Wednesday, December 06, 2023  

ਖੇਤਰੀ

ਦੋ ਪਿੰਡਾਂ ਨੂੰ ਆਪਸ 'ਚ ਜੋੜਦੀ ਸੜਕ ਵੀ ਅੱਧ ਵਿਚਕਾਰ ਲਟਕੀ

October 03, 2023

ਪੰਚਾਇਤੀ ਜਗ੍ਹਾ 'ਚ ਬਣਾਇਆ ਮਕਾਨ ਬਣਿਆ ਅੜਿੱਕਾ

ਖਮਾਣੋਂ, 3 ਅਕਤੂਬਰ (ਔਜਲਾ) : ਪਿੰਡ ਖੇੜੀ ਨੌਧ ਸਿੰਘ ਤੋਂ ਮਰਹੂਮ ਅਤੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਕਬਰ ਨੂੰ ਹੁੰਦੀ ਹੋਈ ਪਿੰਡ ਹਰਗਣਾ ਨੂੰ ਜੋੜਦੀ ਹੈ ਅੱਧ ਵਿਚਕਾਰ ਲਟਕਣ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨਾਲੋਂ ਖ਼ਾਸ ਕਰਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਇਸ ਸੜਕ ਦੇ ਅੱਧ ਵਿਚਕਾਰ ਲਟਕਣ ਕਾਰਨ ਨਿਰਾਸ਼ਾ ਦੇ ਆਲਮ ਵਿਚ ਹਨ ਜਿਨ੍ਹਾਂ ਬੜੀਆਂ ਰੀਝਾਂ ਨਾਲ ਸੜਕ ਦਾ ਕਾਰਜ ਸ਼ੁਰੂ ਕਰਵਾਇਆ ਸੀ।ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਪਤਨੀ ਅਤੇ ਉੱਘੀ ਗਾਇਕਾ ਅਮਰ ਨੂਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਗੁਹਾਰ ਲਗਾ ਕੇ ਇਸ ਸੜਕ ਲਈ ਵਿਸ਼ੇਸ਼ ਗ੍ਰਾਂਟ ਪੁਆਈ ਸੀ ਅਤੇ ਇਸ ਸੜਕ ਬਾਰੇ ਸੀਐੱਮ ਮਾਨ ਸਮੇਂ ਸਮੇਂ 'ਤੇ ਵਿਭਾਗ ਤੋਂ ਰਿਪੋਰਟ ਮੰਗਦੇ ਸਨ ਤਾਂ ਕਿ ਸੜਕ ਸਮੇਂ ਸਿਰ ਮੁਕੰਮਲ ਹੋ ਸਕੇ।ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਸਤੀਸ਼ ਕੁਮਾਰ ਬਿਰਲਾ,ਪਿ੍ਰੰਸ ਚਾਹਲ,ਮਨਦੀਪ ਸਿੰਘ ਸੇਖੋਂ,ਜਗਦੀਪ ਸਿੰਘ ਚਾਹਲ,ਤੇਜਿੰਦਰ ਸਿੰਘ ਗਰਚਾ ਆਦਿ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਆ ਰਹੀ ਮੰਗ ਦੇ ਮੱਦੇਨਜ਼ਰ ਉਨ੍ਹਾਂ ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਵਾਰ ਵਾਰ ਆਖ ਕੇ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਸੀ ਕਿਉਂਕਿ ਇਸ ਸੜਕ ਉਨ੍ਹਾਂ ਦੇ ਪਿੰਡ ਦੇ ਵਾਸੀ ਅਤੇ ਪ੍ਰਸਿੱਧ ਗਾਇਕ ਸਰਦੂਲ ਸਿਕੰਦਰ ਦੀ ਕਬਰ ਨੂੰ ਹੁੰਦੀ ਹੋਈ ਪਿੰਡ ਹਰਗਣਾ ਨੂੰ ਜੋੜਦੀ ਹੈ ਜਿੱਥੋਂ ਇਹ ਸੜਕ ਲੰਘਦੀ ਹੈ ਉੱਥੇ ਪਿ੍ਰੰਸ ਚਾਹਲ ਦੀ ਕਰੀਬ ਅੱਧਾ ਏਕੜ ਜ਼ਮੀਨ ਸੜਕ ਆਉਂਦੀ ਸੀ ਪਰ ਪਿ੍ਰੰਸ ਚਾਹਲ ਨੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਆਪਣੀ ਜ਼ਮੀਨ ਸੜਕ ਲਈ ਛੱਡ ਦਿੱਤੀ,ਪਰ ਪੰਚਾਇਤੀ ਜਗ੍ਹਾ ਵਿਚ ਬਣਾਇਆ ਮਕਾਨ ਸੜਕ ਦੇ ਮੁਕੰਮਲ ਹੋਣ ਵਿਚ ਅੜਿੱਕਾ ਬਣ ਗਿਆ ਜਿਹੜੀ ਪੰਚਾਇਤੀ ਜਗ੍ਹਾ ਮਕਾਨ ਵਿਚ ਆਉਂਦੀ ਹੈ ਪੰਚਾਇਤ ਵਲੋੰ ਉਸ ਦੀ ਮਿਣਤੀ ਕਰਵਾ ਕੇ ਨਿਸ਼ਾਨਦੇਹੀ ਕਰਵਾ ਦਿੱਤੀ ਪਰ ਲੋਕ ਨਿਰਮਾਣ ਵਿਭਾਗ ਨੇ ਮਕਾਨ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਬਜਾਏ ਸੜਕ ਹੀ ਵਿਚਕਾਰ ਰੋਕ ਦਿੱਤੀ।ਆਪ ਵਰਕਰਾਂ ਨੇ ਵਿਭਾਗ 'ਤੇ ਇਹ ਵੀ ਇਲਜ਼ਾਮ ਲਗਾਇਆ ਕਿ ਸੜਕ ਦੇ ਨਿਰਮਾਣ ਸਮੇਂ ਵਰਤਿਆ ਮਟੀਰੀਅਲ ਵੀ ਮਾਪਦੰਡ ਮੁਤਾਬਕ ਨਹੀਂ ਵਰਤਿਆ ਗਿਆ ਅਤੇ ਪ੍ਰੀਮੀਕਸ ਵਿਚ ਵਰਤੀ ਲੁੱਕ ਸਹੀ ਮਾਤਰਾ ਵਿਚ ਨਹੀਂ ਪਾਈ ਗਈਉਨ੍ਹਾਂ ਮੰਗ ਕੀਤੀ ਕਿ ਜਲਦੀ ਜਲਦੀ ਇੰਸ ਸੜਕ ਦਾ ਕੰਮ ਨੇਪਰੇ ਚੜਿਆ ਜਾਵੇ ਤਾਂ ਜੋ ਇਹ ਸੜਕ ਜਲਦ ਚਾਲੂ ਹੋ ਸਕੇ£ਸੰਪਰਕ ਕਰਨ 'ਤੇ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ ਨੇ ਕਿਹਾ ਕਿ ਸੜਕ ਵਿਚ ਆ ਰਿਹਾ ਮਕਾਨ ਸੜਕ ਨੂੰ ਮੁਕੰਮਲ ਕਰਨ ਵਿਚ ਰੋੜਾ ਬਣ ਰਿਹਾ ਹੈ ਜਿਸ ਦਾ ਜਲਦੀ ਹੀ ਹੱਲ ਕੱਢਕੇ ਸੜਕ ਮੁਕੰਮਲ ਕਰ ਲਈ ਜਾਵੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਯਾਗਰਾਜ ਮਾਘ ਮੇਲਾ 2024 ਵਿੱਚ ਦਸ ਦਿਨ ਲੰਬਾ ਹੋਵੇਗਾ

