ਕਿਹਾ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਨੂੰ ਆਉਣ ਦਿੱਤੀ ਜਾਵੇਗੀ
ਨਾਭਾ, 3 ਅਕਤੂਬਰ (ਵਰਿੰਦਰ ਵਰਮਾ) : ਸੂਬੇ ਦੀ ਮਾਨ ਸਰਕਾਰ ਵੱਲੋਂ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ ਦਾਣਾ ਖ੍ਰੀਦਣ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਨ ਸਭਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਨਵੀਂ ਅਨਾਜ਼ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਨ ਉਪਰੰਤ ਪ੍ਰਗਟਾਏ, ਉਹਨਾਂ ਕਿਹਾ ਕਿ ਪਨਸਪ, ਪਨਗਰੇਨ, ਵੇਅਰ ਹਾਊਸ ਅਤੇ ਮਾਰਕਫੈਡ ਖਰੀਦ ਏਜੰਸੀ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ। ਵਿਧਾਇਕ ਦੇਵ ਮਾਨ ਨੇ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਝੋਨੇ ਦੀ ਫਸਲ ਦਾ ਦਾਣਾ ਦਾਣਾ ਖ੍ਰੀਦਣ ਲਈ ਪੰਜਾਬ ਸਰਕਾਰ ਵੱਲੋਂ ਬਾਰਦਾਨੇ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਕਿਸਾਨਾਂ ਦੀ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਨੂੰ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਦੇਵ ਮਾਨ ਨੇ ਖਾਸ ਤੌਰ 'ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਨੂੰ ਸੁੱਕਾ ਕੇ ਮੰਡੀਆਂ ਵਿੱਚ ਲਿਆਉਣ ਤਾਂ ਜੋ ਝੋਨੇ ਦੀ ਫਸਲ ਵੇਚਣ ਮੌਕੇ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਦੇਵ ਮਾਨ ਨੇ ਕਿਹਾ ਕਿ ਖਰੀਦੀ ਹੋਏ ਝੋਨੇ ਦੀ ਫਸਲ ਦਾ ਭੁਗਤਾਨ ਵੀ ਸਮੇਂ ਸਿਰ ਕੀਤਾ ਜਾਵੇਗਾ। ਇਸ ਮੌਕੇ ਆੜਤੀਆ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਗੁਪਤਾ ਨੇ ਖਰੀਦ ਸ਼ੁਰੂ ਕਰਨ ਉਪਰੰਤ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਜੀ ਦਾ ਮੂੰਹ ਮਿੱਠਾ ਕਰਵਾ ਕੇ ਲੱਡੂ ਵੰਡੇ ਗਏ। ਇਸ ਮੌਕੇ ਸਿਕੰਦਰ ਸਿੰਘ ਦੰਦਰਾਲਾ ਢੀਂਡਸਾ, ਅਜੀਤ ਕੁਮਾਰ, ਵਿਨੇ ਗੁਪਤਾ, ਵਿਨੋਦ ਮੋਦੀ, ਅਨੁਜ ਕੁਮਾਰ, ਸੁਭਾਸ਼ ਗਰਗ, ਦੀਪਕ ਗੁਪਤਾ, ਕਰਮਜੀਤ ਸਿੰਘ, ਹਰਬੰਸ ਸਿੰਘ, ਕ੍ਰਿਸ਼ਨ ਬਾਂਸਲ, ਅਸ਼ੋਕ ਗਰਗ, ਰਾਜ ਗਰਗ, ਮੇਜਰ ਸਿੰਘ, ਯਸ਼ਪਾਲ ਸਿੰਗਲਾ, ਰਜਨੀਸ਼ ਮਿੱਤਲ, ਭੂਸ਼ਣ ਲਾਲ, ਸੁਨੀਲ ਗਰਗ, ਅਮਿਤ ਮਿੱਤਲ, ਪ੍ਰੇਮ ਜਿੰਦਲ, ਅਜੇ ਗੁਪਤਾ ਤੋ ਇਲਾਵਾ ਭੂਪਿੰਦਰ ਸਿੰਘ ਕਲਰਮਾਜਰੀ, ਜਸਵੀਰ ਸਿੰਘ ਛਿੰਦਾ, ਆਦਿ ਹਾਜ਼ਰ ਸਨ।