਟਿਆ ਅਤੇ ਮੈਡੀਕਲ ਕੂੜੇ ਨਾਲ ਸੜਨ ਲਈ ਛੱਡਿਆ ਗਿਆ

ਕੋਲਮ ਅਗਵਾ ਮਾਮਲਾ: ਪੁਲਿਸ ਨੇ ਜੋੜੇ ਅਤੇ ਉਨ੍ਹਾਂ ਦੀ ਧੀ ਨੂੰ ਕੀਤਾ ਗ੍ਰਿਫਤਾਰ

ਕੋਲਮ ਅਗਵਾ ਮਾਮਲਾ: ਪੁਲਿਸ ਨੇ ਜੋੜੇ ਅਤੇ ਉਨ੍ਹਾਂ ਦੀ ਧੀ ਨੂੰ ਕੀਤਾ ਗ੍ਰਿਫਤਾਰ

ਮੋਬਾਈਲ ਝਪਟਣ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਕੈਦ

ਮੋਬਾਈਲ ਝਪਟਣ ਦੇ ਮਾਮਲੇ 'ਚ ਨਾਮਜ਼ਦ ਵਿਅਕਤੀ ਨੂੰ ਅਦਾਲਤ ਨੇ ਸੁਣਾਈ ਪੰਜ ਸਾਲ ਦੀ ਕੈਦ

ਸੀਆਈਡੀ ‘ਚ ਹੈੱਡ ਕਾਂਸਟੇਬਲ ਤੇ ਪੁੱਤਰ ‘ਤੇ ਅਣਪਛਾਤਿਆਂ ਵੱਲੋਂ ਹਮਲਾ

ਸੀਆਈਡੀ ‘ਚ ਹੈੱਡ ਕਾਂਸਟੇਬਲ ਤੇ ਪੁੱਤਰ ‘ਤੇ ਅਣਪਛਾਤਿਆਂ ਵੱਲੋਂ ਹਮਲਾ

ਪੀਓ ਸਟਾਫ ਨੇ 2 ਭਗੌੜਿਆ ਨੂੰ ਕੀਤਾ ਕਾਬੂ

ਪੀਓ ਸਟਾਫ ਨੇ 2 ਭਗੌੜਿਆ ਨੂੰ ਕੀਤਾ ਕਾਬੂ

ਸ਼ੱਕੀ ਹਾਲਤਾਂ ਵਿੱਚ ਲਾਖੜ ਪੱਲੀ ਦੀ ਵਿਆਹੁਤਾ ਦੀ ਮੌਤ

ਸ਼ੱਕੀ ਹਾਲਤਾਂ ਵਿੱਚ ਲਾਖੜ ਪੱਲੀ ਦੀ ਵਿਆਹੁਤਾ ਦੀ ਮੌਤ

ਦਿੱਲੀ ਪੁਲਿਸ ਨੇ ਸੀਰੀਅਲ ਅਪਰਾਧੀ ਨੂੰ ਕਾਬੂ ਕੀਤਾ, 13 ਲੱਖ ਰੁਪਏ ਦੀ ਲੁੱਟ ਬਰਾਮਦ ਕੀਤੀ

ਦਿੱਲੀ ਪੁਲਿਸ ਨੇ ਸੀਰੀਅਲ ਅਪਰਾਧੀ ਨੂੰ ਕਾਬੂ ਕੀਤਾ, 13 ਲੱਖ ਰੁਪਏ ਦੀ ਲੁੱਟ ਬਰਾਮਦ ਕੀਤੀ

ਮੋਬਾਈਲ ਦੀ ਲਤ 'ਚ ਕਟਾਖਸ਼ ਨੇ ਪੁੱਤਰ ਦਾ ਕੀਤਾ ਕਤਲ

ਮੋਬਾਈਲ ਦੀ ਲਤ 'ਚ ਕਟਾਖਸ਼ ਨੇ ਪੁੱਤਰ ਦਾ ਕੀਤਾ ਕਤਲ

ਆਸਾਮ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਦੋ ਮਣੀਪੁਰ ਵਾਸੀ ਗ੍ਰਿਫ਼ਤਾਰ

ਆਸਾਮ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਦੋ ਮਣੀਪੁਰ ਵਾਸੀ ਗ੍ਰਿਫ਼ਤਾਰ

ਬਿਹਾਰ 'ਚ 2 ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਸਕੂਲ ਕੈਬ ਡਰਾਈਵਰ ਨੂੰ ਕੀਤਾ ਗਿਆ ਗ੍ਰਿਫਤਾਰ

ਬਿਹਾਰ 'ਚ 2 ਨਾਬਾਲਗਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਸਕੂਲ ਕੈਬ ਡਰਾਈਵਰ ਨੂੰ ਕੀਤਾ ਗਿਆ ਗ੍ਰਿਫਤਾਰ