ਪ੍ਰਯਾਗਰਾਜ ਮਾਘ ਮੇਲਾ 2024 ਵਿੱਚ ਦਸ ਦਿਨ ਲੰਬਾ ਹੋਵੇਗਾ

ਕੋਲਕਾਤਾ: ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲੀ

ਕੋਲਕਾਤਾ: ਸਬਜ਼ੀਆਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਕੋਈ ਰਾਹਤ ਨਹੀਂ ਮਿਲੀ

ਬਿਹਾਰ ਦੇ ਆਬਜ਼ਰਵੇਸ਼ਨ ਹੋਮ ਤੋਂ ਤਿੰਨ ਨਾਬਾਲਗ ਲੜਕੀਆਂ ਭੱਜ ਗਈਆਂ

ਬਿਹਾਰ ਦੇ ਆਬਜ਼ਰਵੇਸ਼ਨ ਹੋਮ ਤੋਂ ਤਿੰਨ ਨਾਬਾਲਗ ਲੜਕੀਆਂ ਭੱਜ ਗਈਆਂ

ਸੰਯੁਕਤ ਫਰੰਟ ਆਫ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਨੇ ਕੀਤੀ ਮੀਟਿੰਗ

ਸੰਯੁਕਤ ਫਰੰਟ ਆਫ ਐਕਸ ਸਰਵਿਸਮੈਨ ਇਕਾਈ ਮੋਰਿੰਡਾ ਨੇ ਕੀਤੀ ਮੀਟਿੰਗ

ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਲਾ ਯੂਥ ਕਲੱਬਜ਼ ਤਾਲਮੇਟੀ ਕਮੇਟੀ ਜਿਲਾ ਰੂਪਨਗਰ ਦੀ ਮੀਟਿੰਗ

ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜਿਲਾ ਯੂਥ ਕਲੱਬਜ਼ ਤਾਲਮੇਟੀ ਕਮੇਟੀ ਜਿਲਾ ਰੂਪਨਗਰ ਦੀ ਮੀਟਿੰਗ

ਮੋਹਾਲੀ ‘ਚ ਦੂਜਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅਜ ਤੋਂ ਸੁਰੂ

ਮੋਹਾਲੀ ‘ਚ ਦੂਜਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅਜ ਤੋਂ ਸੁਰੂ

ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ ਹੜਤਾਲ ਤੇ ਰੋਸ ਰੈਲੀ

ਬਿਜਲੀ ਮੁਲਾਜ਼ਮਾਂ ਵੱਲੋਂ ਇੱਕ ਰੋਜ਼ਾ ਹੜਤਾਲ ਤੇ ਰੋਸ ਰੈਲੀ

ਨਗਰ ਨਿਗਮ ਵਲੋਂ ਸਥਿਰਤਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 'ਬੌਟਲਜ਼ ਫਾਰ ਚੇਂਜ' ਵਰਕਸ਼ਾਪ-ਕਮ-ਪ੍ਰਦਰਸ਼ਨੀ ਸ਼ੁਰੂ

ਨਗਰ ਨਿਗਮ ਵਲੋਂ ਸਥਿਰਤਾ ਅਤੇ ਰਹਿੰਦ-ਖੂੰਹਦ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ 'ਬੌਟਲਜ਼ ਫਾਰ ਚੇਂਜ' ਵਰਕਸ਼ਾਪ-ਕਮ-ਪ੍ਰਦਰਸ਼ਨੀ ਸ਼ੁਰੂ

ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਕਾਲੋਨੀ ਬਰਨਾਲਾ ਨੂੰ ਸ਼ੁਰੂ ਕਰਨ ਲਈ ਮਿਲੀ ਵਿਭਾਗਾਂ ਤੋਂ ਮਨਜ਼ੂਰੀ

ਅਭੈ ਓਸਵਾਲ ਟਾਊਨਸ਼ਿਪ ਸੈਂਟਰਾਂ ਗ੍ਰੀਨਸ ਕਾਲੋਨੀ ਬਰਨਾਲਾ ਨੂੰ ਸ਼ੁਰੂ ਕਰਨ ਲਈ ਮਿਲੀ ਵਿਭਾਗਾਂ ਤੋਂ ਮਨਜ਼ੂਰੀ

ਕੇਂਦਰ ਸਰਕਾਰ ਹਰ ਸੈਕਿੰਡ ਬਾਅਦ 4 ਲੱਖ ਰੁਪਏ ਕਰਜਾ ਲੈ ਰਹੀ ਹੈ - ਆਰ.ਟੀ.ਆਈ ਦਾ ਖੁਲਾਸਾ

ਕੇਂਦਰ ਸਰਕਾਰ ਹਰ ਸੈਕਿੰਡ ਬਾਅਦ 4 ਲੱਖ ਰੁਪਏ ਕਰਜਾ ਲੈ ਰਹੀ ਹੈ - ਆਰ.ਟੀ.ਆਈ ਦਾ ਖੁਲਾਸਾ